dssomal
dssomal
somal
11 posts
Don't wanna be here? Send us removal request.
dssomal · 7 years ago
Text
ਸਰਦਾਰੀ ਤੋਂ ਗੈਂਗਸਟਾਰੀ -ਭਾਗ 1
ਅੱਜ ਗਾਂਧੀ ਗੈਂਗਸਟਰ ਪਹਿਲੀ ਫਿਲਮ ਵੇਖ ਰਿਹਾ ਸੀ ਉਸ ਦੇ ਇੱਕ ਦ੍ਰਿਸ਼ ਵਿੱਚ ਜਦੋ ਗਾਂਧੀ ਹੁਣੀ ਜੇਲ ਅੰਦਰ ਜਾਂਦੇ ਤਾਂ ਉਹਨਾਂ ਦੇ ਨਾਲ ਦੇ ਦੂਰੋ ਸਲਾਮ ਕਰਦੇ ਨਾਲੇ ਕਹਿੰਦੇ ਆਗੇ ਬਾਈ,ਅੱਜ ਪੰਜਾਬ ਦੇ ਪੁੱਤ ਉਹਨਾਂ ਜੇਲਖਾਨਿਆ ਵਿੱਚ ਆਪਦੇ ਹੀ ਭਰਾਵਾ ਨਾਲ ਲੜ ਕੇ ਜਾਂਦੇ ਨੇ ਜਿੱਥੇ ਕਦੇ ਕੌਮ ਦੀ ਇੱਜਤ ਰੱਖਣ ਵਾਲੇ ਯੋਧੇ ਸਰਕਾਰਾ ਨਾਲ ਸਿੱਧੀ ਟੱਕਰ ਲੇ ਕੇ ਜਾਂਦੇ ਹੁੰਦੇ ਸੀ,ਜਿਹਨਾਂ ਗਲੀਆ ਵਿੱਚ ਕਦੇ ਪੰਜਾਬੀ ਯੋਧੇ ਬਾਹਰੋ ਆਏ ਲੁਟੇਰਿਆ ਨੂੰ ਆਪਣੇ ਮੁਹਰੇ-੨ ਦੋੜਾਉਦੇ ਹੁੰਦੇ ਸੀ ਉੱਥੇ ਅੱਜ ਆਪਣੇ ਹੀ ਭਰਾਵਾ ਦੇ ਮੁਹਰੇ ਕਦੇ ਦੋੜਦੇ ਆ ਕਦੇ ਦੋੜਾਉਦੇ ਆ,ਕਦੇ ਪੰਜਾਬ ਚ ਜੰਮਿਆ ਦੇ ਟਾਇਮ ਪੈਦੈ ਹੁੰਦੇ ਸੀ ਜਦੋ ਮੁਗਲਾ ਤੁਰਕਾ ਜਾਂ ਅਫਗਾਨਾ ਦੀਆ ਫੌਜਾ ਪੰਜਾਬ ਨੂੰ ਲੁੱਟਣ ਆਉਦੀਆ ਹੁੰਦੀਆ ਸੀ ਤੇ ਪੰਜਾਬ ਦੇ ਜਾਅਏ ਉਹਨਾਂ ਨੂੰ ਕੇਸਰੀ ਝੰਡੇ ਹੇਠਾ ਇਕੱਠੇ ਆ ਕੇ ਟੱਕਰਦੇ ਹੁੰਦੇ ਸੀ ਤੇ ਅੱਜ ਵੱਟਸਐਪ ਤੇ ਹੋਈ ਕਿਹਾ ਸੁਣੀ ਤੇ ਆਪਦੇ ਹੀ ਵੀਰਾ ਨਾਲ ਲੜਨੇ ਲਈ ਟਾਇਮ ਪੈਦੈ ਨੇ,
ਪਰ ਇੱਕ ਗੱਲ ਤਾਂ ਪੱਕੀ ਆ ਕੇ ਪੰਜਾਬੀਆ ਨੂੰ ਮਾਰਸ਼ਲ ਰੇਸ(ਬਹਾਦਰ ਕੌਮ) ਸਿਰਫ ਕੋਈ ਇਤਹਾਸ ਦੀਆ ਬਹਾਦਰੀਆ ਕਰਕੇ ਹੀ ਨਹੀ ਕਿਹਾ ਜਾਂਦਾ ਕਿਉਕਿ ਅੱਜ ਵੀ ਪੰਜਾਬ ਦੇ ਗੱਭਰੂ ਆਪਣਾ ਹਿੱਕ ਦਾ ਜੋਰ ਦਿਖਾਉਦੇ ਰਹਿੰਦੇ ਨੇ ਬਹੁਤ ਚੰਗਾ ਲੱਗਦਾ ਜਦ ਉਹ ਜੋਰ ਕਬੱਡੀ ਵਿੱਚ ਅਤੇ ਹੋਰਨਾ ਖੇਡਾ ਦੇ ਮੈਦਾਨਾ ਅੰਦਰ ਤੇ ਪੰਜਾਬ ਦੇ ਦੁਸ਼ਮਨਾ ਖਿਲਾਫ ਦਿਖਾਉਦੇ ਨੇ ਪਰ ਜਦੋ ਉਹ ਹਿੱਕ ਦਾ ਜੋਰ ਆਪਣਿਆ ਖਿਲਾਫ ਹੀ ਹੁੰਦਾ ਤਾਂ ਬੁਰਾ ਲੱਗਦਾ,
ਪੰਜਾਬੀਉ ਆਪਾ ਹਰ ਸਾਲ ਛਮਾਹੀ ਕੋਈ ਨਾ ਕੋਈ ਖਬਰ ਸੁਣਦੇ ਹਾਂ ਕੇ ਫਲਾਨੀ ਜਗਾਹ ਮਿਲਟਰੀ ਦੀ ਭਰਤੀ ਸੀ ਪੰਜਾਬੀ ਮੁੰਡਿਆ ਦੀ ਸਹਿਤ ਇੰਨੀ ਮਾੜੀ ਸੀ ਕੇ ਫੌਜੀ ਕਹਿੰਦੇ “ਕੀ ਇਹ ਪੰਜਾਬ ਦੇ ਹੀ ਮੁੰਡੇ ਨੇ”
ਕਦੇ ਕਿਸੇ ਅਖਬਾਰ ਦੀ ਸੁਰਖੀ ਹੁੰਦੀ ਕੇ ਪੁਲਿਸ ਦੀ ਭਰਤੀ ਸੀ ਤੇ ਪੰਜਾਬੀ ਮੁੰਡੇ ਉਹ ਦੋੜ ਵੀ ਪੂਰੀ ਨਹੀ ਕਰ ਪਾਏ ਜੋ ਇਮਤਾਹਾਨ ਪਾਸ ਕਰਨ ਲਈ ਜਰੂਰੀ ਸੀ “ਕਈ ਮੁੰਡੇ ਨਿੱਕਲੇ ਨਸ਼ੇੜੀ ਇਸ ਲਈ ਨਹੀ ਹੋ ਸਕਣਗੇ ਭਰਤੀ” ਆਪਾ ਕਈ ਵਾਰੀ ਇਹ ਖਬਰਾ ਸੁਣੀਆ ਪਰ ਫਿਰ ਆਪਾ ਇਹ ਖਬਰਾ ਵੀ ਪੜਦੇ ਆ
ਫਲਾਨੀ ਜਗਾਹ ਪੰਜਾਬੀ “ਗੈਂਗਸਟਰ” ਨੇ ਪੁਲਿਸ ਨੂੰ ਪਾਈਆ ਭਾਜੜਾ, “ਗੈਂਗਸਟਰ” ਦੋ ਤਿੰਨ ਹੁੰਦੇ ਨੇ ਤੇ ਪੰਜਾਬ ਪੁਲਿਸ ਵਾਲੇ ਵੀਰਾ ਦੀਆ ਚਾਰ-੨ ਪੰਜ-੨ ਗੱਡੀਆ ਹੁੰਦੀਆ ਪਰ ਹੱਥ ਇਹਨਾ ਦੇ ਫੇਰ ਨਹੀ ਆਉਦੇ, ਹੁਣੇ-੨ ਇੱਕ ਮੁਕਾਬਲਾ ਹੋਇਆ ਜਿਸ ਵਿੱਚ ਤਿੰਨ ਵੀਰ ਮਾਰੇ ਗਏ ਪਰ ਇੰਨੀ ਜਿਆਦਾ ਫੋਰਸ ਹੋਣ ਦੇ ਬਾਵਜੂਦ ਵੀ ਉਹਨਾੰ ਨੂੰ ਆਤਮ ਸਮਪਰਣ ਨਹੀ ਕਰਵਾ ਪਾਏ ਵਿਕੀ ਗੌਡਰ ਵਾਲੇ ਕੇਸ ਵਿੱਚ ਹੀ ਨਹੀ ਹੋਰ ਵੀ ਕਈ ਜਗਾਹ,
ਭਰਤੀ ਵਿੱਚ ਜਿਹਨਾਂ ਪੰਜਾਬੀਆ ਦੀਆ ਛਾਤੀਆ ਨੀ ਪੂਰੀਆ ਆਉਦੀਆ ਉਹੀ ਇੱਕ ਦੋ ਪੰਜਾਬੀ ਵੱਡੀਆ-੨ ਫੋਰਸਾ ਦੀਆ ਦੋੜਾ ਲਵਾਈ ਰੱਖਦੇ ਨੇ,
ਇਹ ਸਬ ਫਿਰ ਕਿਵੇ,ਅਸੀ ਸਾਰੀਆ ਖਬਰਾ ਨੂੰ ਗਲਤ ਨਹੀ ਠਹਿਰਾ ਰਹੇ ਭਰਤੀ ਵਾਲੀਆ ਖਬਰਾ ਸੱਚੀਆ ਹੀ ਹੋਣਗੀਆ ਕਿਉਕਿ ਅਸਲ ਵਿੱਚ ਇਹ ਮੁੰਡੇ ਜਿਹਨਾਂ ਨੂੰ “ਗੈਂਗਸਟਰ” ਕਹਿੰਦੇ ਨੇ ਇਹਨਾਂ ਨੂੰ ਸ਼ਾਇਦ ਉਹਨਾਂ ਜਗਾਹ ਤੇ ਮੌਕਾ ਹੀ ਨਹੀ ਦਿੱਤਾ ਜਾ ਰਿਹਾ,ਵੀਰ ਲੱਖਾ ਸਿਧਾਣਾ ਦੇ ਮੁਤਾਬਿਕ ਵੀ ਇਹ ਆਪਸ ਵਿੱਚ ਲੜ-੨ ਮਰਨ ਵਾਲੇ ਕੋਈ ਨਸ਼ੇੜੀ ਨਹੀ ਇਹ ਪੰਜਾਬ ਦੀ ਕਰੀਮ ਨੇ ਬਹੁਤੇ “ਗੈਂਗਸਟਰ” ਤਾਂ ਚੰਗੇ ਉੱਚੇ ਪੱਧਰ ਦੇ ਖਿਡਾਰੀ ਰਹੇ ਨੇ,
ਡੀਜੇਪੀ ਸ਼ਸ਼ੀਕਾਂਤ ਦਾ ਕਹਿਣਾ ਹੈ ਕੇ ਪੰਜਾਬ ਨਾਲ ਖਾਸ ਕਰਕੇ ਸਿੱਖ ਕੌਮ ਪ੍ਰਤੀ ਦਿੱਲੀ ਵਾਲੇ ਦਿੱਲ ਵਿੱਚ ਮੈਲ ਰੱਖਦੇ ਨੇ ਭਾਵ ਵਿਤਕਰਾ ਕਰਦੇ ਨੇ ਗੋਰਤਲਬ ਹੈ ਕੇ ਸ਼ਸ਼ੀਕਾਂਤ ਜੀ ਹੋਰਨਾ ਬਹੁਤ ਸਾਰੇ ਅਦਾਰਿਆ ਦੇ ਨਾਲ-੨ ਇੰਨਟੈਲੀਜੈਂਸ(ਖੂਫੀਆ)ਵਿਭਾਗ ਵਿੱਚ ਵੀ ਰਹਿ ਚੁੱਕੇ ਨੇ ਇਸ ਲਈ ਐਸਾ ਕੁਜ ਉਹਨਾਂ ਜਰੂਰ ਮਹਿਸੂਸ ਕੀਤਾ ਹੋਊ ਜੋ ਉਹਨਾਂ ਇਹ ਗੱਲ ਕੀਤੀ,ਉਹਨਾਂ ਇਹ ਵੀ ਕਿਹਾ ਕੇ ਪੰਜਾਬੀ ਲੜਨ ਲੜਾਉਣ ਤੋ ਨਾ ਡਰਨ ਵਾਲੀ ਬਹਾਦਰ ਕੌਮ(ਮਾਰਸ਼ਲ ਰੇਸ) ਹੈ ਤੇ ਆਮ ਤੌਰ ਤੇ ਕੋਈ ਵੀ ਦੇਸ਼ ਆਪਣੇ ਐਸੇ ਸਮਾਜ ਨੂੰ ਹਮੇਸ਼ਾ ਫੌਜ,ਪੁਲਿਸ ਜਾਂ ਹੋਰਨਾ ਸੁਰਕਸ਼ਾ ਅਦਾਰਿਆ ਵਿੱਚ ਜਗਾ ਦਿੰਦਾ ਹੈ ਜਿਸ ਨਾਲ ਉਸ ਕੌਮ ਦੀ ਬਹਾਦਰੀ ਦੇਸ਼ ਦੇ ਕੰਮ ਆਉਦੀ ਹੈ ਤੇ ਨਾਲ ਹੀ ਨੌਜਵਾਨੀ ਵੀ ਗਲਤ ਰਾਹ ਤੇ ਨਹੀ ਪੈਂਦੀ,
ਪਰ ਕੀ ਪੰਜਾਬੀਆ ਨੂੰ ਇਹ ਮੌਕਾ ਮਿਲ ਰਿਹਾ ਹੈ?
ਸ਼ਾਇਦ ਨਹੀ ਕਿਉਕਿ ਜੇ ਮਿਲ ਰਿਹਾ ਹੁੰਦਾ ਤਾਂ ਅੱਜ ਸਾਡੇ ਇਹ ਹਲਾਤ ਨਾ ਹੁੰਦੇ ਜੇ ਕਿਸਾਨ ਦਾ ਇੱਕ ਪੁੱਤ ਕਿਸੇ ਮਹਿਕਮੇ ਵਿੱਚ ਨੋਕਰੀ ਕਰਦਾ ਹੁੰਦਾ ਤਾਂ ਖੁਦਕੁਸ਼ੀ ਦੀ ਲੋੜ ਨਾ ਪੈਂਦੀ,
ਕਹਿ ਸੰਤਾਲੀ ਵਿੱਚ ਸਿੱਖਾ ਨੇ ਆਪਣੀ ਕਿਸਮਤ ਦਿੱਲੀ ਨਾਲ ਜੋੜੀ ਬੱਸ ਨਾਲ ਹੀ ਉੱਧਰੋ ਧੱਕੇਸ਼ਾਹੀਆ ਦਾ ਤੇ ਵਾਅਦਿਆ ਤੋ ਮੁਕਰਨ ਦਾ ਦੌਰ ਸ਼ੁਰੂ ਹੋ ਗਿਆ ਤੇ,ਪੰਜਾਬ ਦੇ ਪੁੱਤਾ ਨੇ ਆਪਣੇ ਪੁਰਖਿਆ ਦੀ ਪੈੜਾ ਤੇ ਚਲਦਿਆ ਉਸੇ ਈ ਬਹਾਦਰੀ ਨਾਲ ਆਪਣੇ ਹੱਕਾ ਦੀ ਲੜਾਈ ਲੜੀ,ਪਰ ਸਾਨੂੰ ਆਪਣੇ ਸਹੀ ਹੱਕਾ ਲਈ ਲੜਨ ਲਈ ਅੱਤਵਾਦੀ ਕਹਿ ਮਾਰਿਆ ਗਿਆ,ਅੱਜ ਵੀ ਬਹੁਤੇ ਯੋਧੇ ਪੰਜਾਬ ਦੇ ਹੱਕਾ ਲਈ ਲੜ ਰਹੇ ਨੇ ਤੇ ਪਰ ਕੁਜ ਆਪਣੀਆ ਗਲਤੀਆ ਕਾਰਣ ਤੇ ਕੁਜ ਵਿਰੋਧੀਆ ਦੀਆ ਚਾਲਾ ਕਾਰਣ ਅਸੀ ਕਿਤੇ ਨਾ ਕਿਤੇ ਭਟਕ ਵੀ ਗਏ ਹਾਂ ਤੇ ਇਹ ਬਹਾਦਰ ਕੌਮ ਦੀ ਜਵਾਨੀ ਜਾਂ ਤਾਂ ਆਪਸ ਵਿੱਚ ਲੜਕੇ ਆਪਣੀ ਬਹਾਦਰੀ ਦਿਖਾਉਦੀ ਹੈ ਤੇ ਜਾਂ ਦੋ ਨੰਂਬਰ ਦੇ ਤਰੀਕੇ ਨਾਲ ਬਾਹਰਲੇ ਮੁਲਖਾ ਅੰਦਰ ਜਾਣੇ ਲਈ ਉਹਨਾਂ ਮੁਲਖਾ ਦੀਆ ਸਰਹੰਦਾ ਪਾਰ ਕਰਨ ਲਈ ਆਪਣੀ ਬਹਾਦਰੀ ਵਿਖਾ ਰਿਹੇ ਨੇ .....
ਜ਼ਾਰੀ ਹੈ
ਦਵਿੰਦਰ ਸਿੰਂਘ ਸੌਮਲ
11-02-2018
0 notes
dssomal · 7 years ago
Text
ਤਿਉਹਾਰਾ ਨੂੰ ਨਿੰਂਦਣ ਦੀ ਬਜਾਏ ਸਹੀ ਤਰੀਕੇ ਨਾਲ ਕਿਵੇ ਮਨਾਇਆ ਜਾਵੇ ਇਸ ਉੱਤੇ ਵਿਚਾਰ ਹੋਣੀ ਚਾਹੀਦੀ ਹੈ..…
ਬੀਤੇ ਹਫਤੇ ਆਪਾ ਲੋਹੜੀ ਦਾ ਤਿਉਹਾਰ ਮਨਾ ਕੇ ਹਟੇ ਆ ਉਮੀਦ ਹੈ ਸਬ ਨੇ ਆਨੰਦ ਮਾਣਿਆ ਹੋਊ,ਜਿੱਥੇ ਇਹਨਾ ਦਿਨਾ ਵਿੱਚ ਲੋਹੜੀ ਦੀਆ ਵਧਾਈਆ ਦੇ ਧੜਾ ਧੜ ਮੈਸਜ ਆਏ ਉੱਥੇ ਇਹ ਗੱਲਾ(ਵੀਡੀਉ)ਵੀ ਬਹੁਤ ਵੇਖਣ ਸੁਣਨ ਨੂੰ ਮਿਲੀਆ ਕੇ ਇਹ ਅਗਨ ਦੇਵਤਾ ਦੀ ਪੂਜਾ ਹੈ ਤੇ ਇਹ ਇੱਕ ਹਿੰਦੂ ਤਿਉਹਾਰ ਹੈ ਕਿਉਕਿ ਹਿੰਦੂ ਅੱਗ ਨੂੰ ਅਗਨ ਦੇਵਤਾ ਮੰਨਦੇ ਨੇ ਇਸ ਲਈ ਉਹ ਤਿਲ ਗੁੜ ਰੇੜੀਆ ਪਿਸਤੇ ਇਸ ਦੇ ਮੂਹ ਵਿੱਚ ਭਾਵ ਅੱਗ ਵਿੱਚ ਸੁੱਟਦੇ ਨੇ,ਲੋਹੜੀ ਦਾ ਇਤਹਾਸ ਕੀ ਹੈ ਜਾਂ ਸੀ ਜੇ ਆਪਾ ਇਸ ਵਿੱਚ ਨਾ ਜਾਈਏ ਤਾਂ ਜੋ ਮੈ ਨਿੱਜੀ ਤੋਰ ਤੇ ਪਿਛਲੇ ਘੱਟੋ ਘੱਟ 25/26 ਸਾਲ ਤੋ ਜੋ ਵੇਖਿਆ ਹੈ ਖਾਸ ਕਰਕੇ ਪਿੰਡਾ ਵਿੱਚ ਲੋਹੜੀ ਪੰਜਾਬ ਦਾ ਇੱਕ ਚੰਗਾ ਸਮਾਜਿਕ ਤਿਉਹਾਰ ਹੈ ਪਹਿਲਾ ਸਿਰਫ ਮੁੰਡਾ ਹੋਣ ਦੀ ਖੁਸ਼ੀ ਵਿੱਚ ਉਸ ਖਾਸ ਪਰਿਵਾਰ ਵਲੋ ਲੋਹੜੀ ਪਾਈ ਜਾਂਦੀ ਸੀ ਭਾਵ ਕੇ ਲੋਹੜੀ ਮਨਾਉਦਾ ਤਾਂ ਸਾਰਾ ਪਿੰਡ ਹੈ ਪਰ ਜਿਹੜਾ ਪਰਿਵਾਰ ਲੋਹੜੀ ਪਾਉਦਾ ਉਸ ਘਰ ਖਾਸ ਚਹਿਲ ਪਹਿਲ ਹੁੰਦੀ ਲੋਹੜੀ ਮੰਗਣ ਵਾਲੇ ਟੋਲੇ ਲੋਹੜੀ ਵਾਲੇ ਘਰ ਜਰੂਰ ਜਾਂਦੇ ਤੇ ਉਸ ਘਰ ਵਿੱਚ ਖੁਸ਼ੀ ਹੋਣ ਕਾਰਨ ਉਹ ਪਰਿਵਾਰ ਲੋਹੜੀ ਮੰਗਣ ਵਾਲਿਆ ਨੂੰ ਪੇਸੈ ਜਾਂ ਮੁਗਫਲੀ ਰੇੜੀਆ ਦਾਣੇ ਆਦਿ ਦਿੰਦਾ,ਜਿੱਥੇ ਪੁਰਾਣੇ ਸਮਿਆ ਵਿੱਚ ਇਹ ਸਿਰਫ ਮੁੰਡਾ ਹੋਣ ਦੀ ਖੁਸ਼ੀ ਵਿੱਚ ਪਾਈ ਜਾਂਦੀ ਸੀ ਹੁਣ ਪਿਛਲੇ ਕੁਜ ਵਕਤ ਤੋ ਜਿਵੇ-੨ ਲੋਕਾ ਵਿੱਚ ਜਾਗਰੂਕਤਾ ਆਈ ਕੁੜੀਆ ਦੇ ਜਨਮ ਦੀ ਵੀ ਬਰਾਬਰ ਲੋਹੜੀ ਪਾਈ ਜਾਂਦੀ ਹੈ ਭਾਵੇ ਕੁੜੀਆ ਦੀ ਲੋਹੜੀ ਪਾਉਣਾ ਹਜੇ ਬਹੁਤ ਜਿਆਦਾ ਪਰਚਲਿਤ ਨਹੀ ਪਰ ਫਿਰ ਵੀ ਪੁਰਾਣੇ ਸਮਿਆ ਨਾਲੋ ਸਥਿਤੀ ਵਿੱਚ ਸੁਧਾਰ ਆਇਆ ਹੈ ਜੋ ਕੇ ਬਹੁਤ ਜਰੂਰੀ ਵੀ ਹੈ,
ਜਿਹੜੇ ਕੁਜ ਸਾਡੇ ਵੀਰ ਭੈਣ ਇਸ ਦੇ ਵਿਰੋਧ ਵਿੱਚ ਨੇ ਖਾਸ ਕਰਕੇ ਕੁਜ ਸਾਡੇ ਸਿੱਖ ਪਰਚਾਰਕ ਤੇ ਉਹ ਪਰਚਾਰਕ ਜਿਨਾ ਨੂੰ ਸੁਣ-੨ ਕੇ ਮੈ ਖੁਦ ਕੁਜ ਲਿਖਣ ਜੋਗਾ ਹੋਇਆ ਹਾਂ ਤੇ ਇਹ ਗੱਲ ਵੀ ਉਹਨਾਂ ਵੀਰਾ ਤੋ ਹੀ ਸਿੱਖੀ ਹੈ ਕੇ ਜੇਕਰ ਕੋਈ ਗੱਲ ਤਹਾਨੂੰ ਨਾ ਸਹੀ ਲੱਗਦੀ ਹੋਵੇ ਉਸ ਵਾਰੇ ਚੰਗੇ ਸ਼ਬਦਾ ਵਿੱਚ ਆਪਣਾ ਪੱਖ ਜਰੂਰ ਰੱਖਣਾ ਚਾਹੀਦਾ,
ਜਿਵੇ ਲੋਹੜੀ ਹਿੰਦੂ ਤਿਉਹਾਰ ਵਾਲੀ ਗੱਲ,ਚਲੋ ਮੰਨ ਲਿਆ ਇਹ ਗੱਲ ਬਿਲਕੁਲ ਸਹੀ ਹੈ ਕੀ ਲੋਹੜੀ ਇੱਕ ਹਿੰਦੂ ਤਿਉਹਾਰ ਹੈ ਪਰ ਕੀ ਕਿਸੇ ਸਿੱਖ ਨੇ ਅੱਜ ਤੱਕ ਇਸ ਨੂੰ ਹਿੰਦੂ ਤਿਉਹਾਰ ਦੇ ਰੂਪ ਵਿੱਚ ਜਾਂ ਹਿੰਦੂ ਰੀਤੀ ਰਿਵਾਜਾ ਨਾਲ ਮਨਾਇਆ ਮੈਨੂੰ ਤਾਂ ਨਹੀ ਲੱਗਦਾ ਘੱਟੋ ਘੱਟ ਪੰਜਾਬ ਦੇ ਸਿੱਖ ਤਾਂ ਇਸ ਨੂੰ ਹਿੰਦੂ ਤਿਉਹਾਰ ਦੇ ਰੂਪ ਵਿੱਚ ਨਹੀ ਮਨਾਉਦੇ,ਪੁਰਾਣੇ ਸਮਿਆ ਤੋ ਚੱਲਿਆ ਆ ਰਿਹਾ ਇਹ ਤਿਉਹਾਰ ਅੱਜ ਪੰਜਾਬ ਦੀ ਇੱਕ ਖਾਸ ਨਿਸ਼ਾਨੀ ਹੈ ਤੇ ਆਮ ਤੋਰ ਤੇ ਪੰਜਾਬ ਦੇ ਪਿੰਡਾ ਵਿੱਚ ਦਿਨੇ ਜੁਆਕ ਲੋਹੜੀ ਮੰਗਦੇ ਨੇ ਤੇ ਸ਼ਾਮ ਨੂੰ ਜਵਾਨ,ਹਨੇਰਾ ਹੋਣ ਤੋ ਬਾਅਦ ਕਾਫੀ ਘਰ ਇਕੱਠੇ ਹੋ ਕੇ ਧੂਣੀ (ਪਾਥੀਆ ਤੇ ਲੱਕੜੀ ਨੂੰ ਅੱਗ)ਲਾਉਦੇ ਨੇ ਤੇ ਉਸ ਦੇ ਆਲੇ ਦੁਆਲੇ ਬਹਿ ਕੇ ਅੱਗ ਸੇਕਦੇ ਨੇ ਕਿਉਕਿ ਠੰਡ ਇਸ ਵਕਤ ਆਪਣੇ ਸਿਖਰ ਤੇ ਹੁੰਦੀ ਹੈ ਤੇ ਵੇਸੈ ਵੀ ਲੋਕ ਇਹਨਾ ਦਿਨਾ ਵਿੱਚ ਇਕੱਠੇ ਹੋ ਕੇ ਅੱਗ ਸੇਕਣ ਦਾ ਜੁਗਾਡ ਕਿਤੇ ਨਾ ਕਿਤੇ ਕਰ ਹੀ ਲੇਦੈ ਨੇ,ਤੇ ਲੋਹੜੀ ਵਾਲੇ ਦਿਨ ਖਾਸ ਇਹ ਹੁੰਦਾ ਕੇ ਸਾਰੇ ਪਰਿਵਾਰ ਇਕੱਠੇ ਹੁੰਦੇ ਨੇ,ਤੇ ਅੱਗ ਸੇਕਣ ਦੇ ਨਾਲ ਨਾਲ ਖਾਣ ਨੂੰ ਮੂਗਫਲੀ ਰੋੜੀਆ ਵਗੇਰਾ ਮਿਲ ਜਾਂਦੀਆ ਨੇ ਇਸ ਵਿੱਚ ਤਾਂ ਕੋਈ ਹਿੰਦੂ ਧਰਮ ਵਾਲੀ ਗੱਲ ਨਹੀ,
ਹਾਂ ਜਿਹੜੇ ਮੂਗਫਲੀ ਤਿਲ ਚਿਰਬੜੇ ਅੱਗ ਵਿੱਚ ਸੁੱਟਦੇ ਨੇ ਸ਼ਗਨ ਦੇ ਨਾਂਮ ਤੇ ਉਹ ਗਲਤ ਹੈ ਖਾਣ ਵਾਲੀ ਚੀਜ਼ ਨੂੰ ਅੱਗ ਵਿੱਚ ਸੁੱਟਣਾ ਤਾਂ ਕੋਈ ਅਕਲ ਵਾਲੀ ਗੱਲ ਨੀ,
ਪਰ ਜੋ ਲੋਕ ਇਹ ਚੀਜਾ ਅੱਗ ਵਿੱਚ ਸੁੱਟਦੇ ਵੀ ਨੇ ਉਹ ਕੋਈ ਅਗਨ ਦੇਵਤਾ ਨੂੰ ਭੋਗ ਨਹੀ ਲਾ ਰਹੇ ਹੁੰਦੇ ਉਹ ਬਸ ਇੱਕ ਸ਼ਗਨ ਦੇ ਰੂਪ ਵਿੱਚ ਸੁੱਟ ਦਿੰਦੇ ਨੇ,ਸਾਡੇ ਪਿੰਡਾ ਵਿੱਚ ਤਾਂ ਸ਼ਾਇਦ ਕਿਸੇ ਨੂੰ ਪਤਾ ਵੀ ਨੀ ਹੋਣਾ ਕੇ ਅੱਗ ਨੂੰ ਵੀ ਕੋਈ ਦੇਵਤਾ ਕਿਹਾ ਜਾਂਦਾ ਹੈ,
ਵੇਸੈ ਵੀ ਸਾਰੇ ਗਲੀ ਗੁਆਢ ਨਾਲ ਬੈਠ ਕੇ ਸਾਲ ਵਿੱਚ ਇੱਕ ਦਿਨ ਅੱਗ ਸੇਕਣਾ ਤਾਂ ਕਿਸੇ ਧਰਮ ਦੇ ਹੱਕ ਜਾਂ ਵਿਰੋਧ ਵਾਲੀ ਗੱਲ ਨਹੀ ਵੇਸੈ ਹੀ ਸਾਡੇ ਮੁਆਸ਼ਰੇ ਵਿੱਚ ਅੱਜ ਕੱਲ ਇੰਨੀਆ ਜਿਆਦਾ ਚਿੰਤਾਂਵਾ ਨੇ ਜੇਕਰ ਆਪਾ ਸਾਰਾ ਗਲੀ ਮਹੁੱਲਾ ਜਾਂ ਸਾਰਾ ਪਰਿਵਾਰ ਇਕੱਠਾ ਹੋ ਕੇ ਕਿਸੇ ਦਿਨ ਬੈਠ ਜਾਈਏ ਤਾਂ ਇਸ ਵਿੱਚ ਤਾਂ ਕੋਈ ਬੁਰਾਈ ਨਹੀ,
ਇਹ ਬਿਲਕੁਲ ਹੋ ਸਕਦਾ ਕੇ ਭਾਰਤ ਦੇ ਕੁਜ ਹਿੱਸਿਆ ਵਿੱਚ ਇਹ ਇੱਕ ਹਿੰਦੂ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੋਵੇ ਤੇ ਅੱਗ ਨੂੰ ਦੇਵਤਾ ਸਮਝ ਭੋਗ ਲਵਾਏ ਜਾਂਦੇ ਹੋਣ ਪਰ ਇਹ ਉਹਨਾਂ ਲੋਕਾ ਦੀ ਵਿਚਾਰਧਾਰਾ ਹੈ ਤੇ ਉਹਨਾਂ ਨੂੰ ਮੁਬਾਰਕ ਹੋਵੇ ਜੋ ਇਸਨੂੰ ਖਾਸ ਇੱਕ ਧਰਮ ਦਾ ਤਿਉਹਾਰ ਮੰਨਦੇ ਹੋਣ,ਪਰ ਸਾਨੂੰ ਪੰਜਾਬੀਆ ਨੂੰ ਇਸਨੂੰ ਕਿਸੇ ਧਰਮ ਦੇ ਨਾਂਮ ਨਾਲ ਨਹੀ ਜੋੜਨਾ ਚਾਹੀਦਾ ਇਸਨੂੰ ਪੰਜਾਬ ਦਾ ਤਿਉਹਾਰ ਮੰਨਣਾ ਚੀਹੀਦਾ ਹੇ ਤੇ ਸਾਰੇ ਪੰਜਾਬੀਆ ਨੂੰ ਮਨਾਉਣਾ ਚਾਹੀਦਾ ਹੈ,ਇਸ ਨਾਲ ਭਾਈਚਾਰਕ ਸਾਂਝ ਵਧੇਗੀ ਬਾਕੀ ਲੋਕ ਇਸਨੂੰ ਜਿਵੇ ਮਰਜੀ ਮਨਾਉਣ ਪਰ ਹਰ ਪੰਜਾਬੀ ਨੂੰ ਇਸਨੂੰ ਪੰਜਾਬ ਦਾ ਤਿਉਹਾਰ ਸਮਜਣਾ ਚਾਹੀਦਾ,ਤੇ ਹੋਰ ਵੀ ਚੰਗਾ ਹੋਵੇ ਜੇਕਰ ਲਾਹੌਰ ਵਾਲੇ ਪੰਜਾਬ ਵਿੱਚ ਵੀ ਇਸਨੂੰ ਅਮ੍ਰਤਿਸਰ ਵਾਲੇ ਪੰਜਾਬ ਵਾਂਗ ਵੱਡੇ ਪੱਧਰ ਤੇ ਮਨਾਇਆ ਜਾਵੇ ਪਰ ਇਹ ਤਾਂ ਹੀ ਸੰਵਭ ਹੈ ਜੇਕਰ ਇਹ ਪੰਜਾਬੀ ਤਿਉਹਾਰ ਰਹੇ,ਵੇਸੈ ਵੀ ਜਿਸ ਦੁੱਲੇ ਭੱਟੀ ਦੇ ਗੀਤ ਅਸੀ ਲੋਹੜੀ ਤੇ ਗਾਉਦੇ ਹਾਂ ਉਸ ਦੀ ਕਬਰ ਲਾਹੋਰ ਦੇ ਹੀ ਕਬਰਿਸਤਾਨ ਮਿਆਨੀ ਸਾਹਬ ਵਿੱਚ ਹੈ,ਪਿਛਲੇ ਸਾਲ ਹਾਰੂਨ ਖਾਲਿਦ ਜੀ ਨੇ ਪਾਕਿਸਤਾਨ ਦੇ ਮਸ਼ਹੂਰ ਅਖਬਾਰ ਡਾਅਨ ਵਿੱਚ ਇੱਕ ਲੇਖ ਲਿਖਿਆ ਸੀ ਕੇ ਅਸੀ ਲੋਹੜੀ ਦਾ ਤਿਉਹਾਰ ਭੁੱਲਦੇ ਜਾ ਰਹੇ ਹਾਂ ਪਰ ਭੁੱਲਣ ਵੀ ਕਿਉ ਨਾ ਅਸੀ ਤਾ ਬਣਾਤਾ ਇਸਨੂੰ ਹਿੰਦੂ ਤਿਉਹਾਰ ਤੇ ਫਿਰ ਮੁਸਲਮਾਨ ਕਿਉ ਮਨਾਉਣ ਤੇ ਆਪਣੇ-੨ ਧਰਮ ਵਿੱਚ ਅਸੀ ਕਿੰਨੇ ਪੱਕੇ ਹਾਂ ਅਜਿਹਾ ਹੀ ਤਾਂ ਮੌਕਾ ਹੁੰਦਾ ਜਦੋ ਅਸੀ ਸਾਰਿਆ(ਸਿੱਖ ਮੁਸਲਿਮ ਹਿੰਂਦੂ ਜੋ ਵੀ ਕੋਈ ਹੋਵੇ)ਆਪਣੀ ਧਾਰਮਿਕ ਪਰਪੱਖਤਾ ਸਾਬਿਤ ਕਰਨੀ ਹੁੰਦੀ ਹੈ,ਪਰ ਧਰਮ ਦੇ ਨਾਂਮ ਤੇ ਅਸੀ ਕਰ ਅਧਰਮ ਜਾਂਦੇ ਹਾਂ ਕਿਉਕਿ ਦੁਨੀਆ ਦਾ ਹਰ ਧਰਮ ਜੋੜਨਾ ਹੀ ਸਿਖਾਉਦਾ ਹੈ ਤੋੜਨਾ ਨਹੀ,ਇਸ ਲਈ ਅੱਜ ਜਰੂਰਤ ਹੈ ਕੇ ਅਸੀ ਇਸ ਲੋਹੜੀ ਦੇ ਤਿਉਹਾਰ ਨੂੰ ਆਪਾ ਪੰਜਾਬੀਆ ਦਾ ਤਿਉਹਾਰ ਬਣਾਈਏ ਜਿਸ ਨਾਲ ਕੇ ਦੂਰੀਆ ਘੱਟ ਹੋਣ,ਜਿੱਥੇ ਅੱਜ ਦੇ ਸਮੇ ਵਿੱਚ ਹਰ ਰੋਜ ਕੋਈ ਨਾ ਕੋਈ ਬਜਾਹ ਪੈਦਾ ਕੀਤੀ ਜਾ ਰਹੀ ਹੈ ਕੇ ਕਿਵੇ ਸਾਡੀਆ ਭਾਈਚਾਰਕ ਸਾਂਝਾ ਟੁੱਟਣ ਤੇ ਅਸੀ ਜਿਹੜੀਆ ਵੀ ਗੱਲਾ ਇਸ ਸਾਂਝ ਨੂੰ ਵਧਾਉਣ ਦਾ ਕੰਮ ਕਰਦੀਆ ਹਨ ਉਹਨਾਂ ਨੂੰ ਕਿਉ ਗਵਾਉਣਾ ਚਾਹੁੰਦੇ ਹਾਂ,
ਵੇਸੈ ਵੀ ਹਰ ਚੀਜ ਨੂੰ ਵੇਖਣ ਦਾ ਆਪਣਾ-੨ ਨਜ਼ਰੀਆ ਹੁੰਦਾ ਹੈ ਪਿੱਛੇ ਜਿਹੇ ਸਬ ਨੂੰ ਯਾਦ ਹੋਣਾ ਕੇ ਸਾਡੇ ਕੁਜ ਭੁਲੜ ਵੀਰਾ ਨੇ ਜੋ ਅਮਰੀਕਾ ਦੇ ਇੱਕ ਗੁਰੂਦੁਆਰਾ ਕਮੇਟੀ ਨਾਲ ਸਬੰਧਿਤ ਸੰਨ ਉਹਨਾ ਨੇ ਰਹਿਤ ਮਰਿਆਦਾ ਬਦਲ ਕੇ ਪੰਜ ਬਾਣੀਆ ਦੀ ਜਗਾਹ ਦੋ ਬਾਣੀਆ ਨਾਲ ਅਮ੍ਰਿਤ ਤਿਆਰ ਕਰ ਦਿੱਤਾ ਸੀ ਜਦ ਗੱਲ ਕੌਮ ਤੱਕ ਪਹੁੰਚੀ ਤਾਂ ਵਿਰੋਧ ਹੋਇਆ ਤੇ ਕੁਜ ਸਿੰਘ ਉਹਨਾਂ ਕੋਲ ਪਹੁੰਚੇ ਹਾਲਾਕਿ ਹੋਰ ਬਹੁਤ ਸਾਰੀਆ ਦਲੀਲਾ ਤਰਕ ਦੋਵਾ ਧਿਰਾ ਵਲੋ ਦਿੱਤੇ ਗਏ ਪਰ ਇੱਕ ਜਗਾਹ ਕਮੇਟੀ ਵਾਲੇ ਜਿਹਨਾਂ ਰਹਿਤ ਮਰਿਆਦਾ ਬਦਲਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਵਿੱਚੋ ਇੱਕ ਵੀਰ ਨੇ ਅਰਦਾਸ ਦੇ ਵਾਰੇ ਸਵਾਲ ਖੜਾ ਕੀਤਾ ਕੇ ਜੀ ਅਰਦਾਸ ਵਿੱਚ ਜੋ ਭਗੌਤੀ ਸ਼ਬਦ ਹੈ ਉਹ ਤਾਂ ਜੀ ਦੇਵੀ ਦੇ ਵਾਰੇ ਹੈ ਪਰ ਦੂਜੇ ਸਿੰਘਾ ਨੇ ਕਿਹਾ ਕੇ ਸਾਡੇ ਲਈ ਭਗੌਤੀ ਸ਼ਬਦ ਸਾਡੇ ਗੁਰੂ ਵਾਰੇ ਵਰਤਿਆ ਜਾਂਦਾ ਹੈ ਤੇ ਜਿਹੜੀ ਸਹੀ ਗੱਲ ਹੈ ਤਕਰੀਬਨ ਸਾਰੀ ਸਿੱਖ ਕੌਮ ਇਸਨੂੰ ਇਵੇ ਹੀ ਸਮਝਦੀ ਹੈ ਸਾਰੀ ਦੁਨੀਆ ਨੂੰ ਪਤਾ ਕੇ ਸਿੱਖ ਦੇਵੀ ਦਾ ਪੁਜਾਰੀ ਨਹੀ ਤੇ ਜੇਕਰ ਕੋਈ ਸ਼ਬਦ ਗੁਰਬਾਣੀ ਵਿੱਚ ਅਜਿਹਾ ਹੈ ਜਿਸ ਦੇ ਅਰਥ ਕਿਸੇ ਹੋਰ ਧਰਮ ਵਲੋ ਕੁਜ ਹੋਰ ਕੀਤੇ ਜਾਂਦੇ ਤਾੰ ਅਸੀ ਉਹਨਾਂ ਦੀ ਗੱਲ ਥੋੜੋ ਮੰਨਾਗੇ ਅਸੀ ਤਾਂ ਆਪਣੇ ਧਰਮ ਦੀ ਤੇ ਆਪਣੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਆਪਣੇ ਸਾਹਿਤ ਦੀ ਵਿਆਖਆ ਉਹ ਮੰਨਾਗੇ ਜਿਹੜੀ ਵਿਆਖਆ ਸਾਡੇ ਵਿਦਵਾਨਾ ਵਲੋ ਕੀਤੀ ਹੋਵੇ ਇਦਾ ਤਾੰ ਕੁਜ ਹਿੰਦੂ ਵੀਰ ਭੁਲੇਖੇ ਚ ਕੁਜ ਜਾਣ ਕੇ ਇਹ ਵੀ ਕਹਿ ਦਿੰਦੇ ਨੇ ਕੇ ਸ੍ਰੀ ਗੁਰੂ ਗਰੰਥ ਸਾਹਿਬ ਅੰਦਰ ਜਿਸ ਰਾਮ ਵਾਰੇ ਗੱਲ ਕੀਤੀ ਗਈ ਹੈ ਉਹ ਸਾਡਾ ਭਗਵਾਨ ਭਾਵ ਦਸ਼ਰਥ ਦਾ ਪੁੱਤਰ ਭਗਵਾਨ ਰਾਮ ਜੀ ਹੰਨ,ਪਰ ਇਹ ਗਲਤ ਹੈ ਤੇ ਅਸੀ ਉਹਨਾਂ ਵਲੋ ਕੀਤੀ ਇਸ ਵਿਆਖਆ ਨੂੰ ਨਕਾਰਦੇ ਹਾਂ ਕਿਉਕਿ ਸ਼੍ਰੀ ਗੁਰੂ ਗਰੰਥ ਸਾਹਿਬ ਅੰਦਰ ਜੋ ਰਾਮ ਸ਼ਬਦ ਦੀ ਵਰਤੋ ਕੀਤੀ ਹੈ ਉਹ ਪਰਮੇਸ਼ਰ ਅਕਾਲ ਪੁਰਖ ਵਾਰੇ ਹੈ,ਬਹੁਤ ਸ਼ਬਦ ਦੁਨੀਆ ਦੀਆ ਵੱਖ-੨ ਭਾਸ਼ਵਾ ਵਿੱਚ ਐਸੇ ਨੇ ਜਿਹਨਾਂ ਦੀਆ ਅਲਗ ਅਲਗ ਵਿਆਖਵਾ ਨੇ,
ਇਸ ਲਈ ਜੇਕਰ ਇਸ ਪੰਜਾਬ ਦੇ ਤਿਉਹਾਰ ਲੋਹੜੀ ਨੂੰ ਕੋਈ ਧੱਕੇ ਨਾਲ ਕਿਸੇ ਧਰਮ ਜਾਂ ਵਰਗ ਨਾਲ ਜੋੜਦਾ ਹੈ ਤਾਂ ਸਾਨੂੰ ਉਹਨਾਂ ਦੀ ਗੱਲ ਮੰਨ ਆਪਣਾ ਇਹ ਤਿਉਹਾਰ ਨਹੀ ਛੱਡ ਦੇਣਾ ਚਾਹੀਦਾ,ਲੋਹੜੀ ਸਾਡੇ ਪੰਜਾਬੀਆ ਦੇ ਸਭਿਆਚਾਰ ਦਾ ਅਹਿਮ ਹਿੱਸਾ ਹੈ ਹਾੰ ਇਸ ਤਿਉਹਾਰ ਵਿੱਚ ਜਿਹੜੀ ਸਬ ਤੋ ਵੱਡੀ ਖਾਮੀ ਹੈ ਉਸ ਨੂੰ ਹਰ ਹਾਲਤ ਵਿੱਚ ਦੂਰ ਕਰਨਾ ਚਾਹੀਦਾ ਹੈ ਉਹ ਇਹ ਕੇ ਜਿਹੜਾ ਇਸ ਨੂੰ ਸਿਰਫ ਮੁੰਡਾ ਹੋਣ ਦੀ ਖੁਸ਼ੀ ਨਾਲ ਜੋੜਨਾ ਜਿਸ ਘਰ ਪੁੱਤਰ ਹੋਵੇ ਤਾਂ ਇਹ ਕਿਹਾ ��ਾਣਾ ਇਹ ਲੋਹੜੀ ਵਾਲਾ ਘਰ ਹੈ ਜਾਂ ਇਸ ਸਾਲ ਇਹਨਾਂ ਦੇ ਲੋਹੜੀ ਹੈ ਪਰ ਜੇਕਰ ਉਸ ਸਾਲ ਉੱਥੇ ਧੀ ਦਾ ਜਨਮ ਹੋਵੇ ਫਿਰ ਉਹ ਘਰ ਲੋਹੜੀ ਵਾਲਾ ਨਾ ਰਹਿਣਾ ਇਹ ਇੱਕ ਬਹੁਤ ਬੁਰੀ ਗੱਲ ਹੈ ਇਸ ਦਾ ਹਰ ਹਾਲਤ ਅੰਦਰ ਹੱਲ ਕੱਢਣਾ ਚਾਹੀਦਾ,ਪਿੰਡਾ ਦੀਆ ਪੰਚਾਇਤਾ ਨੂੰ ਚਾਹੀਦਾ ਕੇ ਜਿਹੜਾ ਘਰ ਤਾਂ ਲੋਹੜੀ ਨਹੀ ਪਾਉਣੀ ਚਾਹੁੰਦਾ ਭਾਵੇ ਪੁੱਤ ਹੋਵੇ ਭਾਵੇ ਧੀ ਇਹ ਉਸ ਪਰਿਵਾਰ ਦੀ ਖੁਸ਼ੀ ਪਰ ਜਿਹੜਾ ਪੁੱਤਰ ਦੀ ਲੋਹੜੀ ਪਾਵੇ ਉਸ ਨੂੰ ਬੇਨਤੀ ਕੀਤੀ ਜਾਵੇ ਕੇ ਤੁਸੀ ਧੀ ਦੀ ਲੋਹੜੀ ਵੀ ਪਾਉ ਨਹੀ ਤਾਂ ਇਸ ਪਿੰਡ ਦੀ ਪੰਚਾਇਤ ਉਸ ਧੀ ਦੀ ਲੋਹੜੀ ਪਾਵੇਗੀ ਜਿਸ ਧੀ ਦੀ ਲੋਹੜੀ ਉਸ ਦਾ ਪਰਿਵਾਰ ਨਹੀ ਪਾਵੇਗਾ,ਹੋਰ ਵੀ ਕਿਸੇ ਤਰੀਕੇ ਨਾਲ ਇਸ ਮਸਲੇ ਦਾ ਹੱਲ ਜਰੂਰ ਹੋਣਾ ਚਾਹੀਦਾ ਨਹੀ ਤਾਂ ਫਿਰ ਇਹ ਤਿਉਹਾਰ ਧੀਆ ਪੁੱਤਰਾ ਵਿੱਚ ਆਸਮਾਨਤਾ ਦਾ ਕਾਰਣ ਬਣ ਜਾਵੇਗਾ ਜਿਸ ਨਾਲ ਅਸੀ ਇੱਕ ਤਾਂ ਚੰਗਾ ਤਿਉਹਾਰ ਗਵਾ ਲਾ ਗੇ ਕੇ ਤੇ ਦੂਜਾ ਜਿੱਥੇ ਪੁੱਤਾ ਧੀਆ ਵਿੱਚ ਪਹਿਲਾ ਹੀ ਕੁਜ ਲੋਕ ਫਰਕ ਕਰਦੇ ਨੇ ਉਹਨਾਂ ਦੀ ਗਿਣਤੀ ਘੱਟਣ ਦੀ ਬਜਾਏ ਹੋਰ ਵੱਧ ਜਾਊ ਜੋ ਸਾਡੇ ਸਮਾਜ ਲਈ ਵੱਡਾ ਖਤਰਾ ਬਣੂ।
ਭੁੱਲ ਚੁੱਕ ਲਈ ਮਾਜ਼ਰਤ
ਦਵਿੰਦਰ ਸਿੰਂਘ ਸੌਮਲ
20/01/2018
0 notes
dssomal · 8 years ago
Text
ਪਦਮਾਵਤੀ ਫਿਲਮ ਦੇ ਵਿਰੋਧ ਵਾਲੇ ਨਾਟਕ ਦੇ ਨਾਲ ਧੱਕੇਸ਼ਾਹੀ ਦੀ ਵਿਚਾਰਧਾਰਾ ਸਥਾਿਪਤ ਕੀਤੀ ਜਾ ਰਹੀ ਹੈ .....
ਇੱਕ ਚੀਜ ਜਿਹੜੀ ਅਸੀ ਵੇਖੀ ਹੀ ਨਹੀ ਜਿਸ ਵਾਰੇ ਅਸੀ ਕੁਜ ਜਾਣਦੇ ਹੀ ਨਹੀ ਉਸ ਦਾ ਵਿਰੋਧ ਕਿਵੇ ਕਰ ਸਕਦੇ ਹਾਂ,ਸਾਡੇ ਪਾਠਕ ਜਾਣਦੇ ਨੇ ਆਪਾ ਨਵੰਂਬਰ ਚੋਰਾਸੀ ਸਿੱਖ ਨਸਲਕੁਸ਼ੀ ਵਾਰੇ ਲੜੀਵਾਰ ਲਿਖ ਰਹੇ ਹਾਂ ਜੇ ਵੇਖਿਆ ਜਾਵੇ ਤਾਂ ਇਸ ਤਰਾ ਦੇ ਵਿਰੋਧ ਜੋ ਅੱਜ ਫਿਲਮ ਪਦਮਾਵਤੀ ਵਾਰੇ ਹੋ ਰਿਹੇ ਨੇ ਇਸ ਤਰਾ ਦੇ ਵਿਰੋਧ ਕਰਨ ਦਾ ਹੱਕ ਤਾਂ ਇਸ ਸਿਸਟਮ ਅਤੇ ਆਵਾਮ ਨੇ ਉਸੇ ਵੇਲੇ ਹੀ ਹਰੇਕ ਨੂੰ ਦੇ ਦਿੱਤਾ ਸੀ ਜਦ ਕਿਸੇ ਨੇ ਹਜ਼ਾਰਾ ਕਤਲ ਹੁੰਦੇ ਹੋਏ ਸਿੱਖਾ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਦੂਰ ਹਾਅ ਦਾ ਨਾਅਰਾ ਵੀ ਨਹੀ ਸੀ
ਮਾਰਿਆ,ਿਫਰ ਨਾ ਕਿਸੇ ਨੂੰ ਸਜਾ ਦਿੱਤੀ ਜਦ ਕੋਈ ਹਜ਼ਾਰਾ ਸਿੱਖਾ ਦਾ ਕਤਲ ਕਰ ਕੇ ਬਚ ਸਕਦਾ ਫਿਰ ਵਿਰੋਧ ਕਰਨਾ ਜਾ ਇਹ ਕਹਿਣਾ ਕੇ ਦੀਪੀਕਾ ਦਾ ਸਿਰ ਵੱਢ ਕੇ ਲਿਆਵੇ ਤੇ ਕਰੋੜਾ ਰੁਪਏ ਇਨਾਮ ਦੇਵਾਂਗੇ ਇਹ ਤਾਂ ਬੜੀ ਛੋਟੀ ਜਿਹੀ ਗੱਲ ਆ,ਦੇਸ਼ ਤਾਂ ਬਹੁਤ ਦੂਰ ਦੀ ਗੱਲ ਆ ਕੋਈ ਵੀ ਘਰ ਪਰਿਵਾਰ ਜਦ ਆਪਣੇ ਤੈਅ ਕੀਤੇ ਕਾਨੂੰਨ ਮੁਤਾਬਿਕ ਨਾ ਚੱਲਣ ਤੇ ਇੱਕ ਪਰਿਵਾਰ ਵਿੱਚ ਕਦੇ ਸੁਖਾਵਾ ਮਾਹੌਲ ਨਹੀ ਬਣ ਸਕਦਾ,ਭਾਰਤ ਵਿੱਚ ਫਿਲਮਾ ਲਈ ਇੱਕ ਨਿਰਧਾਿਰਤ ਕਾਨੂੰਨ ਹੈ ਫਿਰ ਕਿਉ ਕਿਸੇ ਨੂੰ ਇੰਨੀ ਕਾਹਲੀ ਹੋਵੇ ਕੇ ਉਹ ਬਿਨਾ ਦੇਖੇ ਆਪਣੀ ਮਰਜ਼ੀ ਮੁਤਾਬਿਕ ਕਿਸੇ ਫਿਲਮ ਨੂੰ ਰੋਕਣ ਦੀ ਕੋਿਸ਼ਸ਼ ਕਰੇ,
ਕੋਮਲ ਨਹਾਟਾ ਫਿਲਮ ਸਮੀਖੀਅਕ ਦਾ ਮੰਨਣਾ ਹੇ ਕੇ ਨਿਰਦੇਸ਼ਕਾ ਦਾ ਕਰੋੜਾ ਦਾ ਨੁਕਸਾਨ
ਤਾਂ ਇੱਕ ਪਾਸੇ ਏਗਜੀਵੇਟਰਸ(ਵੱਖ-੨ ਸਿਨੇਮੇ ਵਿੱਚ ਫਿਲਮ ਲਾਉਣ ਦੇ ਹੱਕ ਜਿਹਨਾ ਕੋਲ ਹੁੰਦੇ ਨੇ)ਉਹਨਾਂ ਦੇ ਨੁਕਸਾਨ ਦੀ ਤਾਂ ਕੋਈ ਗਿਣਤੀ ਹੀ ਨਹੀ,ਇਹ ਸਬ ਕਿਸ ਲਈ ਕਿਉਕਿ ਕੁਜ ਲੋਕਾ ਨੂੰ ਲੱਗਦਾ ਹੈ ਕੇ ਜਿਹੋ ਜਿਹਾ ਉਹ ਸੋਚਦੇ ਨੇ ਉਹੀ ਬਾਕੀ ਵੀ ਸੋਚਣ,ਇਤਹਾਸ ਕਦੇ ਵੀ ਇੱਕੋ ਤਰਾ ਦਾ ਨਹੀ ਰਹਿੰਦਾ ਸਮੇ ਦੇ ਨਾਲ ਜਿਵੇ-੨ ਨਵੇ ਤੱਥ ਸਾਹਮਣੇ ਆਉਦੇ ਨੇ ਉਸੇ ਤਰਾ ਹੀ ਇਤਹਾਸ ਵਿੱਚ ਸੋਧਾ ਹੁੰਦੀਆ ਜਾਂਦੀਆ ਨੇ,ਬੇਸ਼ਕ ਕਿਸੇ ਨੂੰ ਇਹ ਖੁੱਲ ਨਹੀ ਕੇ ਉਹ ਕਿਸੇ ਕੌਮ ਵਾਰੇ ਜੋ ਮਰਜ਼ੀ ਲਿਖੇ ਬੋਲੇ ਪਰ ਜੇ ਕੋਈ ਸਭਿਅਕ ਤਰੀਕੇ ਨਾਲ ਿਕਸੇ ਕਹਾਣੀ ਨੂੰ ਲੋਕਾ ਸਾਹਮਣੇ ਰੱਖਦਾ ਹੈ ਤਾਂ ਉਸ ਨੂੰ ਭਾਰਤੀ ਸਵਿੰਧਾਨ ਇਸ ਗੱਲ ਦੀ ਇਜ਼ਾਜਤ ਦਿੰਦਾ ਹੈ,ਸੋਚ ਕੇ ਵੇਖੋ ਕੇ ਤੁਹਾਡੇ ਤੇ ਇੱਕ ਕਹਾਣੀ ਬਣੀ ਹੈ ਤੁਸੀ ਬਣਾਉਣ ਵਾਲੇ ਨੂੰ ਕਹਿੰਦੇ ਹੋ ਕੇ ਉਹ ਫਲਾਨਾ ਸ਼ਬਦ ਜਾਂ ਦਰਿਸ਼ ਗਲਤ ਹੈ ਤੇ ਅੱਗੋ ਬਣਾਉਣ ਵਾਲਾ ਤੁਹਾਨੂੰ ਯਕੀਨ ਦਵਾਉਦਾ ਹੈ ਕੇ ਨਹੀ ਅਜਿਹੀ ਕੋਈ ਚੀਜ ਇਸ ਕਹਾਣੀ ਵਿੱਚ ਹੈ ਹੀ ਨਹੀ ਪਰ ਤੁਸੀ ਫਿਰ ਵੀ ਉਸੇ ਗੱਲ ਤੇ ਲਗਾਤਾਰ ਵਿਰੋਧ ਕਰੀ ਜਾਂਦੇ ਹੋ ਕੀ ਇਹ ਕੋਈ ਅਕਲਮੰਦ ਇੰਨਸਾਨ ਦੀ ਨਿਸ਼ਾਨੀ ਹੈ,ਨਿਰਮਾਤਾ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਕਹਿ ਰਹੇ ਨੇ ਜਿਸ ਦਰਿਸ਼ ਨੂੰ ਲੇ ਕੇ
(ਕਿਹਾ ਜਾ ਰਿਹਾ ਸੀ ਕੇ ਫਿਲਮ ਵਿੱਚ ਰਾਣੀ ਪਦਮਾਵਤੀ ਨੂੰ ਅਲਾਊਦੀਨ ਖਿਲਜੀ ਨਾਲ ਇਤਰਾਜ ਯੋਗ ਹਲਾਤ ਵਿੱਚ ਵਿਖਾਇਆ ਗਿਆ ਹੈ)
ਇੰਨਾ ਰੌਲਾ ਰੱਪਾ ਹੈ ਐਸਾ ਕੋਈ ਦਰਿਸ਼ ਫਿਲਮ ਵਿੱਚ ਹੈ ਹੀ ਨਹੀਂ,ਪਰ ਵਿਰੋਧ ਕਰਨ ਵਾਲਿਆ ਨੇ ਕੁਜ ਨਹੀ ਸੁਨਣਾ ਉਹਨਾਂ ਨੂੰ ਲੱਗਦਾ ਕੇ ਉਹਨਾਂ ਦੀ ਮਾਂ ਦੀ ਬੇਇੱਜਤੀ ਹੋ ਰਹੀ ਹੈ ਤੇ ਬਸ ਹੋ ਰਹੀ ਹੈ,ਵੇਸੈ ਕੁਜ ਅੰਦਰ ਦੀਆ ਖਬਰਾ ਰੱਖਣ ਵਾਲੇ ਪੱਤਰਕਾਰ ਕਹਿ ਰਹੇ ਨੇ ਕੇ ਇਹ ਬੇਇੱਜਤੀ ਸ਼ਾਇਦ ਗੁਜਰਾਤ ਚੌਣਾ ਤੋ ਬਾਅਦ ਮਹਿਸੂਸ ਹੋਣੋ ਹੱਟ ਸਕਦੀ ਹੈ,
ਪਰ ਸਾਡੇ ਨੇਸ਼ਨਲ ਮੀਡੀਆ ਨੇ ਇਸ ਵਿਸ਼ੇ ਤੇ ਜਿਸ ਤਰਾ ਪਰਾਇਮ ਟਾਇਮ ਲੜਾਈਆ ਕਰਵਾਈਆ ਨੇ ਉਹ ਸ਼ਰਮਨਾਕ ਨੇ,ਐਮਰਜੈਂਸੀ ਵਕਤ ਇਹ ਕਿਹਾ ਜਾਂਦਾ ਹੈ ਕੇ ਮੀਡੀਆ ਨੂੰ ਲੇਟਣ ਨੂੰ ਕਿਹਾ ਸੀ ਪਰ ਭਾਰਤੀ ਮੀਡੀਆ ਨੇ ਰੇਂਗਣਾ ਸ਼ੁਰੂ ਕਰ ਦਿੱਤਾ ਸੀ ਹੁਣ ਇੱਕ ਸੀਨੀਅਰ ਪੱਤਰਕਾਰ ਨੇ ਇ���ਥੋ ਤੱਕ ਕਿਹਾ ਕੇ ਹਣ ਤਾਂ ਸਾਡੀ ਹਾਲਤ ਰੇਂਗਣ ਤੋ ਵੀ ਅੱਗੇ ਦੀ ਹੋ ਗਈ ਹੈ,ਸਾਰੇ ਦੇਸ਼ ਦੇ ਕਿਸਾਨਾ ਦੀਆ ਨੁਮਾਇੰਦਾ ਜਮਾਂਤਾ ਦਿੱਲੀ ਪਹੁੰਚੀਆ ਏਕਾ ਕਰਕੇ ਆਪਣੇ ਹੱਕਾ ਲਈ ਆਵਾਜ਼ ਬਲੁੰਦ ਕਰਨ ਪਰ ਇੱਕ ਦੋ ਵੱਡੇ ਚੈਨਲਾ ਨੂੰ ਛੱਡ ਕਿਸੇ ਨੇ ਚੰਗੀ ਤਰਾ ਇਸ ਨੂੰ ਕਵਰ ਨਹੀ ਕੀਤਾ,ਸਿਰਫ ਇਹ ਹੀ ਨਹੀ ਹੋਰ ਵੀ ਬਹੁਤ ਵੱਡੇ ਮੁੱਦੇ ਜਿਹਨਾਂ ਉੱਪਰ ਸਾਰਾ ਮੀਡੀਆ ਚੁੱਪ ਹੈ ਤੇ ਬਿਨਾ ਵਜਾਹ ਅਜਿਹੇ ਬੇ ਸਿਰ ਪੈਰ ਦੇ ਮੁੱਦੇ ਉਭਾਰੇ ਜਾ ਰਿਹੇ ਨੇ,ਮੀਡੀਆ ਦੀਆ ਅਜਿਹੀਆ ਗਲਤੀਆ ਆਉਣ ਵਾਲੇ ਸਮੇ ਸਾਡੇ ਸਬ ਤੇ ਬਹੁਤ ਭਾਰੂ ਪੈਣਗੀਆ,ਕੱਲ ਨੂੰ ਜਿਸ ਜੱਥੇਬੰਦੀ ਦੀ ਜਿਹੀ ਸੋਚ ਹੋਵੇਗੀ ਉਹ ਉਸੇ ਤਰਾ ਦੀ ਸੋਚ ਸਮਾਜ ਤੇ ਥੋਪੇਗੀ,ਇੱਕ ਇਲਾਕੇ ਵਿੱਚ ਇੱਦਾ ਦੀਆ ਵੀਹ ਜਮਾਤਾ ਹੁੰਦੀਆ ਨੇ ਜਿਹਨਾਂ ਦੇ ਅਖੌਤੀ ਨੁਮਾਇੰਦਆ ਨੂੰ ਅਖੌਤੀ ਮੀਡੀਆ ਆਪਣੇ ਪਰੋਗਰਾਮਾ ਵਿੱਚ ਬੁਲਾ ਕੇ ਲੜਾਈਆ ਕਰਵਾਉਦਾ ਹੈ,ਐਕਰ ਦੀ ਮੌਜ ਨਾ ਕੋਈ ਖੋਜ ਕਰਨ ਦੀ ਲੋੜ ਨਾ ਕਿਸੇ ਦੀ ਗਲਤੀ ਦੱਸਣੀ ਬਾਕੀਆ ਨੂੰ ਆਪਸ ਵਿੱਚ ਲੜਾ ਕੇ ਕਹਿ ਦੇਣਾ ਕੇ ਮੈਨੂੰ ਇਸ ਵਾਰੇ ਕੋਈ ਜਾਣਕਾਰੀ ਨਹੀ,ਭਾਈ ਜੇ ਤੈਨੂੰ ਜਾਣਕਾਰੀ ਹੀ ਨਹੀ ਤੂੰ ਐਂਕਰ ਕਾਹਦਾ ਖਬਰਾ ਵਾਲੇ ਚੈਨਲ ਦਾ ਐਂਕਰ ਇੱਕ ਪੱਤਰਕਾਰ ਹੁੰਦਾ ਹੈ ਜੇ ਸਾਡੇ ਦੇਸ਼ ਦੇ ਪੱਤਰਕਾਰ ਬਿਨਾ ਜਾਣਕਾਰੀ ਦੇ ਪੱਤਰਕਾਰੀ ਕਰ ਰਹੇ ਨੇ ਤਾਂ ਜੋ ਹੋ ਰਿਹਾ ਅੱਗੇ ਇਸ ਤੋ ਵੀ ਭਿਆਨਕ ਚੀਜਾ ਵੇਖਣ ਨੂੰ ਮਿਲਣਗੀਆ,
ਸੀਬੀਆਈ ਜੱਜ ਬਰਿਜ ਗੋਪਾਲ ਲੋਹੀਆ ਦੀ ਮੌਤ ਤੇ ਇੰਨੇ ਸਵਾਲ ਉੱਠ ਰਹੇ ਨੇ ਪਰ ਮੀਡੀਏ ਦਾ ਬਹੁਤ ਵੱਡਾ ਹਿੱਸਾ ਸ਼ਾਤ ਬੈਠਾ ਹੇ,ਸਬ ਨੂੰ ਇਹ ਸਮਜਣਾ ਚਾਹੀਦਾ ਹੈ ਕੇ ਜੇਕਰ ਅਸੀ ਗਲਤ ਨੂੰ ਗਲਤ ਨਾਂ ਕਿਹਾ ਤੇ ਕਿਸੇ ਉੱਪਰ ਹੁੰਦੇ ਧੱਕੇ ਤੇ ਉਸ ਦਾ ਸਾਥ ਨਾ ਦਿੱਤਾ ਤਾਂ ਕੱਲ ਨੂੰ ਸਾਡੇ ਲਈ ਵੀ ਕਿਸੇ ਨੇ ਨਹੀ ਬੋਲਣਾ,
ਜਿਵੇ ਇੱਕ ਕਹਾਵਤ ਆ ਜਿਸ ਨੂੰ ਕੇ ਜੇਕਰ ਅਸੀ ਆਪਣੇ ਮੁਆਸ਼ਰੇ ਵਿੱਚ ਵਰਤੀਏ ਕੇ
“ਜਦੋ ਉਹ ਸਿੰਂਘ ਨੂੰ ਮਾਰਨ ਆਏ ਮੈ ਕਿਹਾ ਮੈ ਸਿੰਂਘ ਨਹੀ ਫਿਰ ਖਾਨ ਸਾਹਬ ਲਈ ਆਏ ਮੈਂ ਕਿਹਾ ਮੈ ਖਾਨ ਨਹੀ ਫਿਰ ਜਦੋ ਰੋਬਰਟ ਲਈ ਆਏ ਤਾਂ ਮੈ ਕਿਹਾ
ਮੈ ਰੋਬਰਟ ਨਹੀ ਪਰ ਜਦੋ ਉਹ ਮੇਰੇ ਲਈ ਆਏ ਮੈ ਕਿਸੇ ਨੂੰ ਆਵਾਜ਼ ਮਾਰ ਹੀ ਨਹੀ ਸੀ ਸਕਦਾ ਕਿਉਕਿ ਉੱਥੇ ਮੇਰੇ ਤੋ ਬਿਨਾ ਕੋਈ ਵੀ ਨਹੀਂ ਸੀ”
ਵਹਿਗੁਰੂ ਮਹਿਰ ਕਰੇ ਅਸੀ ਕਦੇ ਇਹੋ ਜਿਹੇ ਹਲਾਤਾ ਵਿੱਚ ਨਾ ਫਸੀਏ ਪਰ ਜਿਸ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ ਗੱਲ ਜਾ ਉੱਧਰ ਨੂੰ ਹੀ ਰਹੀ ਹੈ,
ਭਾਰਤੀ ਫਿਲਮ ਇੰਡਸਟਰੀ ਵੀ ਬਾਕੀ ਹੋਰ ਬਹੁਤ ਪੇਸ਼ਿਆ ਦੀ ਤਰਾ ਆਪਸ ਵਿੱਚ ਪਾਟੋਧਾੜ ਹੈ ਇੱਕ ਦੂਜੇ ਦੀ ਮਦਦ ਕਰਨੇ ਨੂੰ ਤਾਂ ਜਿਵੇ ਗੁਨਾਂਹ ਸਮਝਦੇ ਹੋਣ ਹਮੇਸ਼ਾ ਕੁਝ ਕੁ ਗਿਣੀਆ ਚੁਣੀਆ ਹਸਤੀਆ ਨੇ ਜਿਹੜੀਆ ਪਬਲਿਕ ਪਲੇਟਫਾਰਮ ਤੇ ਆ ਕੇ ਹੱਕ ਵਾਲੇ ਪਾਸੇ ਖੜਦੀਆ ਨੇ ਬਾਕੀ ਬਹੁਤੇ ਤਾਂ ਪਰਦੇ ਤੇ ਹੀ ਵੀਹ-੨ ਬੰਦਿਆ ਨਾਲ ਲੜਨ ਯੋਗੇ ਨੇ ਆਪਦੇ ਨਾਲ ਦੇ ਭੈਣ ਭਾਈ ਦੇ ਹੱਕ ਵਿੱਚ ਤਾਂ ਬਿਆਨ ਦੇਣ ਤੋ ਵੀ ਡਰਦੇ ਨੇ,ਜੇ ਆਪਾ ਜਿਆਦਾ ਪਿੱਛੇ ਨਾ ਜਾਈਏ ਤਾਂ ਸਾਡਾ ਹੱਕ ਇੱਕ ਅਜਿਹੀ ਫਿਲਮ ਸੀ ਜੋ ਕੇ ਸਿੱਖ ਹੱਕਾ ਦੇ ਸਘੰਰਸ਼ ਦੇ ਨਾਲ ਜੁੜੇ ਲੋਕਾ ਦੀ ਜੀਵਨੀ ਤੋ ਪਰਵਾਿਭਤ ਸੀ ਪਰ ਉਸ ਦੇ ਰੋਕ ਲੱਗਣ ਤੇ ਫਿਲਮੀ ਦੁਨੀਆ ਵਿੱਚੋ ਕੋਈ ਹੋਊ ਜੋ ਉਸਦੇ ਹੱਕ ਵਿੱਚ ਬੋਲਿਆ ਹੋਊ,ਕਰਨ ਜੌਹਰ ਨਾਲ ਦੋ ਤਿੰਨ ਵਾਰ ਇਵੇ ਹੋ ਚੁੱਕਿਆ ਹੋਰ ਤਾਂ ਹੋਰ ਪਿਛਲੇ ਸਾਲ ਆਈ ਉਹਨਾਂ ਦੀ ਫਿਲਮ ਜਿਸ ਤੇ ਵਿਵਾਦ ਇਸ ਲਈ ਹੋਇਆ ਕਿਉਕਿ ਉਸ ਵਿੱਚ
ਪਾਕਿਸਤਾਨੀ ਅਦਾਕਾਰ ਸੀ ਇਸ ਲਈ ਕਰਨ ਜੌਹਰ ਨੂੰ ਆਰਮੀ ਫੰਂਡ ਵਿੱਚ ਪੇਸੈ ਜਮਾ ਕਰਵਾਉਣੇ ਪਏ ਜਿਸ ਤੇ ਬਾਅਦ ਵਿੱਚ ਕਰਨ ਨੇ ਕਿਹਾ ਕੇ ਮੈ ਆਪਣੇ ਆਪ ਨੂੰ ਬਹੁਤ ਕਮਜੋਰ ਮਹਿਸੂਸ ਕੀਤਾ ਕਿਉਕਿ ਮੇਰੇ ਤੋ ਧੱਕੇ ਨਾਲ ਇਹ ਕਰਵਾਇਆ ਗਿਆ,ਫਿਲਮ ਇੰਡਸਟਕੀ ਦੇ ਜਿਆਦਾਤਾਰ ਲੋਕ ਹਮੇਸ਼ਾ ਇਹਨਾਂ ਮਸਲਿਆ ਤੇ ਚੁੱਪ
ਰਹਿੰਦੇ ਨੇ ਸ਼ਾਇਦ ਇਹ ਸੋਚ ਕੇ ਕਿਹੜਾ ਸਾਡੇ ਨਾਲ ਹੋ ਰਿਹਾ ਪਰ ਜੇ ਇਸ ਧੱਕੇਸ਼ਾਹੀ ਦੀ ਵਿਚਾਰਧਾਰਾ ਨੂੰ ਇਵੇ ਹੀ ਪਰਮਾਣਿਤਾ ਮਿਲਦੀ ਗਈ ਤਾਂ ਸਾਡੇ ਦੇਸ਼ ਅੰਦਰ ਉਹ ਹੀ ਫਿਲਮਾ ਨਾਟਕ ਬਣਨਗੇ ਜੋ ਇੱਕ ਖਾਸ ਵਿਚਾਰਧਾਰਾ ਵਾਲੇ ਲੋਕਾ ਨੰੂ ਪਰਵਾਨ ਹੋਣਗੇ,ਇਹਨਾਂ ਗੱਲਾ ਤੇ ਹਰ ਕਿਸੇ ਨੂੰ ਆਵਾਜ ਉਠਾਉਣੀ ਚਾਹੀਦੀ ਹੈ,ਜੇਕਰ ਕੁਜ ਗਲਤ ਹੇ ਤਾਂ ਫਿਲਮ ਵੇਖਣ ਤੋ ਬਾਅਦ ਉਸ ਦਾ ਸਭਿਅਕ ਤਰੀਕੇ ਨਾਲ ਵਿਰੋਧ ਕਰੋ ਜੋ ਗੱਲਾ ਗਲਤ ਨੇ ਉਹਨਾ ਵਾਰੇ ਲੋਕਾ ਵਿੱਚ ਪਰਚਾਰ ਕਰੋ,
ਜਿਵੇ ਜਦੋ ਪੰਜਾਬ 1984 ਫਿਲਮ ਆਈ ਜਿਸ ਵਿੱਚ ਦਿਲਜੀਤ ਦੁਸਾਂਝ ਸੀ ਉਸ ਫਿਲਮ ਅੰਦਰ ਸਿੱਖ ਸਘੰਰਸ਼ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ ਪੰਜਾਬ ਦੇ ਹੱਕਾ ਦੀ ਲੜਾਈ ਨੂੰ ਕਿਸੇ ਦੀ ਪਰਿਵਾਰਿਕ ਜ਼ਮੀਨਾ ਦੀ ਲੜਾਈ ਬਣਾ ਕੇ ਵਿਖਾਇਆ ਗਿਆ ਸੀ,ਵੇਖਣ ਤੋ ਬਾਅਦ ਇੱਕ ਤਰੀਕੇ ਨਾਲ ਉਸ ਦਾ ਵਿਰੋਧ ਹੋਇਆ ਸਿੱਖ ਬੁੱਧੀਜੀਵੀਆ ਨੇ ਆਪਣੀ ਆਵਾਜ਼ ਉਠਾਈ ਤੇ ਵੀਰ ਰਾਜ ਕਾਕੜਾ ਤੇ ਕੁਜ ਹੋਰ ਵੀਰ ਭੈਣਾ ਨੇ ਇਸ ਸਘੰਰਸ਼ ਨੂੰ ਸਹੀ ਤਰੀਕੇ ਨਾਲ ਪੇਸ਼ ਕਰਦੀਆ ਫਿਲਮਾ ਬਣਾ ਕੇ ਲੋਕਾ ਨੂੰ ਸਹੀ ਇਤਹਾਸ ਨਾਲ ਜਾਣੂ ਕਰਵਾਇਆ,ਕੋਈ ਵੀ ਵਿਰੋਧ ਕਰਨ ਦਾ ਤਰੀਕਾ ਹੁੰਦਾ ਹੈ ਜਿਸ ਨੂੰ ਕੇ ਉਵੇ ਹੀ ਕਰਨਾ ਚਾਹੀਦਾ ਹੈ,ਭੰਸਾਲੀ ਸਾਹਬ ਨੂੰ ਫਿਲਮ ਬਣਾਉਣ ਦਾ ਹੱਕ ਹੈ ਤੇ ਆਵਾਮ ਨੂੰ ਵਿਰੋਧ ਕਰਨ ਦਾ ਪਰ ਸਬ ਕੁਜ ਆਪਣੀ ਮਰਿਆਦਾ ਵਿੱਚ ਹੋਣਾ ਚਾਹੀਦਾ,ਲੋਕਤੰਤਰ ਦਾ ਮਤਲਵ ਹੀ ਵਿਰੋਧ ਦਾ ਹੱਕ ਹੁੰਦਾ ਪਰ ਇਸ ਹੱਕ ਦੀ ਆੜ ਵਿੱਚ ਕੋਈ ਆਪਣੀ ਵਿਚਾਰਧਾਰਾ ਨੰੂ ਲੋਕਾ ਉੱਪਰ ਥੋਪੇ ਇਹ ਲੋਕਤੰਤਰ ਲਈ ਬਹੁਤ ਬੁਰਾ ਸਾਬਿਤ ਹੋ ਸਕਦਾ।
ਭੁੱਲ ਚੁੱਕ ਲਈ ਮਾਜ਼ਰਤ
ਦਵਿੰਦਰ ਸਿੰਂਘ ਸੌਮਲ
0 notes
dssomal · 8 years ago
Text
ਦੋ ਇੰਂਨਸਾਨ ਮਰੇ 9 ਸਾਲ ਪਹਿਲਾ ਪਰ ਮਾਰੇ ਕਿਸਨੇ ਅੱਜ ਤੱਕ ਪਤਾ ਨਹੀ.....
