#911ਐਮਰਜ
Explore tagged Tumblr posts
Photo

ਰੱਬ ਦਾ ਦੂਤ ਚਲਾ ਗਿਆ ਇਸ ਫਾਨੀ ਸੰਸਾਰ ਤੋਂ.. 28 February 1928–8 July 2016 ਭਾਰਤੀ ਪੰਜਾਬ ਦੇ ਭਗਤ ਪੂਰਨ ਸਿੰਘ ਵਰਗਾ ਹੀ ਮਸੀਹਾ ਸੀ ਪਾਕਿਸਤਾਨ ਦਾ #ਅਬਦੁਲ_ਸਤਾਰ_ਈਦੀ ਅਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ..ਈਦੀ ਨੂੰ ਜਾਨਣ ਵਾਲਿਆਂ ਦੀ ਅੱਖ ਯਕੀਨਨ ਅਜ ਜਰੂਰ ਛਲਕੀ ਹੋਵੇਗੀ... ਹਰ ਧਰਮ ਤੋਂ ਮਨੁੱਖਤਾ ਨੂੰ ਉਪਰ ਸਮਝਦਾ ਸੀ ਈਦੀ...ਈਦੀ.ਨੇ ਆਪਣੀ ਸਾਰੀ ਉਮਰ ਮਨੁੱਖਤਾ ਦੀ ਸੇਵਾ ਹੀ ਕੀਤੀ...ਸੁਰੂ ਸੁਰੂ ਵਿਚ ਈਦੀ ਸੜਕ ਤੇ ਚਾਦਰ ਵਿਛਾ ਕਿ ਮੰਗਣ ਬੈਠ ਜਾਦਾਂ ਸੀ ਤੇ ਜਿੰਨੇ ਪੈਸੇ ਇਕਠੇ ਹੁੰਦੇ ਉਸ ਨਾਲ ਉਹ ਕਿਸੇ ਜਖਮੀ ਦੀ ਮਦਦ ਕਰਦਾ ਜਾਂ ਕਿਸੇ ਲਾਵਾਰਿਸ ਲਾਸ ਨੂੰ ਦਫਨਾ ਦਿੰਦਾ ਉਸ ਪੈਸਿਆਂ ਨਾਲ...ਤੇ ਅਗਲੇ ਦਿਨ ਈਦੀ ਫੇਰ ਚਾਦਰ ਵਿਛਾ ਕਿ ਮੰਗਣ ਲਗ ਜਾਦਾਂ...ਹੌਲੀ ਹੌਲੀ ਲੋਕ ਈਦੀ ਦੀ ਭਲਾਈ ਨੂੰ ਦੇਖ ਕਿ ਉਸ ਨੂੰ ਆਪ ਹੀ ਦਾਨ ਵਜੋਂ ਪੈਸੇ ਦੇਣ ਲਗ ਪਏਂਥੇ ਈਦੀ ਨੇ ਇਕ ਮਕਾਨ ਖਰੀਦ ਲਿਆ..ਜਿਸ ਵਿਚ ਉਸ ਨੇ ਯਤੀਮ , ਅਪੰਗ, ਪਾਗਲਾਂ ਨੂੰ ਰੱਖਿਆ ਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਲਗ ਪੈਦਾ.ਤੇ ਉਸ ਨੇ ਇਕ #ਈਦੀ_ਫਾਊਡੇਸ਼ਨ ਦੇ ਨਾਮ ਦੀ ਸੰਸਥਾ ਬਣਾਈ...ਤੇ ਇਸ ਸੰਸਥਾ ਨੂੰ ਹੁਣ ਦਾਨ ਲੱਖਾਂ ਵਿਚ ਆਉਣ ਲਗ ਪਿਆ..ਤੇ ਈਦੀ ਹੁਣ ਹਜਾਰਾਂ ਲਾਵਾਰਿਸ ਲਾਸ਼ਾਂ ਨੂੰ ਦਫਨਾਉਣ ਲਗ ਪਿਆ..ਤੇ ਈਦੀ ਕੋਲ ਇਕ ਡਾਕਟਰਾਂ ਦੀ ਪੂਰੀ ਟੀਮ ਸੀ ਜਿਹੜੀ ਹਰ ਜਖਮੀ ਦਾ ਮੁਫਤ ਚੋ ਇਲਾਜ ਲ�� ਦਿਨ ਰਾਤ ਤੱਤਪਰ ਰਹਿੰਦੀ ਸੀ..ਈਦੀ ਦੇ ਕੋਲ ਹੁਣ ਕਾਫੀ ਐਂਬੁਲੈਂਸ਼ਾਂ ਸੀ ਜਿਹੜੀਆਂ ਕਿ ਹਰ ਕੁਦਰਤੀ ਆਫਤਾਂ ਜਾਂ ਮਾਰ ਧਾੜ ਵਾਲੇ ਇਲਾਕੇ ਵਿਚੋਂ ਲਾਸ਼ਾਂ ਤੇ ਜਖਮੀਆਂ ਨੂੰ ਲੇ ਕੇ ਆਉਂਦੀਆਂ ਸਨ...ਈਦੀ ਦੀ ਸਾਰੇ ਪਾਕਿਸਤਾਨ ਵਿਚ ਬਹੁਤ ