#ਔਰਤਾਂ ਦੀਆਂ ਸਥਿਤੀਆਂ ਬਾਰੇ ਫਿਲਮਾਂ
Explore tagged Tumblr posts
sukhwanthundal · 5 months ago
Text
ਰਿਹਾਈ (ਹਿੰਦੀ, 1988)
ਰੋਜ਼ੀ ਰੋਟੀ ਦੀ ਭਾਲ ਵਿਚ ਆਪਣੇ ਪਰਿਵਾਰ ਤੋਂ ਲੰਮਾ ਸਮਾਂ ਦੂਰ ਰਹਿ ਰਹੇ ਇਕ ਮਰਦ ਵਲੋਂ ਕਿਸੇ ਹੋਰ ਔਰਤ ਨਾਲ ਸੰਬੰਧ ਬਣਾਉਣ ਨੂੰ ਸਮਾਜ ਵਿਚ ਜੇ ਠੀਕ ਨਹੀਂ ਸਮਝਿਆ ਜਾਂਦਾ ਤਾਂ ਸੁਭਾਵਕ ਜ਼ਰੂਰ ਸਮਝਿਆ ਜਾਂਦਾ ਹੈ। ਜੇ ਉਸ ਦੀ ਔਰਤ ਨੂੰ ਇਸ ਬਾਰੇ ਪਤਾ ਲੱਗ ਜਾਵੇ ਤਾਂ ਉਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਨੂੰ ਅਣਗੌਲਿਆ ਕਰ ਦੇਵੇ। ਸਮਝਿਆ ਜਾਂਦਾ ਹੈ ਕਿ ਮਰਦ ਤੋਂ ਇਹ ਸਭ ਕੁਝ ਉਸ ਦੀ ਇਕੱਲਤਾ ਭਰੀਆਂ ਹਾਲਤਾਂ ਨੇ ਕਰਵਾਇਆ ਹੈ, ਇਸ ਵਿਚ ਉਸ ਦਾ ਕੋਈ ਵੱਡਾ ਦੋਸ਼ ਨਹੀਂ। ਦੂਸਰੇ ਪਾਸੇ ਜੇ ਮਰਦ ਦੀ ਲੰਮੀ ਗੈਰਹਾਜ਼ਰੀ ਦੌਰਾਨ ਉਸ ਦੀ ਔਰਤ ਦਾ ਸੰਬੰਧ ਕਿਸੇ ਹੋਰ ਨਾਲ ਬਣ ਜਾਵੇ ਤਾਂ ਇਸ ਨੂੰ ਨਾ-ਬਖਸ਼ਣਯੋਗ ਅਪਰਾਧ ਸਮਝਿਆ ਜਾਂਦਾ ਹੈ। ਔਰਤ ਨੂੰ ਬਦਚਲਨ ਸਮਝਿਆ ਜਾਂਦਾ ਹੈ ਅਤੇ ਮਰਦ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਸ ਨੂੰ ਛੱਡ ਦੇਵੇ।
ਅਰੂਨਾ ਰਾਜ ਵਲੋਂ ਨਿਰਦੇਸ਼ਤ ਇਸ ਫਿਲਮ ਵਿਚ ਇਸ ਮਸਲੇ ਬਾਰੇ ਸਮਾਜ ਦੇ ਦੋਹਰੇ ਕਿਰਦਾਰ ਦੇ ਦੰਭ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਦੇ ਅਖੀਰ ਵਿਚ ਜਦੋਂ ਪਿੰਡ ਦੀ ਪੰਚਾਇਤ ਵਿਚ ਔਰਤਾਂ ਇਕੱਠੀਆਂ ਹੋ ਕੇ ਇਸ ਮਸਲੇ ਬਾਰੇ ਸਾਂਝਾ ਸਟੈਂਡ ਲੈਂਦੀਆਂ ਹਨ ਤਾਂ ਮਰਦਾਂ ਕੋਲ ਪੰਚਾਇਤ ਵਿਚੇ ਛੱਡ ਕੇ ਨੱਠ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਇਸ ਤਰ੍ਹਾਂ ਇਹ ਫਿਲਮ ਸਮਾਜ ਵਿਚਲੀ ਮਰਦਪ੍ਰਧਾਨਤਾ `ਤੇ ਕਰਾਰੀ ਸੱਟ ਮਾਰਦੀ ਹੈ।
ਮੁੱਖ ਕਲਾਕਾਰ: ਹੇਮਾ ਮਾਲਿਨੀ, ਵਿਨੋਦ ਖੰਨਾ, ਨਸੀਰੂਦੀਨ ਸ਼ਾਹ, ਰੀਮਾ ਲਗੂ, ਨੀਨਾ ਗੁਪਤਾ, ਪੱਲਵੀ ਜੋਸ਼ੀ, ਮੋਹਨ ਆਗਾਸ਼ੇ, ਅਛੂਤ ਪੋਤਦਾਰ।
ਸੁਖਵੰਤ ਹੁੰਦਲ ਦੀਆਂ ਹੋਰ ਲਿਖਤਾਂ ਪੜ੍ਹਨ ਲਈ ਉਸ ਦੇ ਬਲਾਗ `ਤੇ ਜਾਉ:
ਇਹ ਫਿਲਮ ਹੇਠ ਲਿਖੇ ਲੰਿਕ `ਤੇ ਦੇਖੀ ਜਾ ਸਕਦੀ ਹੈ:
youtube
1 note · View note
sukhwanthundal · 1 year ago
Text
ਡੋਰ (ਹਿੰਦੀ ਫਿਲਮ, 2006 )
ਨਗੇਸ਼ ਕੁਕੂਨੂਰ ਵਲੋਂ ਨਿਰਦੇਸ਼ਤ ਫਿਲਮ ਡੋਰ ਵਿੱਚ ਸਥਿਤੀਆਂ ਕਾਰਨ ਇਕ ਦੂਸਰੇ ਦੇ ਵਿਰੋਧ ਵਿੱਚ ਖੜ੍ਹੀਆਂ ਦੋ ਔਰਤਾਂ ਇਕ ਦੂਸਰੇ ਦੀ ਸਥਿਤੀ ਸਮਝਣ ਤੋਂ ਬਾਅਦ ਇਕ ਦੂਸਰੇ ਦੀਆਂ ਹਿਮਾਇਤੀ ਬਣ ਜਾਂਦੀਆਂ ਹਨ। ਦੁਸ਼ਮਣਾਂ ਤੋਂ ਹਿਮਾਇਤੀ ਬਣਨ ਦੇ ਇਸ ਅਮਲ ਦੌਰਾਨ ਉਹ ਸਮਾਜ ਵਿਚਲੀ ਪਿੱਤਰਸੱਤਾ ਨੂੰ ਚੁਣੌਤੀ ਦੇਣ ਤੋਂ ਵੀ ਨਹੀਂ ਝਿਜਕਦੀਆਂ। ਫਿਲਮ ਬਾਰੇ ਗੱਲ ਕਰਦਿਆਂ ਫਿਲਮ ਅਦਾਕਾਰ ਸ਼ਰਮੀਲਾ ਟੈਗੋਰ ਕਹਿੰਦੀ ਹੈ ਕਿ ਡੋਰ “ਇਕ ਨਿਰਾਲੀ ਫਿਲਮ ਹੈ, ਕਿਉਂਕਿ ਇਹ ਨਾ ਸਿਰਫ ਔਰਤ ਨੂੰ ਹਾਸ਼ੀਏ `ਤੇ ਖੜ੍ਹੇ ਮਰਦ ਦੇ…
youtube
View On WordPress
0 notes
sukhwanthundal · 6 months ago
Text
ਮਿਰਚ ਮਸਾਲਾ (ਹਿੰਦੀ ਫਿਲਮ, 1987)
-ਸੁਖਵੰਤ ਹੁੰਦਲ-
ਕੇਤਨ ਮਹਿਤਾ ਦੀ ਨਿਰਦੇਸ਼ਨਾ ਵਿਚ ਬਣੀ ਫਿਲਮ ‘ਮਿਰਚ ਮਸਾਲਾ’ ਦਾ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਬਣੀਆਂ ਫਿਲਮਾਂ ਵਿਚ ਮਹੱਤਵਪੂਰਨ ਸਥਾਨ ਹੈ। ਫਿਲਮ ਦੀ ਕਹਾਣੀ ਸਮਾਜ ਵਿਚ ਔਰਤ ਦੇ ਦਮਨ ਅਤੇ ਇਸ ਦਮਨ ਵਿਰੁੱਧ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਲੜਨ ਦੀ ਸ਼ਕਤੀਸ਼ਾਲੀ ਕਹਾਣੀ ਹੈ। ਸਮਾਜ ਵਿਚ ਪਿੱਤਰਸੱਤਾ, ਜਮਾਤ ਅਤੇ ਜਾਤ ਕਿਸ ਤਰ੍ਹਾਂ ਮਿਲ ਕੇ ਔਰਤਾਂ ਦੇ ਦਮਨ ਦਾ ਕਾਰਨ ਬਣਦੀਆਂ ਹਨ, ਇਸ ਗੱਲ ਨੂੰ ਫਿਲਮ ਵਿਚ ਬਹੁਤ ਬਾਰੀਕੀ ਅਤੇ ਸਪੱਸ਼ਟਤਾ ਨਾਲ ਦਿਖਾਇਆ ਗਿਆ ਹੈ। ਫਿਲਮ ਦੇ ਅੰਤ `ਤੇ ਆਪਣੇ ਤਰ੍ਹਾਂ-ਤਰ੍ਹਾਂ ਦੇ ਡਰਾਂ `ਤੇ ਕਾਬੂ ਪਾ, ਮਰਦਾਂ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਤੋਂ ਬਿਨਾਂ, ਔਰਤਾਂ ਇਕੱਠੀਆਂ ਹੋ ਕੇ ਜਿਸ ਤਰ੍ਹਾਂ ਜ਼ਾਲਮ ਨੂਂ ਠੋਕਵਾਂ ਜਵਾਬ ਦਿੰਦੀਆਂ ਹਨ, ਉਹ ਹਰ ਤਰ੍ਹਾਂ ਦੇ ਜ਼ੁਲਮ ਵਿਰੁੱਧ ਲੜਨ ਵਾਲਿਆਂ ਲਈ ਪ੍ਰੇਰਨਾ ਸ੍ਰੋਤ ਬਣ ਜਾਂਦਾ ਹੈ। ਦਰਸ਼ਕ ਨੂੰ ਸੁਨੇਹਾ ਮਿਲਦਾ ਹੈ ਕਿ ਇਕੱਠੇ ਹੋ ਕੇ ਅਤੇ ਆਪਣੇ ਆਪ `ਤੇ ਵਿਸ਼ਵਾਸ ਰੱਖ ਕੇ ਲੜੀ ਗਈ ਲੜਾਈ ਵਿਚ ਜਿੱਤ ਲੜਨ ਵਾਲਿਆਂ ਦੀ ਹੀ ਹੁੰਦੀ ਹੈ, ਬੇਸ਼ੱਕ ਉਨ੍ਹਾਂ ਸਾਹਮਣੇ ਕਿੰਨੀਆਂ ਵੀ ਵੱਡੀਆਂ ਚੁਣੌਤੀਆਂ ਹੋਣ। ਆਜ਼ਾਦੀ ਤੋਂ ਪਹਿਲਾਂ ਦੇ ਹਿੰਦੁਸਤਾਨ ਦੀਆਂ ਸਥਿਤੀਆਂ ਬਾਰੇ ਬਣਾਈ ਗਈ ਇਹ ਫਿਲਮ ਹਿੰਦੁਸਤਾਨ ਦੀਆਂ ਅਜੋਕੀਆਂ ਸਥਿਤੀਆਂ ਵਿਚ ਵੀ ਉਨੀ ਹੀ ਪ੍ਰਸੰਗਕ ਹੈ ਜਿੰਨੀ ਪਹਿਲਾਂ ਸੀ।
ਮੁੱਖ ਕਲਾਕਾਰ: ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਓਮ ਪੁਰੀ, ਸੁਰੇਸ਼ ਓਬਰਾਇ, ਦੀਪਤੀ ਨਵਲ, ਦੀਨਾ ਪਾਠਕ, ਮੋਹਨ ਗੋਖਲੇ ਅਤੇ ਪਾਰੇਸ਼ ਰਾਵਲ।
ਸੁਖਵੰਤ ਹੁੰਦਲ ਦੀਆਂ ਹੋਰ ਲਿਖਤਾਂ ਪੜ੍ਹਨ ਲਈ ਉਸ ਦੇ ਬਲਾਗ `ਤੇ ਜਾਉ:
ਇਹ ਫਿਲਮ ਹੇਠ ਲਿਖੇ ਲਿੰਕ `ਤੇ ਦੇਖੀ ਜਾ ਸਕਦੀ ਹੈ:
youtube
0 notes