ਆਰੂਸ਼ੀ ਤਲਵਾਰ ਜਿਸ ਦੀ ਉਮਰ 14 ਤੇ ਤਲਵਾਰ ਪਰਿਵਾਰ ਦਾ ਨੋਕਰ ਹੇਮਰਾਜ ਜੋ 45 ਸਾਲ ਦਾ ਸੀ ਇਹਨਾਂ ਦੋਵਾ ਦਾ ਕਤਲ 15 ਮਈ ਰਾਤ ਜਾਂ 16 ਮਈ ਤੜਕੇ 2008 ਦੀ ਰਾਤ ਨੂੰ ਹੋਇਆ,ਕਿਉਕਿ ਹਜੇ ਤੱਕ ਇਹ ਕੇਸ ਕਿਸੇ ਸਿਰੇ ਨਹੀ ਲੱਗਾ ਇਸ ਲਈ ਕਿਸੇ ਨੂੰ ਕਤਲ ਦੇ ਸਹੀ ਵਕਤ ਦਾ ਨਹੀ ਪਤਾ,ਹੁਣ ਇਸ ਦੀ ਚਰਚਾ ਹੋਣ ਦੀ ਵਜਾਹ ਤੁਸੀ ਮੀਡੀਆ ਤੇ ਵੀ ਵੇਖੀ ਹੋਣੀ,ਇਸ ਦੋਹਰੇ ਕਤਲ ਕਾਂਡ ਲਈ ਆਰੂਸ਼ੀ ਦੇ ਮਾਤਾ-ਿਪਤਾ ਨੂੰ ਹੀ ਕਾਤਿਲ ਮੰਨਿਆ ਗਿਆ ਸੀ ਤੇ 2013 ਨਵੰਂਬਰ ਨੂੰ ਉਹਨਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ ਤੇ ਪਿਛਲੇ ਚਾਰ ਸਾਲ ਜੇਲ ਵਿੱਚ ਰਹਿਣ ਤੋ ਬਾਅਦ ਪਿਛਲੇ ਹਫਤੇ ਇਲਾਹਾਬਾਦ ਹਾਈ ਕੋਰਟ ਨੇ ਸਬੂਤਾ ਦੀ ਘਾਟ ਦੇ ਆਧਾਰ ਤੇ ਰਾਜੇਸ਼ ਤਲਵਾਰ ਤੇ ਨੂਪਰ ਤਲਵਾਰ (ਆਰੂਸ਼ੀ ਦੇ ਮਾਂ-ਬਾਪ)ਨੂੰ ਬਰੀ ਕਰ ਦਿੱਤਾ,
ਹੁਣ ਇੱਕ ਵਾਰ ਫਿਰ ਉਹ ਸਾਰੇ ਸਵਾਲ ਦੁਬਾਰਾ ਤੋ ਸਾਹਮਣੇ ਨੇ ਕੇ ਇਹ ਦੋਹਰਾ ਕਤਲ ਕਾਂਡ ਕਿਉ ਕਿਵੇ ਹੋਇਆ ਤੇ ਕਿਸ ਨੇ ਕੀਤਾ,ਮੈਨੂੰ ਇਸ ਕਾਂਡ ਦਾ ਪਤਾ ਦਿਸੰਬਰ 2015 ਨੂੰ ਇਸ ਦੋਹਰੇ ਕਤਲ ਕਾਂਡ ਉੱਪਰ ਬਣੀ ਫਿਲਮ ਤਲਵਾਰ ਵੇਖਣ ਤੋ ਬਾਅਦ ਲੱਗਾ ਸੀ ਤੇ ਮੈਂ ਨਿੱਜੀ ਤੋਰ ਤੇ ਬਾਹੁਤ ਆਹਿਤ ਹੋਇਆ ਸੀ ਜਦ ਮੈਨੂੰ ਪਤਾ ਲੱਗਾ ਕੇ ਤਲਵਾਰ ਜੋੜਾ ਜੇਲ ਵਿੱਚ ਹੈ,ਕਿਉਕਿ ਫਿਲਮ ਵੇਖ ਤਹਾਨੂੰ ਮਾਂ ਬਾਪ ਨਿਰਦੋਸ਼ ਹੀ ਲੱਗਦੇ ਨੇ ਇਸ ਲਈ ਮੈਨੂੰ ਵੀ ਲੱਗਾ ਸੀ ਕੇ ਕਿਹੋ ਜਿਹਾ ਕਾਨੂੰਨ ਹੈ ਸਾਡੇ ਮੁੱਲਖ ਦਾ ਨਾਲੇ ਤਾਂ ਉਹਨਾਂ ਆਪਣੀ ਔਲਾਦ ਗਵਾਈ ਤੇ ਉਤੋ ਉਸ ਦਾ ਕਤਲ ਵੀ ਉਹਨਾਂ ਉੱਪਰ ਹੀ ਪਾਇਆ ਗਿਆ,ਹਾਲਾਂਕਿ ਉੱਚ ਅਦਾਲਤ ਨੇ ਹੁਣ ਤਲਵਾਰ ਜੋੜੇ ਨੂੰ ਬਰੀ ਕਰ ਦਿੱਤਾ ਹੈ ਪਰ ਜਦ ਤੱਕ ਅਸਲੀ ਕਾਤਿਲ ਦਾ ਪਤਾ ਨਹੀ ਲੱਗਦਾ ਸ਼ੱਕ ਤਾਂ ਉਹਨਾਂ ਉੱਪਰ ਵੀ ਰਹੇਗਾ,ਪਰ ਉਸ ਸਮੇ ਦੇ ਸਾਰੇ ਹਾਲਾਤ ਵੇਖ ਇਸ ਦੋਹਰੇ ਕਤਲ ਕੇਸ ਨਾਲ ਜੁੜੇ ਲੋਕਾ ਨੂੰ ਸੁਣ ਕੇ ਲੱਗਦਾ ਨਹੀ ਕੇ ਮਾਂ ਬਾਪ ਨੇ ਕਤਲ ਕੀਤਾ ਹੋਊ,
ਇਸ ਦੀਆ ਕਈ ਵਜਾਹ ਨੇ ਜਿਨਾ ਵਿੱਚੋ ਮੁੱਖ ਨੇ ਕੇ ਜਾਂਚ ਅਧਾਕਾਰੀਆ ਨੇ ਕਿਹਾ ਕੀ ਆਰੂਸ਼ੀ ਦੇ ਆਪਣੇ ਤੋ ਤਕਰੀਬਨ 31 ਸਾਲ ਜਿਆਦਾ ਉਮਰ ਦੇ ਨੋਕਰ ਹੇਮਰਾਜ ਨਾਲ ਜਿਸਮਾਨੀ ਸਬੰਧ ਸੀ ਤੇ ਮਾਂ ਬਾਪ ਨੇ ਜਦ ਦੋਵਾ ਨੂੰ ਇਤਰਾਜ ਯੋਗ ਹਾਲਤ ਅੰਦਰ ਵੇਖਿਆ ਤੇ ਆਪਾ ਖੋ ਕੇ ਦੋਵਾ ਦਾ ਕਤਲ ਕਰ ਦਿੱਤਾ,ਪਰ ਆਰੂਸ਼ੀ ਦੇ ਹੇਮਰਾਜ ਨਾਲ ਸਬੰਧਾ ਬਾਰੇ ਅੱਜ ਤੱਕ ਕੋਈ ਪ੍ਰਮਾਣ ਸਾਹਮਣੇ ਨਹੀ ਆਇਆ,ਤੇ ਦੂਜੀ ਸਬ ਤੋ ਵੱਡੀ ਵਜਾਹ ਇਹ ਹੈ ਕੇ ਜਦ ਸੀਬੀਆਈ ਨੇ ਇਸ ਦੋਹਰੇ ਕਤਲ ਕੇਸ ਨੂੰ ਸਬੂਤਾ ਦੀ ਘਾਟ ਹੋਣ ਕਾਰਨ ਅਦਾਲਤ ਸਾਹਮਣੇ ਇਸ ਨੂੰ ਬੰਦ ਕਰਨੇ ਦੀ ਦਰਖਾਸਤ ਕੀਤੀ ਸੀ ਤੇ ਤਲਵਾਰ ਜੋੜੇ ਨੇ ਹੀ ਹੋਰ ਜਾਂਚ ਦੀ ਮੰਗ ਕੀਤੀ ਸੀ ਉਹ ਚਾਹੁੰਦੇ ਸੰਨ ਕੇ ਉਹਨਾਂ ਦੀ ਧੀ ਨੂੰ ਇੰਨਸਾਫ ਮਿਲੇ,ਪਰ ਉਹਨਾੰ ਨੂੰ ਹੀ ਦੋਸ਼ੀ ਕਰਾਰ ਦਿੱਤਾ ਗਿਆ,ਹੁਣ ਜੇਕਰ ਤਲਵਾਰ ਜੋੜਾ ਦੋਸ਼ੀ ਸੀ ਤਾਂ ਉਹਨਾਂ ਨੂੰ ਕੀ ਲੋੜ ਸੀ ਸੀਬੀਆਈ ਵਲੋ ਕੇਸ ਬੰਦ ਕਰਨੇ ਦੀ ਦਰਖਾਸਤ ਦਾ ਵਿਰੋਧ ਕਰਨੇ ਦੀ,
ਕਿਉ ਕਿਵੇ ਕਿਸਨੇ ਇਹ ਸਾਰੀਆ ਗੱਲਾ ਦਾ ਪਤਾ ਉਸੇ ਈ ਦਿਨ ਲੱਗ ਜਾਂਦਾ ਜੇਕਰ ਲੋਕਲ ਪੁਲਿਸ ਨੇ ਜੁੰਮੇਵਾਰੀ ਨਾਲ ਆਪਣਾ ਕੰਮ ਕੀਤਾ ਹੰੁਦਾ,ਪਰ ਇੰਝ ਨਹੀ ਹੋਇਆ,ਇਸ ਸਾਰੇ ਕੇਸ ਵਿੱਚ ਮੀਡੀਆ ਨੇ ਵੀ ਇੱਕ ਵੱਡੀ ਭੂਮਿਕਾ ਨਿਭਾਈ ਤੇ ਕੁਜ ਕੁ ਨੂੰ ਛੱਡ ਬਹੁਤਿਆ ਨੇ ਬੜੀ ਬੁਰੀ ਨਿਭਾਈ,ਜਿਸ ਤਰਾ ਆਰੂਸ਼ੀ ਤੇ ਤਲਵਾਰ ਪਰਿਵਾਰ ਦੀ ਨਿੱਜਤਾ ਦੀਆ ਧੱਜੀਆ ਉਡਾਈਆ ਗਈਆ ਮੀਡੀਆ ਨੇ ਬਹੁਤ ਮੰਦਭਾਗਾ ਹੈ,
ਅਫਸੋਸ ਹੈ ਕੇ ਅੱਜ ਤੱਕ ਆਰੂਸ਼ੀ ਤੇ ਹੇਮਰਾਜ ਦੇ ਕਾਤਿਲਾ ਦਾ ਪਤਾ ਨਹੀ ਲੱਗਾ,ਇਸ ਗਲਤੀ ਤੋ ਸਬਕ ਲੇ ਅੱਗੇ ਤੋ ਜਾਂਚ ਐਜੰਸੀਆ ਨੂੰ ਜੁੰਮੇਵਾਰੀ ਨਾਲ ਫਰਜ ਨਿਭਾਉਣਾ ਚਾਹੀਦਾ ਹੇ ਤਾਂ ਕੇ ਭਵਿੱਖ ਵਿੱਚ ਅਜੀਹੀਆ ਮਾਰੂ ਕੋਤਾਹੀਆ ਤੋ ਬਚਿਆ ਜਾ ਸਕੇ,ਜਿਵੇ ਕਹਿੰਦੇ ਨੇ ਕੇ ਬੇਸ਼ਕ 100 ਮੁਜਿਰਮ ਬਚ ਜਾਣ ਪਰ ਕਿਸੇ ਇੱਕ ਨਿਰਦੋਸ਼ ਨੂੰ ਸਜਾ ਨਹੀ ਹੋਣੀ ਚਾਹੀਦੀ,ਸ਼ਾਇਦ ਇਸੇ ਅਸੂਲ ਨੂੰ ਮੁੱਖ ਰੱਖਦਿਆ ਇਲਾਹਾਬਾਦ ਉੱਚ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ,ਪਰ ਫਿਰ ਆਖਿਰ ਤੇ ਵੀ ਸਾਨੂੰ ਉਹ ਹੀ ਜੁਮਲਾ ਦੁਹਰਾਉਣਾ ਪਵੇਗਾ ਕੇ ਦੋ ਇੰਂਨਸਾਨ ਮਰੇ 9 ਸਾਲ ਪਹਿਲਾ ਪਰ ਮਾਰੇ ਕਿਸਨੇ ਅੱਜ ਤੱਕ ਪਤਾ ਨਹੀ।
16 ਅਕਤੂਬਰ 2017
ਦਵਿੰਦਰ ਸਿੰਂਘ ਸੌਮਲ
0 notes
dssomal · 8 years ago
Text
ਪੰਜਾਬੀ ਮਾਂ ਬੋਲੀ ਦਾ ਸਰਵਣ ਪੁੱਤਰ ਅਫਜਲ ਅਹਿਸਨ ਰੰਂਧਾਵਾ.....
ਸ਼ਾਹ ਮਹੁੰਮਦ ਵਾਂਗ ਪੰਜਾਬੀ ਇਤਿਹਾਸ ਵਿੱਚ ਅਫ਼ਜ਼ਲ ਅਹਿਸਨ ਰੰਧਾਵਾ ਦਾ ਨਾਂਮ ਹਮੇਸ਼ਾ ਚਮਕਦਾ ਰਹੇਗਾ.....
ਉੜਦੂ ਵਾਲੇ ਸਾਨੂੰ ਕਹਿੰਦੇ ਸੰਨ ਕੇ ਇਹ ਪੰਜਾਬੀ ਆਲੇ ਪਾਕਿਸਤਾਨ ਦੇ ਦੁਸ਼ਮਣ ਨੇ ਕੇ ਇਹ ਪੰਜਾਬੀ ਬੋਲਦੇ ਨੇ ਤੇ ਕੌਮੀ ਜੁਬਾਨ ਉੜਦੂ ਨਹੀਂ ਪਰ ਸਾਡੇ ਲਈ ਪੰਜਾਬੀ ਸਾਡੀ ਮਾਂ ਹੈ ਇਹ ਸ਼ਬਦ ਸੰਨ ਮਸ਼ਹੂਰ ਪੰਜਾਬੀ ਲੇਖਕ ਮਰਹੂਮ ਅਫ਼ਜ਼ਲ ਅਹਿਸਨ ਰੰਧਾਵਾ ਦੇ,ਜੋ ਬੀਤੇ ਦਿਨੀ ਇਸ ਦੁਨੀਆ ਨੂੰ ਛੱਡ ਜੰਨਤ ਵਾਸੀ ਹੋ ਗਏ,ਵੈਸੇ ਕਿਆ ਕਿਸਮਤ ਪਾਈ ਹੈ ਸਾਡੀ ਮਾਂ ਬੋਲੀ ਨੇ,ਨਾ ਤਾਂ ਅੰਮ੍ਰਿਤਸਰ ਵਾਲੇ ਪੰਜਾਬ ਵਿੱਚ ਇਸ ਨੂੰ ਬਣਦੇ ਹੱਕ ਮਿਲੇ ਤੇ ਨਾ ਹੀ ਲਾਹੌਰ ਵਾਲੇ ਵਿੱਚ,1947 ਦੀ ਵੰਡ ਵਾਰੇ ਰੰਧਾਵਾ ਸਾਹਬ ਦੇ ਵਿਚਾਰ ਸੰਨ ਕੇ ਵੰਡ ਹਿੰਦੋਸਤਾਨ ਦੀ ਹੋਣੀ ਚਾਹੀਦੀ ਸੀ ਪੰਜਾਬ ਦੀ ਨਹੀ ਪੰਜਾਬ ਦੀ ਵੰਂਡ ਤਾਂ ਇਸ ਤਰਾ ਹੇ ਜਿਵੇ ਕਿਸੇ ਨੇ ਸਾਡਾ ਸਰੀਰ ਵੱਢਿਆ ਹੋਵੇ,
ਇੱਕ ਸਿੰਤਬਰ 1937 ਨੂੰ ਸਾਂਝੇ ਪੰਜਾਬ ਹੁਸੈਨਪੁਰਾ (ਅੰਮ੍ਰਿਤਸਰ) ਵਿੱਚ ਜਨਮੇ ਰੰਧਾਵਾ ਸਾਹਬ ਦਾ ਬਚਪਨ ਤੇ ਪਰਵਰਿਸ਼ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਹੋਈ,ਇਹਨਾਂ ਦੇ ਸ਼ਹਿਰ ਤੋਂ ਹੀ ਅਲਾਮਾ ਇਕਬਾਲ ਤੇ ਫੇਜ਼ ਮੁਹੰਮਦ ਫੇਜ਼ ਵੀ ਹੋਏ ਜੋ ਕੇ ਭਾਰਤ ਪਾਕਿਸਤਾਨ ਵਿੱਚ ਲੇਖਕ ਜਾ ਬੁੱਦੀਜੀਵੀ ਦੇ ਤੋਰ ਤੇ ਬਹੁਤ ਵੱਡੇ ਨਾਮ ਨੇ ਇਹਨਾਂ ਦੋਵਾਂ ਨੇ ਉੜਦੂ ਵਿੱਚ ਲਿਖਣ ਨੂੰ ਹੀ ਜਿਆਦਾ ਤਰਜੀਹ ਦਿੱਤੀ ਪਰ ਰੰਧਾਵਾ ਸਾਹਬ ਨੇ ਆਪਣੀ ਮਾਂ ਬੋਲੀ ਅੰਦਰ ਲਿਖਣੇ ਨੂੰ ਹੀ ਪਹਿਲ ਦਿੱਤੀ ਹਮੇਸ਼ਾ,ਰੰਧਾਵਾ ਸਾਹਬ ਨੇ ਸਾਹਿਤ ਦੀ ਤਕਰੀਵਨ ਹਰ ਵੰਨਗੀ ਵਿੱਚ ਲਿਖਿਆ,
ਉਹਨਾ ਕਾਵ ਸੰਗ੍ਰਿਹ ਕਹਾਣੀ ਸੰਗ੍ਰਿਹ ਨਾਵਲ ਨਾਟਕ ਤੇ ਨਾਲ ਦੀ ਨਾਲ ਅਨੁਵਾਦ ਵੀ ਕੀਤੇ,ਜਿਨਾ ਵਿੱਚੋ ਕੁਝ ਚੋਣਵੇ
ਮਸ਼ਹੂਰ ਕਾਵਿ ਸੰਗ੍ਰਿਹ-
ਸ਼ੀਸ਼ਾ ਇੱਕ ਲਿਸ਼ਕਾਰੇ ਦੋ(1965)
ਰੱਤ ਦੇ ਚਾਰ ਸਫਰ (1975) ਪੰਜਾਬ ਦੀ ਵਾਰ (1979) ਮਿੱਟੀ ਦੀ ਮਹਿਕ (1983)
ਪਿਆਲੀ ਵਿੱਚ ਆਸਮਾਨ(1983)
ਛੇਵਾ ਦਰਿਆ (1997)
ਕਹਾਣੀ ਸੰਗ੍ਰਿਹ- ਰੱਨ ਤਲਵਾਰ ਤੇ ਘੋੜਾ (1973) ਮੁੱਨਾ ਕੋਹ ਲਾਹੋਰ(1989)
ਨਾਵਲ-ਸੂਰਜ ਗਰਿਹਣ,ਦੁਆਬਾ,ਦੀਵਾ ਤੇ ਦਰਿਆ
ਤੇ ਹੋਰ ਵੀ ਕਈ ਰਚਨਾਵਾ ਉਹਨਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆ,
ਪੇਸ਼ੇ ਦੇ ਤੋਰ ਤੇ ਉਹ ਵਕੀਲ ਸੰਨ ਤੇ 1972 ਵਿੱਚ ਉਹ ਪੀਪਲਸ ਪਾਰਟੀ ਪਾਕਿਸਤਾਨ ਵਲੋ ਮੈਬਰ ਨੇਸ਼ਨਲ ਅਸੈਂਬਲੀ ਵੀ ਬਣੇ,ਉਹ ਇੱਕ ਸੱਚੇ ਪੰਜਾਬੀ ਸੰਨ ਤੇ ਅਸਲੀ ਪੰਜਾਬੀਅਤ ਕੀ ਹੁੰਦੀ ਹੇ ਉਹਨਾ ਦੀ ਜਿੰਦਗੀ ਤੋ ਸਿੱਖੀ ਜਾ ਸਕਦੀ ਹੈ,ਉਹਨਾ ਦਾ ਕਹਿਣਾ ਸੀ ਕੇ ਦਰਬਾਰ ਸਾਹਿਬ ਅਮਿੰਰਤਸਰ ਨੂੰ ਉਹ ਪੰਜਾਬ ਦੀ ਸ਼ਕਲ ਮੰਨਦੇ ਨੇ,ਉਹਨਾਂ ਕੌਮੀ ਆਵਾਜ ਰੇਡਿਉ ਦੀ ਟੀਮ ਨਾਲ ਗੱਲ ਕਰਦਿਆ ਕਿਹਾ ਕੇ ਦਰਬਾਰ ਸਾਹਿਬ ਸਿੱਖਾ ਦਾ ਕੇਂਦਰੀ ਧਾਰਮਿਕ ਸਥਾਨ ਹੈ ਪਰ ਇਸ ਦੇ ਨਾਲ ਇਹ ਹਰ ਇੱਕ ਪੰਜਾਬੀ ਦਾ ਵੀ ਹੈ ਉਹ ਭਾਵੇ ਜਿਹੜੇ ਮਰਜੀ ਧਰਮ ਦਾ ਹੋਵੇ,ਜਦੋ ਜੂਨ 1984 ਨੂੰ ਦਰਬਾਰ ਸਾਹਿਬ ਉੱਪਰ ਹਮਲਾ ਹੋਇਆ ਤੇ ਰੰਧਾਵਾ ਸਾਹਬ ਨੇ ਕਿਹਾ ਮੈਨੂੰ ਇੰਂਝ ਲੱਗਾ ਜਿਵੇ ਮੇਰੇ ਆਪਣੇ ਪਿੰਂਡੇ ਤੇ ਹਮਲਾ ਹੋਇਆ ਹੋਵੇ,9 ਜੂਨ 1984 ਨੂੰ ਉਹਨਾ ਰੋਂਦਿਆ ਹੀ ਕਵਿਤਾ ਨਵਾਂ ਘੱਲੂਘਾਰਾ ਲਿਖੀ ਤੇ ਕੌਮੀ ਆਵਾਜ ਉੱਪਰ ਉਸ ਕਵਿਤਾ ਨੂੰ ਪੜਦੇ-੨ ਵੀ ਉਹਨਾਂ ਦੀਆ ਅੱਖਾ ਨੱਮ ਹੋ ਗਈਆ,ਉਹਨਾਂ ਦੇ ਸ਼ਬਦਾ ਅੰਦਰ ਤੇ ਉਹਨਾਂ ਦੀ ਆਵਾਜ ਵਿੱਚ ਬਿਲਕੁਲ ਉਹ ਦਰਦ ਝਲਕਦਾ ਸੀ ਜਦੋ ਕਿਸੇ ਦੇ ਆਪਣੇ ਸਰੀਰ ਤੇ ਸੱਟ ਲੱਗਦੀ ਹੈ,
ਬੀਤੇ ਦੀਆ ਘਟਨਾਵਾ ਤੇ ਵਰਤਮਾਨ ਵੇਲੇ ਸਾਡੇ ਦੋਵਾ ਦੇਸ਼ਾ ਦੇ ਰਾਜਨੇਤਾਵਾ ਤੇ ਖਾਸ ਕਰਕੇ ਮੀਡੀਆ ਨੇ ਮਾਹੌਲ ਅੰਦਰ ਇੰਨੀ ਕੁ ਨਫਰਤ ਭਰ ਦਿੱਤੀ ਹੇ ਕੇ ਇੱਕ ਦੂਜੇ ਦੇ ਵਾਸਤੇ ਕੋਈ ਚੰਗੀ ਗੱਲ ਕਰਕੇ ਰਾਜੀ ਹੀ ਨਹੀ,ਪਰ ਜਦ ਪੰਜਾਬੀ ਵੀ ਇੱਦਾ ਈ ਕਰਨ ਤਾਂ ਇਹ ਬਹੁਤ ਬੁਰਾ ਲੱਗਦਾ ਹੈ,ਪੰਜਾਬੀ ਸੱਭਿਆਚਾਰ ਤਕਰੀਬਨ ਦੋਵੇ ਪਾਸੇ ਇੱਕੋ ਜਿਹਾ ਹੀ ਹੈ,ਤੇ ਰੰਧਾਵਾ ਸਾਹਬ ਵਰਗੀਆ ਬਹੁਤ ਸ਼ਖਸ਼ੀਅਤਾ ਅਜਿਹੀਆ ਨੇ ਜੋ ਸਾਨੂੰ ਆਪਸ ਵਿੱਚ ਜੋੜ ਕੇ ਰੱਖਦੀਆ ਨੇ,
ਮਹਾਰਾਜਾ ਰਣਜੀਤ ਸਿੰਂਘ ਦੇ ਰਾਜ ਖੁਸਣ ਦੀ ਕਹਾਣੀ ਨੂੰ ਜਿਸ ਤਰਾ ਸ਼ਾਹ ਮਹੁੰਮਦ ਨੇ ਲਿਖਿਆ ਉਹ ਬਾਕਮਾਲ ਹੈ,ਜੰਗਨਾਮਾ ਹਿੰਂਦ-ਪੰਜਾਬ ਜਦੋ ਕੋਈ ਵੀ ਪੜਦਾ ਸੁਣਦਾ ਹੈ ਬੜੀ ਆਸਾਨੀ ਨਾਲ ਉਹ ਸਮਝ ਜਾਂਦਾ ਹੇ ਕੇ ਉਸ ਵਕਤ ਕੀ ਹੋਇਆ ਹੋਊ,ਕਿਵੇ ਡੋਗਿਰਆ ਦੀ ਗਦਾਰੀ ਕਾਰਨ ਤੇ ਪੂਰਬੀਆ ਦੀਆ ਅਕਸਰੀ ਪਲਟਨਾ ਖਾਲਸਾ ਰਾਜ ਵਿਰੁਧ ਭੁਗਤੀਆ ਹੋਣਗੀਆ,
ਇਵੇ ਹੀ ਰੰਧਾਵਾ ਸਾਹਬ ਦੀ ਰਚਨਾ ਨਵਾਂ ਘੱਲੂਘਾਰਾ ਜੂਨ 84 ਦੇ ਹੋਏ ਹਮਲੇ ਦੀ ਪੰਜਾਬੀਆ ਨੂੰ ਹੋਈ ਪੀੜ ਦਰਸਾਉਦੀ ਹੈ,
ਜਿਵੇ ਸ਼ਾਹ ਮਹੁੰਮਦ ਦੀਆ ਕੁਜ ਸਤਰਾ ਹੀ ਐਗਲੋ-ਸਿੱਖ ਵਾਰ ਦੀ ਸਾਰੀ ਕਹਾਣੀ ਨੂੰ ਪੇਸ਼ ਕਰਦੀਆ ਨੇ ਕੇ (ਸ਼ਾਹ ਮਹੁੰਮਦਾ ਇੱਕ ਸਰਕਾਰ ਬਾਜੋ ਫੌਜਾ ਜਿੱਤ ਕੇ ਅੰਂਤ ਨੂੰ ਹਾਰੀਆ ਨੇ)
ਇਸੇ ਤਰਾ ਜੂਨ 84 ਦਰਬਾਰ ਸਾਹਿਬ ਉੱਪਰ ਹਮਲਾ ਕਿਉ ਹੋਇਆ ਇਸ ਦਾ ਅਸਲੀ ਕਾਰਨ ਕੀ ਸੀ ਰੰਧਾਵਾ ਸਾਹਬ ਨੇ ਇੱਕ ਲਾਇਨ ਵਿੱਚ ਬਿਆਨ ਕਰਤਾ,
ਅੱਜ ਵੈਰੀਆ ਕੱਢ ਦਿਖਾਲਿਆ ਪੰਜ ਸਦੀਆ ਦਾ ਵੈਰ
ਅਫਜਲ ਅਹਿਸਨ ਰੰਧਾਵਾ ਪੰਜਾਬ ਦੇ ਇਤਹਾਸ ਵਿੱਚ ਇੱਕ ਸੱਚੇ ਪੰਜਾਬੀ ਅਤੇ ਮਾਂ ਬੋਲੀ ਨਾਲ ਇਸ਼ਕ ਕਰਨ ਵਾਲੇ ਲੇਖਕ ਦੇ ਤੋਰ ਤੇ ਹਮੇਸ਼ਾ ਯਾਦ ਰੱਖੇ ਜਾਣਗੇ।
ਭੁੱਲ ਚੁੱਕ ਲਈ ਮਾਜ਼ਰਤ
ਦਵਿੰਦਰ ਸਿੰਂਘ ਸੌਮਲ
0 notes
dssomal · 8 years ago
Text
ਰੋਹਾਂਗੀਆ ਮੁਸਲਮਾਨਾ ਦਾ ਕਤਲੇਆਮ .....
ਅੱਜ ਜਦੋ ਰਾਤ ਦੀ ਰੋਟੀ ਖਾ ਕੇ ਥੋੜੀ ਜਿਹੀ ਬਚੀ ਹੋਈ ਸੁੱਟਣ ਲੱਗਾ ਤਾਂ ਇੰਝ ਲੱਗਾ ਜਿਵੇ ਇਕਰਾਰ ਉਲ ਹਸਨ (ਏ ਆਰ ਵਾਈ ਦਾ ਪੱਤਰਕਾਰ ਜੋ ਅੱਜਕੱਲ ਬਰਮਾ ਵਿੱਚੋ ਰਿਪੋਰਟਿੰਗ ਕਰ ਰਿਹਾ ਹੈ))ਨੇ ਮੇਰਾ ਹੱਥ ਫੜ ਮੇਨੂੰ ਰੋਕ ਕੇ ਕਿਹਾ ਹੋਵੇ ਕੇ ਹੁਣੀ ਤਾਂ ਤੈਨੂੰ ਦੱਸ ਕੇ ਹੱਟਿਆ ਕੇ ਕਿਵੇਂ ਰੋਹਾਂਗੀਆਂ ਮੁਸਲਮਾਨ ਬਰਮਾ(ਮੀਆਂਮਾਰ) ਦੀ ਫੋਜ ਤੋਂ ਆਪਣਾ ਆਪ ਬਚਾ ਕੇ ਜੰਗਲਾਂ ਵਿੱਚ ਭੁੱਖ-ਨਿਭਾਣੇ ਲੁਕੇ ਹੋਏ ਨੇ ਪਤਾ ਨਹੀਂ ਉਹਨਾਂ ਨੇ ਕਿੰਨੇ ਦਿਨਾਂ ਤੋਂ ਕੁਝ ਨਹੀਂ ਖਾਦਾ ਹੋਣਾ,ਕਿੰਨੇ ਤਾ ਪਤਾ ਨਹੀਂ ਬਰਮੀ ਫੌਜ ਤੋਂ ਬਚਦਿਆਂ ਸਮੁੰਦਰ ਰਾਹੀਂ ਹੋਰ ਕਿਸੇ ਪਾਸੇ ਜਾਣ ਨੂੰ ਨਿਕਲੇ ਪਰ ਉਹ ਸਬ ਸਮੁੰਦਰੀ ਜੀਵਾ ਦੀ ਖੁਰਾਕ ਬਣ ਗਏ,
ਬਹੁਤ ਸਾਰੀ ਅਧਿਕਾਰਿਤ ਅਤੇ ਗੈਰ ਅਧਿਕਾਰਿਤ ਗਿਣਤੀ ਰੋਹਾਂਗੀਆਂ ਦੀ ਮੌਤ ਦੀ ਤੇ ਬਰਮਾ ਵਿੱਚੋਂ ਜਾਨ ਬਚਾ ਕੇ ਨਿਕਲਣ ਦੀ ਸਾਹਮਣੇ ਆ ਰਹੀ ਹੈ,ਯੂਨਾਇਟੇਡ ਨੇਸ਼ਨਸ ਨੇ ਵੀ ਬਰਮਾ ਵਲੋਂ ਹੋ ਰਹੇ ਰੋਹਾਂਗੀਆਂ ਉੱਤੇ ਇਹਨਾਂ ਜ਼ੁਲਮ ਨੂੰ ਐਥਨਿਕ ਕਲੀਨਸਿੰਗ (ਕਿਸੇ ਜਾਤੀ ਦਾ ਸਫਾਇਆ)ਨਸਲਕੁਸ਼ੀ ਦਾ ਨਾਮ ਦਿੱਤਾ ਹੈ.
ਖਾਲਸਾ ਏਡ ਦੇ ਮੁਤਾਬਿਕ ਉਹ ਤਕਰੀਬਨ 50000 ਲੋਕਾਂ ਦੀ ਮਦਦ ਕਰਨੇ ਦੇ ਹਿਸਾਬ ਨਾਲ ਬੰਗਲਾਦੇਸ਼ ਵਿੱਚ ਤਿਆਰ ਹੋ ਕੇ ਆਏ ਸੀ ਪਰ ਉਹਨਾਂ ਦੇ ਕਹਿਣ ਮੁਤਾਵਿਕ ਬੰਗਲਾਦੇਸ਼ ਦੀ ਸਰਹਦ ਜੋ ਬਰਮਾ ਦੇ ਕਰੀਬ ਹੈ ਜਿਥੇ ਬਰਮਾ ਵਿੱਚੋਂ ਆ ਰਹੇ ਰੋਹਾਂਗੀਆਂ ਕੈਂਪਾਂ ਵਿੱਚ ਰਹਿ ਰਹੇ ਨੇ ਉੱਥੇ ਉਹਨਾਂ ਦੀ ���ਿਣਤੀ ਤਕਰੀਬਨ ਤਿੰਨ ਲੱਖ ਤੋਂ ਵੀ ਜਿਆਦਾ ਹੋ ਸਕਦੀ ਹੈ,ਕਈ ਅੰਤਰਰਾਸ਼ਟਰੀ ਅਖਬਾਰਾ ਮੁਤਾਬਿਕ ਇਹ ਗਿਣਤੀ ਚਾਰ ਤੋ ਵੀ ਉੱਪਰ ਹੈ,
ਤਕਰੀਬਨ ਇੱਕ ਡੇਢ ਹਫਤਾ ਪਹਿਲਾ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਅਬੂਲ ਹਸਨ ਮਹਿਮੂਦ ਅਲੀ ਨੇ ਕਿਹਾ ਹੈ ਕੀ ਰਕਾਈਂਨ ਸਟੇਟ ਜਿੱਥੇ ਇਹ ਕਤਲੇਆਮ ਚੱਲ ਰਿਹਾ ਹੈ ਗੈਰ ਅਧਿਕਾਰਿਤ ਤੋਰ ਤੇ ਤਕਰੀਵਨ 3000 ਲੋਕ ਹੁਣ ਤੱਕ ਮਾਰੇ ਜਾ ਚੁੱਕੇ ਨੇ,ਅਲੀ ਨੇ ਕਿਹਾ ਹੈ ਕੇ ਰੋਹਾਂਗੀਆਂ ਬੰਗਲਾਦੇਸ਼ ਅੰਦਰ 7 ਲੱਖ ਦੀ ਗਿਣਤੀ ਵਿੱਚ ਆ ਚੁੱਕੇ ਨੇ ਤੇ ਬੰਗਲਾਦੇਸ਼ ਲਈ ਇਹ ਇਕ ਕੌਮੀ ਸੱਮਸਿਆ ਬਣ ਗਈ ਹੈ,ਅਲੀ ਨੇ ਬਰਮਾ ਸਟੇਟ ਤੇ ਰੋਹਾਂਗੀਆਂ ਦੀ ਨਸਲਕੁਸ਼ੀ ਦਾ ਇਲਜ਼ਾਮ ਵੀ ਲਾਇਆ ਹੈ ਜਿਸ ਨੂੰ ਕੇ ਬਰਮਾ ਗੋਵਰਮੈਂਟ ਨਕਾਰ ਰਹੀ ਹੈ,
ਯੂਏਨ (ਯੂਨਾਇਟਡ ਨੇਸ਼ਨਸ)ਦੇ ਅਨੁਸਾਰ ਬਰਮਾ ਵਿੱਚ ਤਕਰੀਬਨ 800000 ਮੁਸਲਮਾਨ ਨੇ,ਅਤੇ ਯੂਏਨ ਵਲੋ ਰੋਹਾਂਗੀਆ ਨੂੰ ਦੁਨੀਆ ਦੀ ਸਬਤੋ ਸਤਾਈ ਹੋਈ ਕੌਮ ਅਤੇ ਅਜਿਹੀ ਕੋਮ ਕਿਹਾ ਗਿਆ ਹੈ ਜਿਸਦਾ ਕੋਈ ਦੋਸਤ ਨਹੀ,
ਹਾਲਾੰਕਿ ਰੋਹਾੰਗੀਆ ਮੁਸਲਮਾਨਾ ਦੇ ਨਾਲ ਇਹ ਸਬ ਬਹੁਤ ਵਾਰ ਪਹਿਲਾ ਵੀ ਹੰਦਾ ਰਿਹਾ ਹੇ ਪਰ ਇਸ ਵਾਰ ਇਹ ਸਬ ਸ਼ੁਰੂ ਹੋਣ ਦੀ ਬਜਾਹ ਜੋ ਬ੍ਰੇਡ ਐਡਮਸ ਜੋ ਕੇ ਮਨੁੱਖੀ ਅਧਿਕਾਰਿਤ ਜੰਥੇਬੰਦੀ ਹਿਊਮਨ ਰਾਇਟ ਵਾਚ ਨਾਲ ਸਬੰਧਿਤ ਨੇ ਉਹਨਾ ਇਹ ਦੱਸੀ ਕੇ
ਇਸ ਵਾਰ ਮੇਂਈ ਮਹੀਨੇ ਵਿੱਚ ਕੁਝ ਮੁਸਲਮਾਨਾਂ ਤੇ ਇਲਜ਼ਾਮ ਲੱਗਾ ਕੇ ਉਹਨਾਂ ਇੱਕ ਬੋਧੀ ਮਹਿਲਾ ਦਾ ਬਲਾਤਕਾਰ ਤੇ ਕਤਲ ਕੀਤਾ ਹੈ ਤੇ ਇਸ ਤੋਂ ਖਫਾ ਹੋ ਕੇ ਬੋਧੀ ਕੌਮ ਨੇ ਬਹੁਤ ਬੁਰੇ ਤਰੀਕੇ ਨਾਲ ਇਸ ਦਾ ਜਵਾਬ ਦਿੱਤਾ,ਬੋਧੀਆਂ ਨੇ ਬੱਸ ਵਿੱਚੋਂ ਕੱਡ ਕੇ 10 ਮੁਸਲਮਾਨਾਂ ਨੂੰ ਮਾਰ ਦਿੱਤਾ ਤੇ ਫੇਰ ਦੋਹਾ ਕੌਮਾ ਦਾ ਆਪਸੀ ਟਕਰਾਅ ਹੋਣਾ ਸ਼ੁਰੂ ਹੋ ਗਿਆ,ਬ੍ਰੇਡ ਦੇ ਅਨੁਸਾਰ ਹਾਲਾਂ ਕੀ ਉਸ ਸਮੇ ਕੀ ਹੋਇਆ ਇਹ ਸਬ ਇੱਕਦੱਮ ਸਹੀ ਸਹੀ ਕਹਿਣਾ ਤਾ ਮੁਸ਼ਕਿਲ ਹੈ ਪਰ ਜੂਨ ਦੇ ਪਹਿਲੇ ਹਫਤੇ ਤੱਕ ਇਹ ਸਬ ਦੋਹਾ ਕੌਮਾ ਵਲੋਂ ਇਕ ਦੂਜੇ ਨਾਲ ਹੋ ਰਿਹਾ ਸੀ ਪਰ ਫੇਰ ਬੋਧੀਆਂ ਦੇ ਹੱਕ ਵਿੱਚ ਬਰਮਾ ਦੀ ਸਰਕਾਰ ਆ ਗਈ ਤੇ ਉਸ ਤੋਂ ਬਾਅਦ ਜੋ ਚੱਲ ਰਿਹਾ ਉਹ ਅਸੀਂ ਵੇਖ ਹੀ ਰਹੇ ਹਾਂ,ਇਕਰਾਰ ਉਲ ਹਸਨ ਦੇ ਮੁਤਾਵਿਕ ਤੇ ਹੋਰ ਵੀ ਕੇਈ ਪੱਤਰਕਾਰ ਜਿਹੜੇ ਬਰਮਾ ਵਿੱਚ ਕਿਸੇ ਤਰੀਕੇ ਨਾਲ ਪਹੁੰਚਣ ਵਿੱਚ ਕਾਮਯਾਬ ਹੋਏ ਨੇ ਤਕਰੀਬਨ ਸਾਰਿਆ ਦਾ ਹੀ ਇਹ ਕਹਿਣਾ ਹੈ ਕੇ ਰੋਹਾਂਗੀਆਂ ਮੁਸਲਮਾਨਾਂ ਉੱਤੇ ਅੱਤ ਦਾ ਜ਼ੁਲਮ ਹੋ ਰਿਹਾ ਹੈ,ਉਹਨਾਂ ਦੇ ਘਰ ਜਲਾਏ ਜਾ ਰਿਹੇ ਨੇ,ਉਹਨਾਂ ਨੂੰ ਮਾਰਿਆ ਜਾ ਰਿਹਾ ਹੈ,ਘਰਾ ਨੂੰ ਜਲਾਏ ਜਾਣ ਦਾ ਬਰਮੀ ਫੋਜ ਦਾ ਮੰਂਤਵ ਇਹ ਦੱਸਿਆ ਜਾ ਰਿਹਾ ਕਿਉਕਿ ਫੋਜ ਨੇ ਬਹੁਤ ਸਾਰੇ ਲੋਕਾ ਦਾ ਕਤਲ ਕਰ ਦਿੱਤਾ ਹੈ ਇਸ ਲਈ ਉਹਨਾ ਦੀਆ ਲਾਸ਼ਾ ਨੂੰ ਟਿਕਾਣੇ ਲਾਉਣ ਦਾ ਇਹ ਇੱਕ ਆਸਾਨ ਤਰੀਕਾ ਹੈ ਉਹਨਾ ਲਈ,ਪਰ ਫੋਜ ਦਾ ਇਹ ਕਹਿਣਾ ਹੈ ਕੇ ਰੋਹਾਂਗੀਆ ਆਪਣੇ ਘਰਾ ਨੂੰ ਆਪ ਅੱਗ ਲਾ ਰਹੇ ਨੇ,ਪਰ ਉਹ ਆਪਣੇ ਘਰਾ ਨੂੰ ਅੱਗ ਲਾ ਕੇ ਟੈਟਾਂ ਵਿੱਚ ਿਕਉ ਰਹਿਣਾ ਚਾਹੁੰਦੇ ਨੇ ਬਰਮੀ ਫੌਜ ਇਹ ਦੱਸਣੇ ਵਿੱਚ ਅਸਮਰਥ ਹੈ,
ਬਰਮਾ ਦੀ ਸਰਕਾਰ ਕਹਿ ਰਹੀ ਹੈ ਕੇ ਅਜਿਹਾ ਉੱਥੇ ਕੁਝ ਵੀ ਨਹੀਂ ਹੋ ਰਿਹਾ ਜਿਹੜਾ ਦੁਨੀਆ ਵਿੱਚ ਪ੍ਰਚਾਰਿਆ ਜਾ ਰਿਹਾ ਹੈ ,ਪਰ ਕੋਈ ਉਹਨਾਂ ਤੋਂ ਪੁੱਛੇ ਕੇ ਜਿਹੜੇ ਲੋਕ ਨੰਗੇ ਪੈਰੀ ਭੁੱਖ ਨਿਭਾਣੇ ਆਪਣੇ-੨ ਸ਼ੋਟੇ-੨ ਬੱਚਿਆਂ ਨੂੰ ਚੁੱਕੀ ਦੌੜੇ ਜਾ ਰਹੇ ਨੇ ਉਹ ਵੀ ਉਹਨਾਂ ਥਾਹਾ ਵੱਲ ਜਿੱਥਂੋ ਉਹਨਾਂ ਨੂੰ ਦੁਰਕਾਰਿਆ ਜਾ ਰਿਹਾ ਹੈ ਜੇ ਉਹਨਾਂ ਨਾਲ ਜੁਲਮ ਨਹੀ ਹੋ ਰਿਹਾ ਤਾਂ ਫਿਰ ਹੋਰ ਉਹਨਾਂ ਨੂੰ ਕਿਹੜਾ ਡਰ ਹੈ,ਚਲੋ ਇਹ ਤਾ ਮੰਨਿਆ ਜਾ ਸਕਦਾ ਕੇ ਵਿਸ਼ਵ ਮੀਡੀਆ ਥੋੜਾ ਬਹੁਤ ਇਹਨਾਂ ਸਾਰੀਆਂ ਗੱਲਾਂ ਨੂੰ ਵਧਾ ਚੜਾ ਕੇ ਦਸ ਰਿਹਾ ਹੋਵੇ ਿਕਉਕਿ ਬਰਮਾ ਅੰਦਰ ਕਿਸੇ ਵੀ ਗੈਰ ਮੁੱਲਖੀ ਪੱਤਰਕਾਰ ਦੇ ਜਾਣ ਤੇ ਬਰਮਾ ਨੇ ਪਾਬੰਦੀ ਲਾ ਰੱਖੀ ਹੈ ਤੇ ਜੋ ਵੀ ਪੱਤਰਕਾਰ ਉੱਥੇ ਪਹੁੰਚੇ ਨੇ ਉਹ ਲੁਕਦੇ ਲੁਕਾਉਦੇ ਹੀ ਪਹੁੰਚੇ ਨੇ ਇਸ ਲਈ ਇਹ ਹੋ ਸਕਦਾ ਕੇ ਇਨਾ ਸਬ ਆਕੜਿਆ ਵਿੱਚ ਤੇ ਖਬਰਾ ਵਿੱਚ ਕੁਜ ਗਲਤੀਆ ਹੋਣ ਪਰ ਜੇ ਕੋਈ ਇਹ ਕਹੇ ਕੇ ਇਹ ਸਬ ਗਲਤ ਹੈ ਐਸਾ ਉੱਥੇ ਕੁਜ ਨਹੀ ਹੋ ਰਿਹਾ ਤਾਂ ਇਹ ਨਾਮੁੰਮਕਿਨ ਹੈ ਇਸ ਗੱਲ ਨੂੰ ਕੋਈ ਵੀ ਅਕਲਮੰਦ ਇਨਸਾਨ ਮੰਨ ਨਹੀਂ ਸਕਦਾ,ਇਸ ਦਾ ਇੱਕ ਸਬੂਤ ਇਹ ਵੀ ਹੈ ਕੇ ਜਿਆਦਾਤਰ ਰੋਹਾਂਗੀਆਂ ਮੁਸਲਮਾਨ ਆਪਣੇ ਵਤਨ ਬਰਮਾ ਦੇ ਰਕਾਈਂਨ ਸੂਬੇ ਵਾਪਸ ਪਰਤਣਾ ਚਾਹੁੰਦੇ ਨੇ,ਭਾਰਤ ਵਿੱਚ ਰਹਿ ਰਹੇ ਇੱਕ ਰੋਹਾਂਗੀਆਂ ਦਾ ਕਹਿਣਾ ਹੈ ਕੇ ਅਸੀਂ ਇੱਥੇ ਸਦਾ ਲਈ ਰਹਿਣ ਨਹੀਂ ਆਏ ਅਸੀਂ ਸਿਰਫ ਆਪਣੀ ਜਾਨ ਬਚਾਉਣ ਆਏ ਹਾਂ ਪਿੱਛੇ ਆਪਣੇ ਘਰ ਬਾਰ ਸ਼ੱਡ,ਸਾਰਾ ਕੁਝ ਠੀਕ ਹੋਣ ਤੇ ਅਸੀਂ ਵਾਪਸ ਮੁੜ ਜਾਵਾਂਗੇ,ਪਰ ਤ੍ਰਾਸਦੀ ਵਾਲੀ ਗੱਲ ਇਹ ਕੇ ਅੱਜ ਦੇ ਇਸ ਟਕਨੋਲਜੀ ਵਾਲੇ ਆਧੁਨਿਕ ਯੁੱਗ ਵਿੱਚ ਵੀ ਇਹਨਾਂ ਲੋਕਾ ਦੀ ਉਸ ਤਰੀਕੇ ਨਾਲ ਮਦਦ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸੀ,ਇਹ ਲੋਕ ਹਰ ਪਾਸਿਓਂ ਦੁਰਕਾਰੇ ਜਾ ਰਹੇ ਨੇ,ਇੰਂਨਸਾਨਿਅਤ ਦੀ ਇਸ ਬੁਰੀ ਤਰਾ ਹੋਈ ਹਾਰ ਨੂੰ ਇਤਹਾਸ ਕਾਲੇ ਅੱਖਰਾ ਵਿੱਚ ਲਿਖੇਗਾ,
ਇੱਕ ਸਿੱਖ ਹੋਣ ਦੇ ਨਾਤੇ ਸਾਨੂੰ ਮਾਨ ਹੈ ਜੋ ਸਾਡੇ ਭੈਣ ਭਰਾ ਇਹਨਾਂ ਦੀ ਮਦਦ ਕਰ ਰਹੇ ਨੇ ਖਾਲਸਾ ਏਡ ਵਾਲਿਆਂ ਦਾ ਨਾਮ ਜਰੂਰ ਲੈਣਾ ਬਣਦਾ ਕਿਉ ਕੇ ਖਤਰੇ ਵਾਲੀ ਜਗਾਹ ਤੇ ਖਤਰਾ ਮੁੱਲ ਲੈ ਕੇ ਇੰਂਨਸਾਨਿਅਤ ਦਾ ਫਰਜ਼ ਨਿਭਾਉਣਾ ਕੋਈ ਸੌਖਾ ਕੰਮ ਨਹੀਂ,ਨਾਲ ਦੀ ਨਾਲ ਹੋਰ ਵੀ ਸਾਡੇ ਜਿੰਨੇ ਭੈਣ ਭਰਾ ਰੋਹਾਂਗੀਆਂ ਮੁਸਲਮਾਨਾਂ ਤੇ ਹੋ ਰਹੇ ਜ਼ੁਲਮ ਵਾਰੇ ਆਪਣੀ ਆਵਾਜ਼ ਬਲੁੰਦ ਕਰ ਰਹੇ ਨੇ ਉਹ ਸਬ ਗੁਰੂਆਂ ਦੀ ਸੋਚ ਤੇ ਪਹਿਰਾ ਦੇ ਰਹੇ ਨੇ,ਸਾਨੂੰ ਸਾਰਿਆ ਨੂੰ ਇਸ ਮਸਲੇ ਤੇ ਪੀੜਤਾ ਨਾਲ ਖੜਨਾ ਚਾਹੀਦਾ ਹੈ ਜੋ ਵੀ ਹੋ ਸਕੇ ਉਹਨਾਂ ਲਈ ਕਰਨਾ ਚਾਹੀਦਾ ਹੈ ਪਰ ਇਕ ਗੱਲ ਹੈ ਖਾਲਸਾ ਜੀ ਜੋ ਮੇਨੂੰ ਬਹੁਤ ਪ੍ਰੇਸ਼ਾਨ ਕਰ ਰਹੀ ਹੈ
ਉਹ ਇਹ ਕੇ ਇਹ ਰੋਹਾਂਗੀਆਂ ਤਕਰੀਬਨ ਸਾਰੇ ਮੁਸਲਮਾਨ ਨੇ ਕੁਝ ਥੋੜੀ ਜਿਹੀ ਗਿਣਤੀ ਹਿੰਦੂ ਭਾਈਚਾਰੇ ਦੀ ਵੀ ਦੱਸੀ ਜਾਂਦੀ ਹੈ,ਇੰਨੀ ਵੱਡੀ ਮੁਸਲਮਾਨ ਕੌਮ ਤੇ ਜ਼ੁਲਮ ਹੋ ਰਿਹਾ ਹੈ ਤੇ ਮੁਸਲਮਾਨਾਂ ਦੇ 50 ਤੋਂ ਉੱਤੇ ਗਿਣਤੀ ਵਿੱਚ ਦੇਸ਼ ਚੁੱਪ ਬੈਠੇ ਨੇ,ਉਹ ਵੀ ਕੋਈ ਗਰੀਬ ਦੇਸ਼ ਨਹੀਂ ਕੁਝ ਤਾ ਦੁਨੀਆ ਦੇ ਅਮੀਰ ਤਰੀਂਨ ਮੁਲਖ ਨੇ,ਪਰ ਮਦਦ ਲਈ ਅੱਗੇ ਸਿਰਫ ਤੁਰਕੀ ਆਇਆ,ਇਰਾਨ ਨੇ ਵੀ ਹਾਅ ਦਾ ਨਾਅਰਾ ਮਾਰਿਆ ਹੈ ਤੇ ਪਾਕਿਸਤਾਨ ਜੋ ਕੇ ਆਪਣੇ ਆਪ ਨੂੰ ਪਰਮਾਣੂ ਹਥਿਆਰ ਹੋਣ ਕਰਕੇ ਆਪੂ ਸੂਪਰ ਪਾਵਰਾ ਵਿੱਚ ਗਿਣਦਾ ਹੈ ਉਸ ਦਾ ਵੀ ਸਿਰਫ ਮੀਡਿਆ ਹੀ ਬੋਲ ਰਿਹਾ ਹੈ,ਇਸ ਦੁਨੀਆ ਵਿੱਚ ਇੱਕ ਵੱਡੀ ਤਾਕਤ ਹੈ ਮੁਸਲਮਾਨ ਧਰਮ ਦੀ ਫੇਰ ਵੀ ਉਹਨਾਂ ਦੇ ਭੈਣ ਭਰਾਵਾਂ ਨਾਲ ਇਹ ਸਬ ਹੋ ਰਿਹਾ ਹੈ,ਤੇ ਉਹ ਕੁਜ ਕਰ ਵੀ ਨਹੀ ਪਾ ਰਹੇ ਕਿਉ ?
ਅਸੀਂ ਆਮ ਵੇਖਿਆ ਪਾਕ-ਹਿੰਦ ਵਾਲੇ ਜਦ ਇਕ ਦੂਜੇ ਨਾਲ ਲੜਦੇ ਨੇ (ਖਾਸ ਕਰਕੇ ਗੱਲੀਬਾਤੀ)ਤਾਂ ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿੱਚ ਹਰ ਹੱਦ ਤੱਕ ਚਲੇ ਜਾਂਦੇ ਨੇ,ਪਰ ਇਸ ਵਾਰ ਪਾਕਿਸਤਾਨ ਚੁੱਪ ਹੈ ਉਹ ਵੀ ਉਸ ਵਕਤ ਜਦੋ ਰੋਹਾਂਗੀਆਂ ਮੁਸਲਮਾਨਾਂ ਨੂੰ ਭਾਰਤ ਸਰਕਾਰ ਭਾਰਤ ਵਿੱਚੋਂ ਬਾਹਰ ਕੱਢਣਾ ਚੁਹੰਦੀ ਹੈ ਇਹ ਕਹਿਕੇ ਕੇ ਇਹਨਾਂ ਰੋਹਾਂਗੀਆਂ ਦਾ ਸੰਬੰਧ ਆਈ ਐਸ ਆਈ ਨਾਲ ਹੈ ਤੇ ਇਹ ਭਾਰਤ ਲਈ ਖਤਰਾ ਬਣ ਸਕਦੇ ਨੇ,ਵੈਸੇ ਭਾਰਤੀ ਮੀਡੀਆ ਜੇ ਕੁਝ ਪਾਕ ਵਾਰੇ ਕਹਿ ਦੇਵੇ ਤਾ ਪਕਸਤਾਨੀਆ ਨੂੰ ਬਹੁਤ ਬੁਰਾ ਲਗਦਾ ਪਰ ਰੋਹਾਂਗੀਆਂ ਵਾਰੇ ਭਾਰਤੀ ਮੀਡੀਆ ਇੰਨਾ ਕੁਝ ਬੋਲ ਰਿਹਾ ਹੁਣ ਕੋਈ ਜਵਾਬ ਨਹੀਂ,ਇੱਥੋਂ ਤੱਕ ਕੇ ਇਕ ਦਿਨ ਭਾਰਤ ਵਿੱਚ ਹਿੰਦੀ ਭਾਸ਼ਾ ਦਾ ਬੜਾ ਤੇਜ ਤੇ ਉੱਚਾ ਗਿਣਿਆ ਜਾਣ ਵਾਲਾ ਚੈਨਲ ਇਸ ਮਸਲੇ ਤੇ ਬਹਿੰਸ ਕਰਵਾਉਦਾ ਹੈ ਤੇ ਉਸ ਵਿੱਚ ਸ਼ਾਮਿਲ ਹੋਏ ਰੋਹਾਂਗੀਆਂ ਮੁਸਲਮਾਨਾਂ ਦੇ ਸਾਹਮਣੇ ਉਸੇ ਬਹਿੰਸ ਵਿੱਚ ਸ਼ਾਮਿਲ ਆਰ ਐਸ ਐਸ ਦੇ ਸਮਰਥਕ ਨੇ ਸਿੱਧੇ ਸ਼ਬਦਾ ਵਿੱਚ ਸਾਰੇ ਰੋਹਾਂਗੀਆਂ ਮੁਸਲਮਾਨਾਂ ਨੂੰ ਅੱਤਵਾਦੀ ਕਿਹਾ ਤੇ ਇਹ ਵੀ ਕਿਹਾ ਕੇ ਇਹਨਾਂ ਅੱਤਵਾਦੀਆਂ ਨੂੰ ਸਟੂਡੀਓ ਵਿੱਚ ਵੀ ਕਿਉ ਬੁਲਾਇਆ ਗਿਆ,ਤੇ ਜੇ ਇਹ ਮੁਸਲਮਾਨ ਨੇ ਤਾਂ ਜਾਣ ਪਾਕਿਸਤਾਨ,
ਇਸ ਦਾ ਸਹੀ ਜਵਾਬ ਦੇਣਾ ਤਾ ਉਹਨਾਂ ਇਸਲਾਮਿਕ ਦੇਸ਼ਾ ਦਾ ਹੀ ਬਣਦਾ ਕੇ ਉਹ ਕਿਉ ਅੱਗੇ ਨਹੀ ਆ ਰਹੇ ਪਰ ਆਪਣੀ ਤੁਸ਼ ਬੁੱਧੀ ਅਨੁਸਾਰ ਜੋ ਮੇਰੀ ਸਮਝ ਵਿੱਚ ਆਇਆ ਇਸ ਦਾ ਕਾਰਨ ਉਹ ਮੁਸਲਮਾਨਾਂ ਵਿੱਚ ਆਪਸੀ ਧਾਰਿਮਕ ਵਿਚਾਰਾ ਦੇ ਵਿਰੋਧਾ ਕਾਰਨ ਪੈ ਚੁੱਕੀ ਫੁੱਟ ਹੈ,ਹਾਂ ਇਹ ਵੀ ਹੋ ਸਕਦਾ ਕੇ ਜਿਵੇ ਆਪਾ ਕਹਿ ਦੇਈ ਦਾ ਕੇ ਬਹੁਤੇ ਘਰਾ ਦਾ ਪ੍ਰਾਹੁਣਾ ਭੁੱਖਾ ਪਰ
ਮੈਂ ਪ੍ਰੇਸ਼ਾਨ ਇਸ ਲਈ ਹਾਂ ਕੇ ਜੋ ਕੁਝ ਸਾਡੀ ਸਿੱਖ ਕੌਮ ਅੰਦਰ ਚੱਲ ਰਿਹਾ ਹੈ ਜਿਵੇ ਸਾਡੇ ਸੂਜਵਾਂਨ ਪ੍ਰਚਾਰਕ ਸਟੇਜਾ ਉੱਪਰ ਇੱਕ ਦੂਏ ਨੂੰ ਚੁਣਾਤੀਆ ਦੇ ਰਹੇ ਨੇ ਤਾਂ ਮੁਆਫ ਕਰਨਾ ਅਸੀਂ ਵੀ ਸ਼ਾਇਦ ਇਸ ਤਰਾਂ ਦੀ ਫੁੱਟ ਵੱਲ ਨੂੰ ਦੌੜੇ ਜਾ ਰਿਹੇ ਹਾਂ,ਵਾਹਿਗੁਰੂ ਕਰੇ ਮੇਰੀ ਸੋਚ ਗਲਤ ਹੋਵੇ ਪਰ ਜਿਸ ਤਰਾ ਪੰਜਾਬ ਤੇ ਬਾਹਰਲੇ ਮੁਲਖਾ ਅੰਦਰ ਸਾਡੀ ਕੌਮ ਧੜੇਬਾਜ਼ੀ ਵਿੱਚ ਪਈ ਹੋਈ ਹੈ ਉਸ ਦੇ ਨਤੀਜੇ ਬਹੁਤ ਬੁਰੇ ਨਿਕਲਣਗੇ,ਅੰਗਰੇਜ਼ੀ ਦੀ ਇੱਕ ਕਹਾਵਤ ਹੈ ਜਿਸ ਦਾ ਅਰਥ ਇਹ ਹੈ ਕੇ ਇੱਕ ਦੂਜੇ ਦੇ ਸਬ ਤੋਂ ਖਾਸ(ਪਿਆਰੇ,ਗੂੜੇ,ਪੱਕੇ) ਮਿੱਤਰ ਇੱਕ ਦੂਜੇ ਦੇ ਸਬ ਤੋਂ ਖਤਰਨਾਕ ਦੁਸ਼ਮਣ ਬਣਦੇ ਹੁੰਦੇ ਨੇ,
ਵਾਹਿਗੁਰੂ ਮਹਿਰ ਕਰੇ ਕੌਮ ਨੂੰ ਸਿਹਾ ਦਿਸ਼ਾ ਤੇ ਪਾਵੇ ਕਿਤੇ ਰੱਬ ਨਾ ਕਰੇ ਰੱਬ ਨਾ ਕਰੇ ਸਾਨੂੰ ਵੀ ਕਿਸੇ ਵਿਪਤਾ ਦੇ ਸਮੇ ਆਉਣ ਵਾਲੇ ਵਕਤ ਵਿੱਚ ਉਹ ਸੁਣਨਾ ਪਵੇ ਜੋ ਜਰਮਨ ਦੀ ਚਾਂਸਲਰ ਨੇ ਕਿਹਾ ਸੀ ਜਦੋ ਜਰਮਨ ਨੇ ਸੀਰੀਆ ਵਿੱਚੋਂ ਆ ਰਹੇ ਰਿਫਊਜੀਆ ਨੂੰ ਆਪਣੇ ਮੁਲਖ ਵਿੱਚ ਸ਼ਰਨ ਦਿੱਤੀ ਸੀ,ਉਸ ਨੇ ਕਿਹਾ ਸੀ ਕੇ ਇਤਿਹਾਸ ਯਾਦ ਰੱਖੇਗਾ ਇਹਨਾਂ ਮੁਸਲਮਾਨਾਂ ਨੂੰ ਇੱਡੀ ਜਿਆਦਾ ਦੂਰ ਅਸੀਂ ਸ਼ਰਨ ਦਿੱਤੀ ਜਦਿਕ ਇਹਨਾਂ ਦੇ ਜਿਆਦਾ ਕਰੀਬ ਮੱਕਾ ਮਦੀਨਾ ਸੀ.
ਆਪਣੀ-੨ ���ਕਾਤ ਮੁਤਾਬਿਕ ਇਹਨਾਂ ਰੋਹਾਂਗੀਆਂ ਮੁਸਲਮਾਨਾਂ ਦੀ ਮਦਦ ਵੀ ਕਰੀਏ ਤੇ ਇਹਨਾਂ ਲਈ ਆਵਾਜ਼ ਵੀ ਉਠਾਈਏ.
ਭੁੱਲ ਚੁੱਕ ਲਈ ਮਾਜਰਤ
ਦਵਿੰਦਰ ਸਿੰਂਘ ਸੌਮਲ
0 notes
dssomal · 8 years ago
Text
ਗੱਲ ਵਾਧੂ ਦੀ ਨਹੀ ਹਰਿਆਣੇ ਦਾ ਤਾਂ ਕੋਈ ਹੱਕ ਹੀ ਨਹੀ ਬਣਦਾ .....
ਕੀ ਜਿਹੜੀ ਚੀਜ਼ ਵਾਧੂ ਆ ਉਹ ਹਰਿਆਣੇ ਨੂੰ ਦੇ ਦੇਣੀ ਆ ? ਅਸੀਂ ਵੀ ਪਤਾ ਨਹੀਂ ਕਿਉ ਆਪਣਾ ਦਿਮਾਗ ਇਸਤਮਾਲ ਨਹੀਂ ਕਰਦੇ ਬਸ ਜਿਹੜੀ ਗੱਲ ਕਿਸੇ ਨੇਤਾ ਨੇ ਕਹਿ ਦਿੱਤੀ ਆਪਾ ਮੰਨ ਲਈ,ਅਤੇ ਫੇਰ ਉਸੇ ਤਰਾਂ ਉਸ ਨੇਤਾ ਦੀ ਕਹੀ ਹੋਈ ਗੱਲ ਨੂੰ ਜਾਂ ਨਾਰੇ ਨੂੰ ਦੁਹਰਾਉਣਾ ਸ਼ੁਰੂ ਕਰ ਦਿੰਦੇ ਹਾਂ ਇਹ ਵੀ ਨਹੀਂ ਸੋਚਦੇ ਕੇ ਇਸ ਗੱਲ ਦਾ ਕੀ ਮਤਲਵ ਨਿਕਲਦਾ ਹੈ,ਅੱਛਾ ਜਰਾ ਸੋਚੋ ਕੇ ਕੋਈ ਗਵਾਂਢੀ ਸਾਡੇ ਘਰ ਆਉਂਦਾ ਹੈ ਤੇ ਆ ਕੇ ਬੜੇ ਰੋਹਬ ਨਾਲ ਉੱਚੀ ਆਵਾਜ਼ ਵਿੱਚ ਕਹਿੰਦਾ ਹੈ ਕੇ ਭਾਈ-ਬੀਬਾ ਮੇਨੂੰ ਇਕ ਬੋਰੀ ਦਾਣਿਆਂ ਦੀ ਚਾਹੀਦੀ ਹੈ ਤੇ ਉਹ ਬੋਰੀ ਮੇਨੂ ਦਿਉ,ਹੁਣ ਤੁਸੀਂ ਉਸ ਨੂੰ ਕੀ ਜਵਾਬ ਦਿਉਗੇ,ਸੁਭਾਵਿਕ ਹੈ ਕੇ ਤੁਸੀਂ ਕਹੋਗੇ ਕੇ ਭਾਈ ਅਸੀਂ ਤੈਨੂੰ ਕਣਕ ਦੀ ਬੋਰੀ ਨਹੀਂ ਦੇਣੀ,ਉੱਥੇ ਤੁਸੀਂ ਕਦੇ ਵੀ ਇਹ ਨਹੀਂ ਕਹੋਗੇ ਕੇ ਸਾਡੇ ਕੋਲ ਵਾਧੂ ਕਣਕ ਨਹੀਂ ਅਸੀਂ ਤਾਂ ਕਰਕੇ ਨਹੀਂ ਦੇ ਸਕਦੇ,ਹਾਂ ਪਿਆਰ ਨਾਲ ਤੇ ਭਾਈਚਾਰੇ ਨਾਲ ਤੁਸੀਂ ਕੋਈ ਵੀ ਸਮਜੋਤਾ ਕਰ ਸਕਦੇ ਹੋ,ਪਰ ਜੇ ਕੋਈ ਧੱਕੇ ਨਾਲ ਤੁਹਾਡੇ ਤੋ ਕੁਜ ਮੰਂਗੇ ਫੇਰ ਤੁਹਾਡੇ ਕੋਲ ਕੁੱਛ ਵਾਧੂ ਹੋਵੇ ਚਾਹੇ ਨਾ ਤੁਸੀਂ ਇੱਕੋ ਗੱਲ ਕਹੋਗੇ ਕੇ ਜਾਊ ਬਈ ਤੁਹਾਡਾ ਸਾਡੀ ਚੀਜ ਤੇ ਕੋਈ ਹੱਕ ਨਹੀ ਇਸ ਲਈ ਅਸੀਂ ਨੀ ਕੁਝ ਦਿੰਦੇ ਤੁਹਾਨੂੰ, ਇਹ ਹੀ ਗੱਲ ਹੈ ਹਰਿਆਣੇ ਅਤੇ ਪੰਜਾਬ ਦੇ ਚੱਲ ਰਹੇ ਪਾਣੀਆਂ ਦੇ ਝਗੜੇ ਦੀ ਪੰਜਾਬੀਆਂ ਨੂੰ ਕਹਿਣਾ ਤਾ ਇਹ ਚਾਹੀਦਾ ਹੈ ਕੇ ਪੰਜਾਬ ਤੋਂ ਇਲਾਵਾ ਪੰਜਾਬ ਦੇ ਪਾਣੀਆਂ ਤੇ ਹੋਰ ਕਿਸੇ ਦਾ ਕੋਈ ਹੱਕ ਨਹੀਂ ਪਰ ਅਸੀਂ ਕਹਿ ਰਹੇ ਹਾਂ ਕੇ ਸਾਡੇ ਕੋਲ ਵਾਧੂ ਪਾਣੀ ਨਹੀਂ,ਕੱਲ ਨੂੰ ਅਗਲੇ ਕਹਿਣਗੇ ਕੇ ਪੰਜਾਬ ਸਾਨੂੰ ਬਿਜਲੀ ਦੇਵੇ ਕਿਉ ਕੇ ਅਸੀਂ ਪਹਿਲਾ ਪੰਜਾਬ ਦਾ ਹਿੱਸਾ ਸੀ ਫੇਰ ਕੀ ਕਹਾਂਗੇ ਕੇ ਪੰਜਾਬ ਕੋਲ ਵਾਧੂ ਬਿਜਲੀ ਨਹੀਂ ਨਾਲੇ ਜੇ ਹੋਈ ਤਾਂ ਫਿਰ ਕੀ ਦੇ ਦਵਾਂਗੇ,ਇਸ ਲਈ ਸਾਨੂੰ ਸਹੀ ਜਵਾਬ ਦੇਣਾ ਚਾਹੀਦਾ ਹੈ ਕੇ ਹਰਿਆਣੇ ਦਾ ਪੰਜਾਬ ਦੇ ਪਾਣੀ ਤੇ ਕੋਈ ਹੱਕ ਨਹੀਂ, ਗੱਲ ਤਾਂ ਇਹ ਬਿਲਕੁਲ ਸਹੀ ਹੈ ਕੇ ਰਾਈਪੈਰੀਂਅਨ ਸਿਧਾਂਤ ਦੇ ਅਨੁਸਾਰ ਪੰਜਾਬ ਦੇ ਪਾਣੀਆਂ ਤੇ ਸਿਰਫ ਅਤੇ ਸਿਰਫ ਪੰਜਾਬ ਦਾ ਹੱਕ ਹੈ ਪਰ ਦੋਸਤੋ ਇੱਥੇ ਮਸਲਾ ਇਹ ਹੈ ਕੇ ਭਾਰਤ ਵਲੋਂ ਪੰਜਾਬ ਨਾਲ ਕੀਤੀਆਂ ਬਹੁਤ ਸਾਰੀਆਂ ਧੱਕੇਸ਼ਾਹੀਆਂ ਵਿੱਚੋਂ ਇਕ ਬਹੁਤ ਵੱਡਾ ਧੱਕਾ ਪਾਣੀਆ ਦੀ ਮਾਲਕੀ ਤੈਅ ਕਰਨ ਵੇਲੇ ਵੀ ਹੋਇਆ ਹੈ ਅਤੇ ਹਮੇਸ਼ਾ ਦੀ ਤਰਾਂ ਪੰਜਾਬ ਦੇ ਅਖੌਤੀ ਰਾਖੇ (ਪੰਜਾਬੀ ਲੀਡਰ)ਪੰਜਾਬ ਨਾਲ ਦਿੱਲੀ ਵਲੋਂ ਕੀਤੀ ਇਸ ਧੱਕੇਸ਼ਾਹੀ ਵਿੱਚ ਬਰਾਬਰ ਦੇ ਸ਼ਰੀਕ ਨੇ, ਜਦੋ ਬੋਲੀ ਦੇ ਅਧਾਰ ਤੇ ਪੰਜਾਬ ਵੰਡਿਆ ਗਿਆ ਉਸ ਵਕਤ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ ਤਾਂ ਪੰਜਾਬ ਤੋਂ ਖੋਹੇ ਹੀ ਗਏ ਪਰ ਨਾਲ ਦੀ ਨਾਲ ਇਕ ਹੋਰ ਬਹੁਤ ਵੱਡਾ ਧੱਕਾ ਹੋਇਆ ਪੰਜਾਬ ਦੇ ਨਾਲ,ਪੰਜਾਬ ਪੁਨਰ ਗੱਠਣ ਐਕਟ ਵਿੱਚ ਧਾਰਾ 78 ਅਤੇ 79 ਪਾ ਕੇ ਹਰਿਆਣੇ ਰਾਜਸਥਾਨ ਨੂੰ ਪੰਜਾਬ ਦੇ ਪਾਣੀਆਂ ਦਾ ਹਿੱਸੇਦਾਰ ਬਣਾ ਦਿੱਤਾ ਗਿਆ,ਜਦਕਿ ਇਹ ਬਿਲਕੁਲ ਗਲਤ ਹੈ ਭਾਰਤੀ ਸਵਿਧਾਨ ਦੇ ਵੀ ਉਲਟ ਹੈ,ਭਾਰਤੀ ਸਵਿਧਾਨ ਕਹਿੰਦਾ ਹੈ ਕੇ ਪਾਣੀ ਰਾਜ ਦੇ ਅਧੀਨ ਆਉਂਦਾ ਹੈ ਤੇ ਕਿਸੇ ਵੀ ਰਾਜ ਦੇ ਪਾਣੀਆਂ ਦੇ ਮਸਲੇ ਵਿੱਚ ਸੈਂਟਰ ਨੂੰ ਕਿਸੇ ਪੱਖ ਜਾ ਵਿਰੋਧ ਵਿੱਚ ਨਹੀਂ ਆਉਣਾ ਚਾਹੀਦਾ,ਅਤੇ ਆਮ ਤੋਰ ਤੇ ਸੈਂਟਰ ਆਉਦਾ ਵੀ ਨਹੀਂ ਪਰ ਪੰਜਾਬ ਨਾਲ ਪਤਾ ਨਹੀਂ ਕਿਉ ਦਿੱਲੀ ਨੂੰ ਇੰਨਾ ਲਗਾਵ ਹੈ,ਪੰਜਾਬ ਦੇ ਹਰ ਮਸਲੇ ਵਿੱਚ ਦਿੱਲੀ ਨੇ ਪੰਜਾਬ ਦੇ ਖਿਲਾਫ ਕੁਝ ਨਾ ਕੁਝ ਕਰਨਾ ਹੀ ਹੁੰਦਾ ਹੈ, syl ਨਹਿਰ ਵਾਰੇ ਆਪਾ ਸਾਰੇ ਜਾਣਦੇ ਹਾਂ ਅਤੇ ਜਿਸ ਦਿਨ ਦੀ ਇਸ ਨਹਿਰ ਦੀ ਨੀਂਹ ਰੱਖੀ ਹੈ ਪੰਜਾਬ ਦਾ ਅਮਨ ਚੇਨ ਗੁਵਾਚ ਗਿਆ ਹੈ,ਬਹੁਤ ਵਾਰੀ ਇਹ ਬਣਨ ਲੱਗੀ ਬਹੁਤ ਵਾਰੀ ਇਹ ਰੁਕੀ ਹੈ,ਜਦੋ 2004 ਵਿੱਚ ਇਸ ਦਾ ਮਸਲਾ ਦੋਬਾਰਾ ਉੱਠਿਆ ਤਾਂ ਸਮੇ ਦੀ ਪੰਜਾਬ ਸਰਕਾਰ ਜੋ ਕੇ ਕਾਂਗਰਸ ਦੀ ਸੀ ਉਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਟਰਮੀਨੇਟ ਓਫ ਐਗ੍ਰੀਮੈਂਟ ਐਕਟ 2004 ਬਣਾ ਕੇ ਪੰਜਾਬ ਵਲੋਂ ਕਿਸੇ ਵੀ ਹੋਰ ਰਾਜ ਨੂੰ ਪੰਜਾਬ ਵਲੋਂ ਹੋਰ ਪਾਣੀ ਦੇਣ ਤੋਂ ਮਨਾ ਕਰ ਦਿੱਤਾ ਗਿਆ ਹਾਂ ਉਸ ਵਿੱਚ ਇਹ ਵੀ ਨੁਕਤਾ ਸੀ ਕੇ ਜਿਹੜਾ ਪਾਣੀ ਪਹਿਲਾ ਜਾਂਦਾ ਹੈ ਉਸ ਨੂੰ ਨਹੀਂ ਰੋਕਿਆ ਜਾਵੇਗਾ, ਪਰ ਸੈਂਟਰ ਦੀ ਕਾਂਗਰਸ ਸਰਕਾਰ ਨੂੰ ਇਹ ਮਨਜ਼ੂਰ ਨਹੀਂ ਸੀ ਉਸ ਨੇ ਇਸ ਐਕਟ ਨੂੰ ਰਾਸ਼ਟਰਪਤੀ ਕੋਲ ਨਜਰਸਾਨੀ ਲਈ ਭੇਜ ਦਿੱਤਾ ਅਤੇ ਭਾਰਤ ਦੇ ਰਾਸ਼ਟਰਪਤੀ ਨੇ ਇਸ ਐਕਟ ਵਾਰੇ ਮਾਣਯੋਗ ਸੁਪ੍ਰੀਮ ਕੋਰਟ ਤੋਂ ਸਲਾਹ ਮੰਗ ਲਈ ਸੁਪ੍ਰੀਮ ਕੋਰਟ ਨੇ ਦੋਵੇ ਧਿਰਾਂ ਨੂੰ ਸੁਣਿਆ,ਇਹ ਗੱਲ ਵਾਰ ਵਾਰ ਹੋਈ ਕੇ ਜਿਹੜਾ ਐਕਟ ਕੈਪਟਨ ਸਾਹਬ ਦੀ ਸਰਕਾਰ ਨੇ ਬਣਾਇਆ ਹੈ ਉਹ ਭਾਰਤੀ ਸਵਿਧਾਨ ਦੇ ਵਿਰੁੱਧ ਹੈ ਇਸ ਲਈ ਉਹ ਪਾਸ ਨਹੀਂ ਹੋ ਸਕਦਾ,ਹੁਣ ਉਥੇ ਪੰਜਾਬ ਵਲੋਂ ਇਹ ਨੁਕਤਾ ਉਠਾਣਾ ਬਣਦਾ ਸੀ ਕੇ ਠੀਕ ਹੈ ਜੀ ਇਹ ਐਕਟ ਕੈਪਟਨ ਅਮਰਿੰਦਰ ਸਿੰਘ ਵਾਲਾ ਭਾਰਤੀ ਸਵਿਧਾਨ ਦੇ ਖਿਲਾਫ ਹੈ ਅਸੀਂ ਮੰਨ ਲਿਆ,ਪਰ ਤੁਸੀਂ ਸਾਨੂੰ ਇਹ ਦੱਸੋ ਕੇ ਜਿਹੜਾ ਪੰਜਾਬ ਪੁਨਰ ਗੱਠਣ ਐਕਟ ਹੈ ਅਤੇ ਉਸ ਵਿੱਚ ਜਿਹੜੀ ਧਾਰਾ 78,79 ਹੈ ਕੀ ਉਹ ਭਾਰਤੀ ਸੰਵਿਧਾਨ ਦੇ ਅਨੁਸਾਰ ਹੈ? ਇੱਥੇ ਮਾਨਜੋਗ ਉੱਚ ਅਦਾਲਤ ਨੂੰ ਪੰਜਾਬ ਦੇ ਹੱਕ ਵਿੱਚ ਫੈਂਸਲਾ ਦੇਣਾ ਪੈਣਾ ਸੀ ਕਿਉਕਿ ਪੰਜਾਬ ਪੁਨਰ ਗੱਠਣ ਐਕਟ ਦੀ ਧਾਰਾ 78,79 ਭਾਰਤੀ ਸੰਵਿਧਾਨ ਦੀ ਧਾਰਾ 262 ਦੀ ਉਲੰਘਣਾ ਕਰਦੀ ਹੈ,ਜੇ ਅਜਿਹਾ ਹੁੰਦਾ ਤਾ ਫਿਰ ਤਾ syl ਨਹਿਰ ਦਾ ਕੋਈ ਰੌਲਾ ਹੀ ਨਹੀਂ ਸੀ ਰਹਿਣਾ ਕਿਉਕਿ ਮਾਣਯੋਗ ਅਦਾਲਤ ਭਾਰਤੀ ਸਵਿਧਾਨ ਦੇ ਖਿਲਾਫ ਨਹੀਂ ਜਾ ਸਕਦੀ ਅਤੇ ਪੰਜਾਬ ਪੁਨਰ ਗੱਠਣ ਐਕਟ 1966 ਦੀ ਧਾਰਾ 78,79 ਬਿਲਕੁਲ ਭਾਰਤੀ ਸਵਿਧਾਨ ਦੇ ਖਿਲਾਫ ਹੈ,ਪਰ ਪੰਜਾਬ ਸਰਕਾਰ ਦੇ ਵਕੀਲਾ ਨੇ ਇਹ ਮੁੱਦਾ ਅਦਾਲਤ ਵਿੱਚ ਨਹੀਂ ਚੁੱਕਿਆ ਪਤਾ ਨਹੀਂ ਕਿਉ?ਕਿਤੇ ਇਸ ਕਰਕੇ ਤਾਂ ਨਹੀਂ ਕੇ ਪੰਜਾਬ ਕਿਤੇ ਇਹ ਕੇਸ ਜਿੱਤ ਨਾ ਜਾਵੇ ?? ਜੇਕਰ ਪੁਨਰ ਗੱਠਣ 1966 ਵਾਲੇ ਐਕਟ ਦਾ ਮਸਲਾ ਆਮ ਲੋਕਾ ਨੂੰ ਪਤਾ ਲੱਗੇ ਅਤੇ ਉਹ ਇਸ ਗੱਲ ਤੋ ਜਾਣੂ ਹੋ ਜਾਣ ਕੇ ਪੰਜਾਬ ਨੂੰ ਤਾ ਭਾਰਤੀ ਸੰਵਿਧਾਨ ਵੀ ਨਹੀਂ ਮੰਨਣ ਦਿੱਤਾ ਜਾ ਰਿਹਾ ਫੇਰ ਉਹ ਇਹਨਾਂ ਲੀਡਰਾਂ ਨੂੰ ਪੁੱਛਣਗੇ ਕੇ ਭਾਈ ਤੁਸੀਂ ਅੱਜ ਤੱਕ ਇਹ ਮਸਲਾ ਕਿਉ ਨਹੀਂ ਉਠਾਇਆ,ਜੇਕਰ ਇਕ ਵਾਰ ਬਾਦਲ ਸਾਹਬ ਨੇ 1978 ਵਿੱਚ ਇਹ ਕੇਸ ਕੋਰਟ ਵਿੱਚ ਲਾਇਆ ਜਿਸ ਵਿੱਚ ਧਾਰਾ 78,79 ਵਾਰੇ ਅਦਾਲਤ ਤੋ ਪੁੱਛਿਆ ਗਿਆ ਕੇ ਜਦ ਇਹ ਭਾਰਤੀ ਸਵਿੰਧਾਨ ਦੀ ਉਲੰਘਣਾ ਹੇ ਫਿਰ ਇਸ ਨੂੰ ਖਾਰਿਜ ਕਿਉ ਨਾ ਕੀਤਾ ਜਾਵੇ ਤਾਂ 1980 ਵਿੱਚ ਦਰਵਾਰਾ ਸਿੰਘ ਦੀ ਕਾਗਰਸ ਸਰਕਾਰ ਆ ਗਈ ਅਤੇ ਫਿਰ ਵੇਲੇ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੇ ਧੱਕੇ ਨਾਲ ਕੁਰਸੀ ਖੋਂ ਲੈਣ ਦਾ ਡਰਾਵਾ ਦੇ ਕੇ ਪੰਜਾਬ ਦੇ ਮੁੱਖਮੰਤਰੀ ਦਰਵਾਰਾ ਸਿੰਘ ਤੋ ਉਹ ਕੇਸ ਵਾਪਸ ਕਰਵਾ ਲਿਆ,ਅੱਜ ਅਸੀਂ ਕਹਿ ਤਾ ਰਹੇ ਹਾਂ ਕੇ ਹਰਿਆਣੇ ਦਾ ਪੰਜਾਬ ਦੇ ਪਾਣੀ ਤੇ ਕੋਈ ਹੱਕ ਨਹੀਂ ਪਰ ਸਾਨੂੰ ਉਹ ਕਾਨੂੰਨ ਬਦਲਵੋਨਾ ਪਵੇਗਾ ਅਦਾਲਤ ਵਿੱਚ ਲੜ ਕੇ ਜਿਸ ਕਾਨੂੰਨ ਦੀ ਮਦਦ ਨਾਲ ਹਰਿਆਣਾ ਰਾਜਸਥਾਨ ਧੱਕੇ ਨਾਲ ਪੰਜਾਬ ਦੇ ਪਾਣੀ ਦਾ ਮਾਲਿਕ ਬਣਿਆ ਹੋਇਆ ਹੈ, ਅਸੀਂ ਅਜਿਹਾ ਇੰਝ ਨਹੀਂ ਕਹਿ ਰਹੇ ਕਿਉ ਕੇ ਅਸੀਂ ਪੰਜਾਬੀ ਹਾਂ ਬਲਿਕ ਅਸਲੀ ਗੱਲ ਇਹ ਹੈ ਕੇ ਅੰਤਰਰਾਸ਼ਟਰੀ ਅਤੇ ਭਾਰਤੀ ਕਾਨੂੰਨ ਦੇ ਮੁਤਾਵਿਕ ਅਤੇ ਰਾਈਪੇਰੀਅਨ ਸਿਧਾਂਤ ਦੇ ਅਨੁਸਾਰ ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬ ਦਾ ਹੱਕ ਹੈ ਅਤੇ ਜੇਕਰ ਉਹ ਬਾਹਰ ਪਾਣੀ ਦਿੰਦਾ ਹੈ ਤਾਂ ਪੰਜਾਬ ਨੂੰ ਉਸ ਦੇ ਕੁਦਰਤੀ ਸਰੋਤ ਦਾ ਮੁੱਲ ਮਿਲਣਾ ਚਾਹੀਦਾ ਹੈ,ਜਿਸ ਤਰਾਂ ਰਾਜਸਥਾਂਨ ਨੂੰ ਉਸਦਾ ਪੱਥਰ ਵੇਚ ਕੇ ਮਿਲਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੀਦਾ ਹੈ ਕੇ ਕਿਸੇ ਦਾ ਪੰਜਾਬ ਦੇ ਪਾਣੀ ਤੇ ਕੋਈ ਹੱਕ ਨਹੀਂ ਨਾ ਕੇ ਅਸੀਂ ਕਹੀਏ ਕੇ ਸਾਡੇ ਕੋਲ ਵਾਧੂ ਪਾਣੀ ਨਹੀਂ,ਹਾਂ ਇਸ ਲਈ ਸਾਨੂੰ ਕਾਨੂੰਨਣ ਲੜਾਈ ਲੜ ਕੇ ਜਿੱਤਣੀ ਪਵੇਗੀ ਪਰ ਉਹ ਤਾ ਅਸੀਂ ਤਾਂ ਲੜਾਂਗੇ ਜੇਕਰ ਅਸੀਂ ਖੁਦ ਇਹ ਗੱਲ ਸਮਜਾਂਗੇ ਕੇ ਪੰਜਾਬ ਦੇ ਪਾਣੀ ਤੇ ਕਿਸੇ ਹੋਰ ਦਾ ਕੋਈ ਹੱਕ ਨਹੀ, ਇਹਨਾਂ ਛੋਟੇ ਛੋਟੇ ਬਿਆਨਾ ਦਾ ਬਹੁਤ ਅਸਰ ਹੁੰਦਾ ਹੈ,ਜਦੋ ਬਾਹਰਲੇ ਰਾਜਾ ਵਾਲੇ ਸਾਡੇ ਲੀਡਰਾਂ ਦੇ ਇਹ ਬਿਆਨ ਸੁਣਦੇ ਹੋਣਗੇ ਕੇ ਸਾਡੇ ਕੋਲ ਵਾਧੂ ਪਾਣੀ ਨਹੀਂ ਤਾਂ ਉਹ ਕੀ ਸੋਚਦੇ ਹੋਣਗੇ,ਸੁਭਾਵਿਕ ਹੈ ਕੇ ਉਹਨਾਂ ਨੂੰ ਲੱਗੂ ਕੇ ਜਿਵੇ ਪੰਜਾਬ ਹਰਿਆਣੇ ਨਾਲ ਧੱਕਾ ਕਰ ਰਿਹਾ ਹੈ ਕਿਉ ਕੇ ਬਾਕੀ ਸਾਰੇ ਭਾਰਤ ਨੂੰ ਤਾਂ ਉਹ ਹੀ ਪਤਾ ਜੋ ਕਾਗਜਾ ਤੇ ਲਿਖਿਆ ਹੋਇਆ ਹੈ,ਉਹਨਾਂ ਦੇ ਮੁਤਾਬਿਕ ਹਰਿਆਣੇ ਦਾ ਪੰਜਾਬ ਦੇ ਪਾਣੀ ਤੇ ਬਰਾਬਰ ਦਾ ਅਧਿਕਾਰ ਹੈ ਪਰ ਪੰਜਾਬ ਨਹੀਂ ਦੇ ਰਿਹਾ,ਅਗਲੇ ਕਹਿਣਗੇ ਜਦ ਦੋਵੇ ਰਾਜ ਬਰਾਬਰ ਦੇ ਅਧਿਕਾਰੀ ਨੇ ਤਾਂ ਫਿਰ ਵਾਧੂ ਹੋਵੇ ਚਾਹੇ ਨਾ ਹੋਵੇ ਇਸ ਗੱਲ ਨਾਲ ਕੋਈ ਫਰਕ ਨਹੀ,ਸਾਡੇ ਕਿਸੇ ਲੀਡਰ ਨੇ ਅੱਜ ਤੱਕ ਕਿਸੇ ਨੂੰ ਵੀ ਇਹ ਸਮਜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੇ ਗੱਲ ਵਾਧੂ ਜਾ ਘੱਟ ਪਾਣੀ ਦੀ ਨਹੀਂ ਬਲਕਿ ਮਾਲਕੀ ਦੀ ਹੈ,ਕਿਸੇ ਦੂਸਰੇ ਰਾਜ ਦੇ ਲੀਡਰ ਜਾ ਜਨਤਾ ਨੂੰ ਸਮਜਾਉਣਾ ਤਾ ਦੂਰ ਉਹ ਤਾਂ ਹਜੇ ਸਾਡੇ ਆਪਣੇ ਲੋਕ ਨੂੰ ਸਮਜਾ ਨਹੀਂ ਪਾਏ,ਜੇ ਸਰਦਾਰ ਗੁਰਪ੍ਰੀਤ ਸਿੰਘ ਮੰਡਿਆਣੀ ਜਾ ਕੁਝ ਹੋਰ ਪੰਜਾਬ ਦੇ ਬੁੱਧੀਜੀਵੀ ਇਸ ਵਾਰੇ ਨਾ ਬੋਲਣ ਤਾ ਸਾਨੂੰ ਤਾਂ ਪਤਾ ਵੀ ਨਹੀਂ ਸੀ ਹੋਣਾ ਕੇ ਪੰਜਾਬ ਦੇ ਨਾਲ ਹੋਰ ਅਣਗਿਣਤ ਧੱਕਿਆ ਵਿੱਚੋਂ ਪਾਣੀਆਂ ਨੂੰ ਧੱਕੇ ਨਾਲ ਖੋਣਾ ਇਕ ਬਹੁਤ ਹੀ ਵੱਡੀ ਬੇਇਨਸਾਫ਼ੀ ਭਾਰਤੀ ਸਿਸਟਮ ਵਲੋਂ ਕੀਤੀ ਗਈ ਹੈ, ਭੁੱਲ ਚੁੱਕ ਲਈ ਮਾਜ਼ਰਤ ਦਵਿੰਦਰ ਸਿੰਘ ਸੌਮਲ
0 notes
dssomal · 8 years ago
Text
ਬੇਨਤੀ
ਯਰਮਨੀ ਵਾਲੀ ਘਟਨਾ ਤੋਂ ਬਾਅਦ ਅਸੀਂ ਹਮੇਸ਼ਾ ਵਾਂਗ ਫੇਸਬੁੱਕ ਤੇ ਇਕ ਦੂਜੇ ਨੂੰ ਗਲਤ ਸਾਵਿਤ ਕਰਨੇ ਦੀ ਮੁਹਿੰਮ ਆਰੰਭੀ ਹੋਈ ਹੈ,ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕੇ ਵਿਚਾਰ ਕਰੋ ਵੀ ਤੇ ਦਿਉ ਵੀ ਪਰ ਸਿੱਖੋ ਇਕ ਦੂਸਰੇ ਨੂੰ ਮੰਦੀ ਸ਼ਬਦਾਵਲੀ ਨਾ ਵਰਤੋਂ,ਹੁਣ ਤਾ ਸ਼ਾਇਦ ਚੋਥੀ ਪੰਜਵੀ ਵਾਲੇ ਨਿਆਣੇ ਵੀ ਇੱਦਾ ਨੀ ਕਰਦੇ ਹੋਣੇ ਪਰ ਅੱਜ ਤੋਂ 12/14 ਸਾਲ ਪਹਿਲਾ ਜਰੂਰ ਆਪਣੇ ਆੜੀਆ ਦੇ ਨਾਵਾਂ ਨੂੰ ਗਲਤ ਬਣਾ ਬਣਾ ਲੈਂਦੇ ਹੁੰਦੇ ਸੀ ਉਹ ਹੀ ਕੰਮ ਅੱਜ ਅਸੀਂ ਸ਼ੁਰੂ ਕੀਤਾ ਹੋਇਆ ਹੈ,ਸਹੀ ਨਾਮ ਲੈ ਕੇ ਸਹੀ ਸ਼ਬਦਾਵਲੀ ਵਿੱਚ ਇਕ ਦੂਸਰੇ ਨਾਲ ਸਵਾਲ ਜਵਾਬ ਕਰੋ, ਸਬ ਤੋਂ ਜਿਆਦਾ ਸ਼ਰਮ ਵਾਲੀ ਗੱਲ ਇਹ ਹੈ ਕੇ ਸਾਡੇ ਕੁਝ ਕੁ ਮੀਡੀਆ ਵਾਲੇ ਅਤੇ ਲੇਖਕ ਵੀ ਕੌਮ ਦੀਆ ਸਤਿਕਾਰਿਤ ਜਥੇਵੰਦੀਆਂ ਦੇ ਨਾਮ ਇਤਨੇ ਗਲਤ ਤਰੀਕੇ ਨਾਲ ਲਿਖ ਰਹੇ ਨੇ ਕੇ ਕੀ ਕਹੀਏ? ਜਿਸ ਧਿਰ ਨੂੰ ਅੱਗੇ ਆ ਕੇ ਸ਼ਾਂਤੀ ਕਰਵਾਓਣ ਵਿੱਚ ਭੂਮਿਕਾ ਨਿਭਾਉਣੀ ਚਾਹੀਦੀ ਸੀ ਉਹ ਆਪ ਬਲਦੀ ਉੱਤੇ ਤੇਲ ਪਾ ਰਹੇ ਨੇਂ,
0 notes
dssomal · 8 years ago
Text
ਜੇ ਜੰਂਗ ਲੱਗੀ ਤਾਂ .....
ਪਿਛਲੇ ਹਫਤੇ ਜਿਸ ਦਿਨ ਦਾ ਉੜੀ ਹਮਲਾ ਹੋਇਆ ਹੈ ਉਸੇ ਦਿਨ ਦਾ ਸਾਡੇ ਖਿੱਤੇ ਅੰਦਰ ਜੰਂਗ ਦਾ ਮਾਹੌਲ ਬਣਿਆ ਹੋਇਆ ਹੈ,ਹਾਲਾਂ ਕੀ ਕੁਜ ਚੰਗੇ ਪੱਤਰਕਾਰਾ ਨੇ ਇਕ ਚੰਗੇ ਤਰੀਕੇ ਨਾਲ ਸਾਰੀਆਂ ਗੱਲਾਂ ਅਵਾਮ ਦੇ ਸਾਹਮਣੇ ਰੱਖੀਆ ਤੇ ਦੱਸਿਆ ਕੇ ਯੁੱਧ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋ ਸਕਦਾ,ਪਰ ਬਹੁਤਾ ਮੀਡੀਆ ਤਾ ਅੱਜ ਵੀ ਇੰਜ ਵਰਤਾਵ ਕਰ ਰਿਹਾ ਹੇ ਜਿਵੇ ਕੇ ਜੇ ਭਾਰਤੀ ਫੌਜ ਨੇ ਪਾਕਿਸਤਾਨ ਤੇ ਹਮਲਾ ਨਾ ਕੀਤਾ ਤਾਂ ਮੀਡੀਆ ਨੇ ਕੈਮਰੇ ਨਾਲ ਗੋਲੀਆਂ ਚਲਾ ਦੇਣੀਆਂ,ਦੋਸਤੋ ਇਥੇ ਆਪਾ ਇਹ ਗੱਲ ਨਹੀਂ ਕਰ ਰਹੇ ਕੇ ਕਿਸ ਦਾ ਕਸੂਰ ਹੈ ਕਿਵੇਂ ਹੋਇਆ ਕੀ ਹੋਇਆ,ਪਰ ਜੋ ਵੀ ਹੈ ਇਸ ਦਾ ਹੱਲ ਜੰਗ ਨਹੀਂ ਹੋ ਸਕਦੀ ਜੰਗ ਤਾਂ ਖੁਦ ਇੱਕ ਵੱਡਾ ਮਸਲਾ ਹੁੰਦਾ ਹੈ ਉਹ ਕਿਸੇ ਮਸਲੇ ਦਾ ਹੱਲ ਕਿਵੇਂ ਹੋ ਸਕਦੀ ਹੈ,ਪਰ ਪਤਾ ਨਹੀਂ ਸਾਡੇ ਦੋਹਾ ਪਾਸਿਆਂ ਦੇ ਲੋਕ ਇੰਨੇ ਮੂਰਖ ਕਿਉ ਬਣੇ ਹੋਏ ਨੇ ਜਿਹੜੇ ਜੰਗ ਕਰਨ ਦੀ ਵਕਾਲਤ ਕਰ ਰਹੇ ਨੇ,ਹਾਲਾ ਕੀ ਉੜੀ ਘਟਨਾ ਦੇ 10 ਦਿਨ ਬਾਅਦ ਮਾਹੌਲ ਅਮਨ ਵੱਲ ਵੱਧ ਰਿਹਾ ਸੀ ਪਰ ਕੱਲ ਰਾਤ ਭਾਰਤੀ ਫੋਜ ਵਲੋ ਸੀਮਾ ਪਾਰ ਜਾ ਕੇ ਕੀਤੇ ਹਮਲੇ ਦੇ ਦਾਅਵੇ ਤੋ ਬਾਅਦ ਹਲਾਤ ਫਿਰ ਬਿਗੜ ਗਏ ਨੇ, ਤੇ ਪੰਜਾਬ ਦੇ ਸਰਹੰਦੀ ਇਲਾਕਿਆਂ ਦੇ ਨਜਦੀਕ 10 ਕਿਲੋਮੀਟਰ ਤੱਕ ਦੇ ਪਿੰਡਾ ਨੂੰ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੇ, ਸਾਰੇ ਜਾਣਦੇ ਨੇ ਕੇ ਜੇਕਰ ਭਾਰਤ ਪਾਕ ਜੰਗ ਹੁੰਦੀ ਹੈ ਤਾ ਇਹ ਰਿਵਾਇਤੀ ਹਥਿਆਰਾਂ ਤੱਕ ਨਹੀਂ ਰਵੇਗੀ ਇਸ ਦਾ ਬਹੁਤ ਖਤਰਾ ਹੈ ਕੇ ਗੱਲ ਪਰਮਾਣੂ ਹਥਿਆਰਾਂ ਤੱਕ ਜਾ ਸਕਦੀ ਹੈ,ਇਸ ਦੀ ਇਕ ਬੜੀ ਸਿੱਦੀ ਵਜਾਹ ਇਹ ਹੈ ਕੇ ਪਾਕਿਸਤਾਨ ਭਾਰਤ ਨਾਲੋਂ ਹਰ ਚੀਜ਼ ਵਿੱਚ ਘੱਟ ਹੈ ਜਿਵੇ ਕੇ ਜਿੰਨੀ ਪਾਕਿਸਤਾਨ ਦੀ ਕੁੱਲ ਫੌਜ ਹੈ ਉਸ ਤੋਂ ਜਿਆਦਾ ਤਾਂ ਭਾਰਤੀ ਫੌਜ ਇਕੱਲੇ ਕਸ਼ਮੀਰ ਅੰਦਰ ਹੈ,ਭਾਰਤ ਖਿੱਤੇ ਦੇ ਮੁਕਾਵਲੇ ਵਿੱਚ ਪਾਕਿਸਤਾਨ ਤੋਂ ਬਹੁਤ ਵਿਸ਼ਾਲ ਹੈ ਤੇ ਸੁਭਾਵਿਕ ਗੱਲ ਹੈ ਸਾਧਨਾ ਵਿੱਚ ਵੀ ਭਾਰਤ ਪਾਕਿਸਤਾਨ ਤੋਂ ਕਿਤੇ ਅੱਗੇ ਹੈ,ਹੁਣ ਰੱਬ ਨਾ ਕਰੇ ਜੇਕਰ ਕਦੇ ਜੰਗ ਹੁੰਦੀ ਹੈ ਤੇ ਪਾਕਿਸਤਾਨ ਨੂੰ ਲਗਦਾ ਹੈ ਕੇ ਉਸ ਦਾ ਵਜੂਦ ਖਤਰੇ ਵਿੱਚ ਹੈ ਤਾਂ ਪਾਕਿਸਤਾਨੀ ਹੁਕਮਰਾਨ ਵੀ ਕਿਸੇ ਆਮ ਇਨਸਾਨ ਵਾਂਗੂ ਇਹ ਸੋਚ ਸਕਦੇ ਨੇ ਕੇ ਮੈਂ ਤੇ ਮਰਨਾਂ ਹੀ ਹੈ ਇੰਨਾ ਨੂੰ ਕਿਉ ਛੱਡਾ,ਭਾਵ ਕੇ ਉਹ ਪ੍ਰਮਾਣੂ ਹਥਿਆਰ ਚਲਾਉਣ ਵਾਰੇ ਸੋਚ ਸਕਦੇ ਹੰਨ,ਅਤੇ ਜੇਕਰ ਗੱਲ ਪਰਮਾਣੂ ਹਥਿਆਰਾ ਤੱਕ ਆ ਗਈ ਦੋਵਾਂ ਦੇਸ਼ਾ ਦਾ ਵਜੂਦ ਹੀ ਖਤਮ ਹੋ ਜਾਵੇਗਾ,ਸਾਡੇ ਦੇਸ਼ ਦੇ ਕਈ ਜੁੰਮੇਵਾਰ ਲੋਕ ਬੜੀ ਵਾਰ ਬੜੀ ਹੀ ਗੈਰ ਜੁੰਮੇਵਾਰੀ ਨਾਲ ਇਹ ਕਹਿ ਦਿੰਦੇ ਨੇ ਕੇ ਕੋਈ ਨੀ ਜੇਕਰ ਪਰਮਾਣੂ ਜੰਗ ਹੋ ਵੀ ਗਈ ਤਾ ਅਸੀਂ ਸਾਰਾ ਪਾਕਿਸਤਾਨ ਖਤਮ ਕਰ ਦੇਵਾਂਗੇ ਜਦਕਿ ਭਾਰਤ ਫਿਰ 40/50% ਵੱਚ ਜਾਵੇਗਾ ਤੇ ਅਸੀਂ ਵਚੇ ਹੋਏ ਭਾਰਤੀ ਇਕ ਚੰਗਾ ਦੇਸ਼ ਬਣਾ ਲਵਾਂਗੇ,ਹਾਲਕਿ ਇਹ ਵੀ ਇਕ ਬਹੁਤ ਭਿਆਨਕ ਮੰਂਜਰ ਹੈ ਪਰ ਇਸ ਤਰਾ ਹੋਵੇਗਾ ਨਹੀਂ ਕਿਉਕਿ ਤਕਰੀਬਨ ਬਹੁਤ ਸਾਰੇ ਜੰਗੀ ਜਾਣਕਾਰਾਂ ਦਾ ਇਹ ਮੰਨਣਾ ਹੈ ਕੇ ਪਾਕਿਸਤਾਨ ਨੇ ਇਹੋ ਜਿਹੇ ਹਥਿਆਰ ਬਣਾ ਲਏ ਨੇ ਕੇ ਜੇਕਰ ਯੁੱਧ ਹੁੰਦਾ ਹੈ ਤੇ ਪਾਕ ਭਾਰਤ ਦੇ ਹਰ ਇਕ ਕੌਨੇ ਅੰਦਰ ਹਮਲਾ ਕਰ ਸਕਦਾ ਹੈ,ਤੇ ਸਾਨੂ ਇਹ ਵੀ ਗੱਲ ਯਾਦ ਰਖਣੇ ਦੀ ਜਰੂਰਤ ਹੈ ਕੇ ਜਿਥੇ ਜਪਾਨ ਹੀਰੋਸ਼ੀਮਾ ਤੇ ਨਾਗਾਸਾਕੀ ਅੰਦਰ ਪਰਮਾਣੂ ਜੰਗ ਹੋਈ ਸੀ ਉਥੇ ਅੱਜ ਤੱਕ ਜ਼ਿੰਦਗੀ ਪਟੜੀ ਤੇ ਨਹੀਂ ਆ ਸਕੀ ਅਤੇ ਉੱਥੇ ਜਿਹੜੇ ਹਥਿਆਰ ਚੱਲੇ ਸੰਨ ਉਹ ਜਿਹੜੇ ਅੱਜ ਦੇ ਪਰਮਾਣੂ ਹਥਿਆਰ ਹਨ ਉਹਨਾਂ ਦੇ ਮੁਕਾਵਲੇ ਖਿਲੌਣੇ ਸੰਨ,ਜਰਾ ਇਕ ਵਾਰ ਇਹ ਮੰਜਰ ਸੋਚ ਕੇ ਵੇਖੋ ਕੇ ਜੇ ਅਜਿਹਾ ਕੁਝ ਸਾਡੇ ਖਿੱਤੇ ਅੰਦਰ ਹੋ ਗਿਆ ਤਾ ਸਾਡੇ ਅੱਗੇ ਪਿੱਛੇ ਕੁਝ ਨਹੀਂ ਬਚਣਾ,ਕੋਈ ਭਾਰਤ ਨਹੀਂ ਕੋਈ ਪਾਕਿਸਤਾਨ ਨਹੀਂ,ਤੇ ਫੇਰ ਜੰਗ ਕਿਸ ਚੀਜ਼ ਲਈ ? ਜਿਵੇ ਕੇ ਅਸੀਂ ਉਪਰ ਲਿਖਿਆ ਕੇ ਜੰਗ ਨਾਲ ਸਾਡੇ ਦੋਵੇ ਦੇਸ਼ ਪੂਰੀ ਤਰਾ ਤਬਾਹ ਹੋ ਜਾਣਗੇ ਪਰ ਫੇਰ ਵੀ ਜਿਵੇ ਕਈ ਵਾਰ ਦੋ ਤਾਕਤਾ ਵਿੱਚ ਕੁਝ ਦਿਨ ਜੰਗ ਚਲਦੀ ਹੈ ਅਤੇ ਫਿਰ UN ਵਿੱਚ ਪੇ ਕੇ ਸਮਜੋਤਾ ਕਰਵਾ ਦਿੰਦਾ ਹੈ ਜਾ ਕੋਈ ਹੋਰ ਤੀਜਾ ਦੇਸ਼ ਵਿੱਚ ਸ਼ਾਮਿਲ ਹੋ ਕੇ ਲੜਾਈ ਰੁਕਵਾ ਸਕਦਾ ਹੈ ਜਿਵੇ ਕੇ ਉੜੀ ਹਮਲੇ ਤੋ ਬਾਅਦ ਭਾਰਤ ਵਲੋ ਮਹਿਦੂਦ ਜੰਂਗ ਦੀ ਗੱਲ ਕੀਤੀ ਜਾ ਰਹੀ ਹੇ,ਤਕਰੀਬਨ ਜਿਸ ਤਰਾ ਦਾ ਹਮਲਾ ਕੱਲ ਰਾਤ ਕੀਤਾ ਗਿਆ ਹੇ, ਜੰਂਗ ਭਾਵੇ ਛੋਟੀ ਹੋਵੇ ਭਾਵੇ ਵਿਸ਼ਾਲ ਜੰਗ ਲੱਗ ਗਈ ਤਾ ਪੰਜਾਬ ਦੀ ਤਬਾਹੀ ਦੋਹਾ ਪਾਸੇ ��ੱਕੀ ਹੈ,ਦੋਹਾ ਪਾਸਿਆਂ ਦਾ ਪੰਜਾਬ ਸਬ ਤੋਂ ਪਹਿਲਾ ਜੰਗ ਦੀ ਚਪੇਟ ਵਿੱਚ ਆਵੇਗਾ ਜਿਵੇ ਆਪਾ ਪਰਮਾਣੂ ਹਮਲੇ ਦੀ ਗੱਲ ਪਹਿਲਾ ਕੀਤੀ ਹੈ ਤੇ ਪੰਜਾਬੀ ਸਭਿਅਤਾ ਦਾ ਤਾ ਨਾਮ ਨਿਸ਼ਾਨ ਦੁਨੀਆ ਤੋਂ ਮਿੱਟ ਜਾਵੇਗਾ,ਸਿੱਖ ਕੌਮ ਦੇ ਸਾਰੇ ਧਰਮ ਸਥਾਨ ਸਾਰਾ ਇਤਿਹਾਸ ਸਦਾ ਲਈ ਖਤਮ ਹੋ ਜਾਵੇਗਾ,ਇਸ ਲਈ ਪੰਜਾਬ ਦੇ ਲੋਕਾਂ ਨੂੰ ਹਰ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕੇ ਜਿਸ ਨਾਲ ਦੋਵੇ ਪਾਸੇ ਮਾਹੌਲ ਸੁਖਾਵਾਂ ਬਣਿਆ ਰਹੈ,ਖਾਸ ਤੋਰ ਤੇ ਪੰਜਾਬ ਦੇ ਲੀਡਰਾ ਨੂੰ ਅੱਗੇ ਆ ਕੇ ਅਮਨ ਸਥਾਪਿਤ ਕਰਨ ਵਿੱਚ ਮੋਹਰੀ ਰੋਲ ਨਿਭਾਉਣਾ ਚਾਹੀਦਾ ਹੇ, ਜਦੋ ਉੜੀ ਦੀ ਘਟਨਾ ਹੋਈ ਆਪਾ ਸਾਰਿਆ ਨੇ ਵੇਖਿਆ ਕਿਵੇਂ ਜਿਹੜੇ ਸੈਨਿਕ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਬਿਲਕ ਰਿਹੇ ਸਨ ਕਿਉਕਿ ਬਹੁਤੇ ਸੈਨਿਕ ਗਰੀਬ ਘਰਾ ਨਾਲ ਸੰਬੰਧ ਰੱਖਦੇ ਨੇ,ਤੇ ਜੇ ਕਿਤੇ ਯੁੱਧ ਸ਼ਿੜ ਜਾਵੇ ਫੇਰ ਕਿੰਨੇ ਸੈਨਿਕ ਸ਼ਹੀਦ ਹੋਣਗੇ ਦੋਵੇ ਪਾਸੇ ਅਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੋਵੇਗਾ ਕਿਉਕਿ ਗੁਰਬਤ ਅਤੇ ਭਰਿਸ਼ਟਾਚਾਰ ਤਾਂ ਸਾਡੇ ਦੋਹਾ ਦੇਸ਼ਾ ਵਿੱਚ ਰੱਜ ਕੇ ਹੈ,ਅਤੇ ਇਹ ਜਿਹੜੇ ਚੈਨਲਾ ਦੇ ਠੰਡੇ ਏਸੀ ਕਮਰਿਆਂ ਅੰਦਰ ਬੈਠ ਕੇ ਜੰਗ ਦੀ ਵਕਾਲਤ ਕਰਦੇ ਨੇ ਇਹਨਾਂ ਵਿੱਚੋਂ ਕਿਸੇ ਨੇ ਨਹੀਂ ਲੱਭਣਾ ਜਦੋ ਲੋੜ ਪਈ ਤੇ ਇਹ ਗੱਲ ਸਾਵਿਤ ਕੀਤੀ ਹੈ ਰਵੀਸ਼ ਕੁਮਾਰ ਜੀ ਨੇ ਆਪਣੇ ਇਕ ਸ਼ੋ ਵਿੱਚ ਉਹਨਾਂ ਫੌਜੀ ਸੈਨਿਕਾ ਦੇ ਪਰਿਵਾਰਾਂ ਦਾ ਹਾਲ ਵਿਖਾਇਆ ਜੋ ਬਹੁਤ ਹੀ ਖਰਾਬ ਹੈ,ਜੇ ਕਿਸੇ ਸ਼ੋਟੇ ਹਮਲੇ ਅੰਦਰ ਸ਼ਹੀਦ ਹੋਏ ਅਸੀਂ ਕੁਝ ਸੈਨਿਕਾਂ ਨੂੰ ਸੰਭਾਲ ਨਹੀਂ ਪਾ ਰਹੇ ਤਾਂ ਜੰਗ ਦੌਰਾਨ ਤਾ ਪਤਾ ਨਹੀਂ ਕਿੰਨੇ ਲਾਸ਼ਾ ਵਾਲੇ ਵਕਸੇ ਆਉਣਗੇ, ਬੜੀ ਹੀ ਬਦਕਿਸਮਤੀ ਨਾਲ ਕਹਿਣਾ ਪੈਂਦਾ ਹੈ ਕੇ ਸਾਡੇ ਮੀਡੀਆ ਨੇ ਇਸ ਵਾਰ ਮਾਹੌਲ ਖਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ,ਕਿਸ ਤਰਾਂ ਆਪਣੇ ਸਟੂਡੀਓ ਨੂੰ ਵਾਰ-ਰੂਮ ਦੇ ਨਾਮ ਦਿੱਤੇ ਗਏ ਨੇ ਪੁਰਾਣੇ ਰਿਟਾਇਰ ਅਫਸਰਾ ਨੂੰ ਬਿਠਾ ਕੇ ਇਹ ਪੁੱਛਿਆ ਜਾ ਰਿਹਾ ਕੇ ਅਸੀਂ ਕਿਸ ਤਰਾਂ ਹਮਲਾ ਕਰੀਏ,ਕਲ ਰਾਤ ਸਰਹੰਦ ਤੇ ਜੋ ਵੀ ਹੋਇਆ ਬੇਸ਼ਕ ਭਾਰਤੀ ਫੌਜ ਨੇ ਅੱਤਵਾਦੀਆਂ ਨੂੰ ਹੀ ਮਾਰਿਆ ਹੋਵੇ ਪਰ ਅੰਤ ਨੂੰ ਗਈ ਤਾ ਇਨਸਾਨੀ ਜਾਨ ਹੀ ਹੇ ਅਤੇ ਯੁੱਧ ਕਦੋ ਤੋਂ ਖੁਸ਼ੀ ਵਾਲਾ ਸਮਾਂ ਹੋ ਗਿਆ ਕਿਸੇ ਲਈ ? ਪਰ ਆਪਾ ਵੇਖ ਰਹੇ ਹਾਂ ਕੇ ਕਿਸ ਤਰਾਂ ਚੈਨਲਾਂ ਤੇ ਜਸ਼ਨ ਮਨਾਏ ਜਾ ਰਹੇ ਨੇ ਰਾਜਨੀਤਿਕ ਦਲ ਤਾ ਇਹੋ ਜਿਹੇ ਸਮੇ ਤੇ ਆਪਣੀਆਂ ਰਾਜਸੀ ਲੋੜਾਂ ਲਈ ਹਮੇਸ਼ਾ ਹੀ ਇਹੋ ਜਿਹਾ ਹੀ ਵਰਤਾਵ ਕਰਦੇ ਨੇ ਪਰ ਮੀਡੀਆ ਤਾ ਕਿਸੇ ਵੀ ਸਮਾਜ ਦਾ ਇੱਕ ਬੁੱਧੀਜੀਵੀ ਵਰਗ ਹੁੰਦਾ ਹੈ ਉਸ ਵਲੋਂ ਜੰਗ ਹੋਣ ਤੇ ਖੁਸ਼ੀ ਮਨਾਉਣਾ ਇਹ ਸਮਜ ਤੋਂ ਬਾਹਰ ਹੈ,ਸਾਡੇ ਪੰਜਾਬ ਦੇ ਬਾਰਡਰ ਲਾਗੇ ਦੇ ਪਿੰਡਾਂ ਵਾਲਿਆਂ ਨੂੰ ਆਪਣਾ ਘਰ ਬਾਰ ਪੱਕੀਊ ਫਸਲ ਛੱਡ ਕੇ ਉਜੜਨਾ ਪੈ ਰਿਹਾ ਹੈ ਤੇ ਸਰਹਦ ਨਜਦੀਕ ਮਾਹੌਲ ਉਹ ਹੀ 65/71 ਵਾਲਾ ਬਣਿਆ ਹੋਇਆ ਹੈ,ਕੁਝ ਲੋਕਾਂ ਨੇ ਕੱਲ ਕਿਹਾ ਕੇ ਹਾਲੇ ਤਾ ਅਸੀਂ ਪਿਛਲੀ ਵਾਰ ਉਜੜ ਕੇ ਚੰਗੀ ਤਰਾਂ ਵਸ ਨਹੀਂ ਸੀ ਪਾਏ ਇਹ ਹਕੂਮਤਾਂ ਸਾਨੂੰ ਫੇਰ ਉਜਾੜ ਰਹੀਆਂ ਨੇ,ਇਸ ਤੇ ਕੱਲ ਇੱਕ ਭੈਣ ਜੋ ਇਕ ਨਿੱਜੀ ਚੈਨਲ ਤੇ ਬਹੁਤ ਉੱਚੀ ਉੱਚੀ ਜੰਗ ਦੀ ਵਕਾਲਤ ਕਰਦੀ ਰਹਿੰਦੀ ਹੈ ਕੱਲ ਉਸ ਭੈਣ ਨੇ ਕਿਹਾ ਕੇ ਅਸੀਂ ਤਾ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ ਹੈ ਹੁਣ ਸਾਨੂੰ ਸੀਮਾ ਲਾਗੇ ਦੇ ਪਿੰਡ ਖਾਲੀ ਕਰਨੇ ਪੈਣੇ ਆ ਜਿੰਨੇ ਆਸਾਨੀ ਨਾਲ ਉਸਨੇ ਇਹ ਗੱਲ ਆਖੀ ਰੱਬ ਨਾ ਕਰੇ ਕੇ ਉਸ ਨੂੰ ਕਦੇ ਆਪਣਾ ਘਰ ਬਾਰ ਛੱਡਣ ਦਾ ਤਜੁਰਵਾ ਹੋਵੇ ਪਰ ਇਹ ਜਰੂਰ ਕਹਿੰਦੇ ਹਾਂ ਉਸ ਭੈਣ ਨੂੰ ਵੀ ਤੇ ਬਾਕੀ ਬਹੁਤੇ ਜੰਗੀ ਜਨੂੰਨੀਆਂ ਨੂੰ ਵੀ ਕੇ ਘਰ ਵਾਰ ਛੱਡਣਾ ਤਾ ਦੂਰ ਦੀ ਗੱਲ ਹੈ ਇਹਨਾ ਅਲੀਟ ਕਲਾਸ ਵਾਲਿਆਂ ਦਾ ਕਦੇ ਮੋਬਾਈਲ ਫੋਨ ਵੀ ਕਿਤੇ ਰਹਿ ਜਾਵੇ ਤਾ ਇਹਨਾਂ ਤੋਂ ਇਕ ਦਿਨ ਨਹੀਂ ਕੱਢ ਹੋਣਾ ਫੋਨ ਤੋਂ ਬਗੈਰ ਕਦੇ ਉਹਨਾਂ ਵਾਰੇ ਸੋਚੋ ਜਿਹਨਾਂ ਨੂੰ ਦੋ ਘੰਟਿਆਂ ਵਿੱਚ ਉਹਨਾਂ ਦੀ ਵਸੀ ਵਸਾਈ ਦੁਨੀਆ ਛੱਡਣੀ ਪੈਣੀ ਹੈ,ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕੇ ਮਾਹੌਲ ਜਲਦੀ ਹੀ ਸੁਖਾਵਾਂ ਹੋ ਜਾਵੇ ਤੇ ਕੋਈ ਮਾੜੀ ਘਟਣਾ ਨਾ ਵਾਪਰੇ, ਸਾਡੇ ਨੀਤੀ ਘਾੜਿਆਂ ਨੂੰ ਚਾਹੀਦਾ ਹੈ ਕੇ ਉਹ ਰਲ ਮਿਲ ਕੇ ਸ਼ਾਤੀ ਨਾਲ ਇਸ ਮਸਲੇ ਦਾ ਕੋਈ ਹੱਲ ਕਰਨ ਕਿਉਕਿ ਜੰਗ ਤਾ ਖੁਦ ਇਕ ਮਸਲਾ ਹੈ ਕਿਸੇ ਮਸਲੇ ਦਾ ਹੱਲ ਨਹੀ। ਦਵਿੰਦਰ ਸਿੰਘ ਸੌਮਲ
0 notes
dssomal · 8 years ago
Text
ਨਸ਼ਿਆ ਵਿੱਚ ਰੁੜਦਾ ਪੰਜਾਬ ਜੁੰਮੇਵਾਰ ਕੋਣ ?
ਰੁੜਦਾ ਪੰਜਾਬ..... ਪੰਜਾਬੀਓ ਕਿੰਨੀ ਸ਼ਰਮ ਦੀ ਗੱਲ ਹੇ ਕੇ ਜੇਸ ਪੰਜਾਬ ਦੀ ਤੰਦਰੁਸਤੀ ਦੀਆ ਕਦੇ ਸਾਰੇ ਭਾਰਤ ਵਿਚ ਮਸਾਲਾ ਦਿੱਤੀਆ ਜਾਂਦੀਆ ਸੰਨ,ਓਹ ਪੰਜਾਬ ਅੱਜ ਮਸ਼ਹੂਰ ਹੇ ਨਸ਼ਿਆ ਲਈ ਤੇ ਸਬ ਤੋ ਜਿਆਦਾ ਸ਼ਰਾਬ ਪੀਣੇ ਲਈ,ਤੇ ਹਰਿਆਣਾ ਜਿਹੜਾ ਪੰਜਾਬ ਦੇ ਵਿੱਚੋ ਧੱਕੇ ਨਾਲ ਬਾਹਰ ਕੱਡਿਆ ਗਿਆ ਓਹ ਮਸ਼ਹੂਰ ਹੇ ਭਲਵਾਨਾ ਲਈ,ਇਸੇ ਕਾਰਨ ਹਰਿਆਣੇ ਦੇ ਉੱਤੇ ਭਾਰਤ ਦੇ ਦੋ ਸਬ ਤੋ ਟੋਪ ਦੇ ਸੂਪਰਸਟਾਰ ਆਮਿਰ ਅਤੇ ਸਲਮਾਨ ਫਿਲਮ ਬਣਾ ਰਹੇ ਨੇ ਉਥੋ ਦੀ ਭਲਵਾਨੀ ਨੂ ਮੁੱਖ ਰੱਖ ਕੇ ਤੇ ਸਾਡੇ ਪੰਜਾਬ ਤੇ ਫਿਲਮ ਆ ਰਹੀ ਹੇ ਉੜਦਾ ਪੰਜਾਬ ਜਿਸ ਅੰਦਰ ਨਸ਼ਿਆ ਿਵੱਚ ਡੁੱਬ ਚੁੱਕਾ ਪੰਜਾਬ ਵਿਖਾਇਆ ਜਾ ਰਿਹਾ ਹੇ,ਹੁਣ ਜੇ ਤੇ ਫਿਲਮ ਵਿੱਚ ਇਹ ਦਿਖਾਇਆ ਹੋਵੇ ਕੇ ਕਿਸ ਤਰਾ ਦਿੱਲੀ ਨੇ ਪੰਜਾਬ ਨੂ ਆਪਣੇ ਸ਼ਿਕੰਜੇ ਵਿਚ ਲੇਣ ਲਈ ਅਤੇ ਿਸੱਖੀ ਅਤੇ ਪੰਜਾਬੀਆ ਨੂੰ ਜੜੋ ਪੁੱਟਣ ਲਈ ਪੰਜਾਬ ਦੇ ਅੰਦਰ ਜਾਂਣ ਬੁੱਝ ਨਸ਼ਾ ਫ਼ੇਲਾਇਆ ਹੇ ਫੇਰ ਤਾ ਚੰਗੀ ਗੱਲ ਹੇ ਪਰ ਜੇ ਸਿਰਫ ਪੰਜਾਬੀਆ ਨੂ ਸ਼ੋੰਕੀਆ ਤੋਰ ਤੇ ਨਸ਼ਾ ਕਰਦਾ ਵਿਖਾ ਪੰਜਾਬ ਦੀ ਮਿੱਟੀ ਪਲੀਤ ਕੀਤੀ ਹੇ ਜੋ ਕੇ ਕਾਫੀ ਸੰਂਭਾਿਵਤ ਵੀ ਹੇ,ਫੇਰ ਆਪਾ ਨੂ ਕੀ ਕਰਨਾ ਚਾਹਿਦਾ ਇਹ ਗੰਭਰੀਤਾ ਨਾਲ ਸੋਚਣ ਦੀ ਲੋੜ ਹੇ,ਬਾਕੀ ਰਹੀ ਗੱਲ ਦਿਲਜੀਤ ਵੀਰ ਦੀ ਯਾਰੋ ਜੇ ਕੋਈ ਉਹਦਾ ਫੇਨ ਇਸ ਲਿਖਤ ਨੰੂ ਪੜੇ ਤਾ ਉਸ ਤਕ ਪਹੁਚਾ ਦੇਵੇ ਕੇ ਵੀਰ ਦਿਲਜੀਤ ਸਿੰਹਾ ਅਸੀਂ ਤੇਨੁ ਬਹੁਤ ਪਿਆਰ ਕਰਦੇ ਹਾ ਤੇ ਅਸੀਂ ਚਾਹੁੰਦੇ ਹਾ ਕੇ ਕੱਲ ਨੂੰ ਤੂੰ ਮਾਣਕ ਸਾਹਬ ਗੁਰਦਾਸ ਮਾਨ ਹਰਭਜਨ ਮਾਨ ਬੱਬੂ ਮਾਨ ਇਹਨਾ ਮਹਾਨ ਫਨਕਾਰਾ ਦੀ ਕਤਾਰ ਵਿੱਚ ਹੋਵੇ,ਪਰ ਵੀਰ ਦਿਲਜੀਤ ਦੋਸਾਂਝ ਇਕ ਸਮੱਿਸਆ ਹੇ,ਓਹ ਇਹ ਕੇ ਜਦ ਤੱਕ ਤੂੰ ਇਹਨਾ ਮਹਾਨ ਫਨਕਾਰਾ ਦੇ ਲੇਵਲ ਤੱਕ ਪਹੁੰਚਣਾ ਉਸ ਵੇਲੇ ਤੱਕ ਪੰਜਾਬ ਅੰਦਰ ਤਾ ਕੋਈ ਨੋਜਵਾਨ ਬਾਕੀ ਹੀ ਨਹੀ ਰਹਿਣਾ ਸਬ ਨਸ਼ੇ ਪੀ ਪੀ ਮਰ ਜਾਨੇ ਆ,ਓਹ ਵੀਰਾ ਕਿਸੇ ਹੋਰ ਲਈ ਨਹੀ ਤਾ ਘੱਟੋ ਘੱਟ ਆਪਣੇ ਲਈ ਹੀ ਨਸ਼ਿਆ ਦੀ ਪਰਮੋਸ਼ਨ ਕਰਨੀ ਛੱਡ ਦੇ ਕੇ ਕੱਲ ਨੂ ਤੇਰੀ ਚੜਾਈ ਵੇਖਣ ਨੂ ਕੋਈ ਨੋਜਵਾਨ ਜਿਓੰਦਾ ਤਾ ਹੋਵੇ,ਨਾਲੇ ਇਕ ਗੱਲ ਦਾ ਜਵਾਬ ਦੇ ਕੇ ਜਿਸ ਤਰਾ ਤੂ ਫਿਲਮ ਵਿਚ ਸ਼ਾਹਿਦ ਨੂ ਵਾਲਾ ਤੋ ਫੜ ਕੇ ਥੱਪੜ ਮਾਰਿਆ ਤੇ ਕਿਹਾ ਕੇ ਸਾਰਾ ਯੂਥ ਖਰਾਬ ਕਰਤਾ ਤੁਸੀਂ ਤੂ ਆਪਣੇ ਪਿਛਲੇ ਸਾਰੇ ਹਿੱਟ ਹੋਏ ਗੀਤ ਸੁਣ ਕੇ ਵੇਖੀ ਤੇ ਦੱਸੀ ਕੇ ਕਿਹੜਾ ਜਿਸ ਵਿਚ ਤੂ ਸ਼ਰਾਬ ਦੀ ਮਸ਼ਹੂਰੀ ਨਹੀ ਕੀਤੀ,ਡੁੱਲੇ ਵੇਰਾ ਨੂ ਦਿਲਜੀਤ ਸਿਹਾ ਕੱਠੇ ਕਰ ਲਾ ਵੇਲਾ ਰਹਿੰਦੇ ਿਕਤੇ ਇੱਦਾ ਨਾ ਹੋਵੇ ਜੋ ਤੂ reel life ਵਿਚ ਕੀਤਾ ਕੱਲ ਨੂ ਕੋਈ ਅਣਖੀ ਪੰਜਾਬੀ ਪੁਲਿਸ ਅਫਸਰ ਤੇਰੇ ਨਾਲ real life ਵਿੱਚ ਕਰ ਦੇਵੇ ..... ਦਵਿੰਦਰ ਸਿੰਘ ਸੌਮਲ
0 notes
dssomal · 8 years ago
Text
ਸਿੱਖ ਕੌਮ ਦਾ ਸੰਵਾਂਦ -----
ਸਿੱਖ ਕੌਮ ਦਾ ਸੰਵਾਂਦ ----- ਤੁਸੀਂ ਸਾਰੇ ਜਾਣੇ youtube ਤੇ ਜਾ ਕੇ ਕੀ ਦਸਮ ਗ੍ਰੰਥ ਵਾਰੇ ਬਹਿੰਸ ਜਾ ਕਿਸੇ ਵੀ ਹੋਰ ਮਸਲੇ ਵਾਰੇ ਗੱਲਵਾਤ ਹੁੰਦੀ ਨੂੰ ਜਰਾ ਧਿਆਨ ਨਾਲ ਵੇਖ ਲਿਉ ਦੋਵੇ ਧਿਰਾਂ ਜਿਹੜੀਆਂ ਗੱਲਵਾਤ ਲਈ ਬੈਠੀਆ ਹੁੰਦੀਆਂ ਉਹ ਘਰੋਂ ਸੋਚ ਕੇ ਆਉਂਦੀਆਂ ਕੇ ਅਸੀਂ ਦੂਸਰੇ ਦੀ ਗੱਲ ਮੰਨਣੀ ਹੀ ਨਹੀਂ,ਜੇ ਕੋਈ ਆਪਣੇ ਪੱਖ ਵਿੱਚ ਕੋਈ ਪੁਖਤਾ ਤੱਥ ਵੀ ਦੇ ਦਵੇ ਤਾਂ ਵੀ ਦੂਜੀ ਧਿਰ ਨੇ ਇਹ ਨਹੀ ਸੋਚਣਾ ਕੇ ਇਸ ਨੁਕਤੇ ਵਾਰੇ ਸੋਚ ਲਿਆ ਜਾਵੇ ਉਹਨੀ ਵੱਸ ਇਹ ਕਹਿਣਾ ਕੇ ਇਹ ਗਲਤ ਹੈ,ਜਿੰਨਾ ਚਿਰ ਕਿਸੇ ਵੀ ਸੰਵਾਂਦ ਵਿੱਚ ਬੈਠਣ ਤੋਂ ਪਹਿਲਾ ਸਾਰੀਆਂ ਧਿਰਾਂ ਇਹ ਸੋਚ ਰੱਖ ਕੇ ਨਹੀਂ ਬੈਠਦੀਆਂ ਕੇ ਜੇ ਅਸੀਂ ਸਹੀ ਹੋਏ ਤਾਂ ਦੂਜੀ ਧਿਰ ਨੂੰ ਭੈਣ ਭਰਾਵਾਂ ਵਾਂਗ ਆਪਣੀ ਹਿੱਕ ਨਾਲ ਲਾ ਕੇ ਕਹਿਣਾ ਕੇ ਆਉ ਹੁਣ ਸਾਰੀਆਂ ਗਲਤ ਫੇਹਮੀਆ ਦੂਰ ਹੋ ਗਈਆਂ ਤੇ ਅਤੇ ਜੇਕਰ ਅਸੀਂ ਗਲਤ ਸਾਵਿਤ ਹੋਏ ਤਾਂ ਇਹ ਕਹਿਣਾ ਕੇ ਸਾਡੇ ਭੁੱਲਖ਼ੇ ਦੂਰ ਹੋ ਗਏ ਆਿਜੋ ਸਾਰਾ ਪਰਿਵਾਰ ਫਿਰ ਇੱਕਠੇ ਹੋਈਏ ਉਸ ਵਕਤ ਤੱਕ ਕਿਸੇ ਵਿਚਾਰ ਨਾਲ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਨਿਕਲਣਾ .....
0 notes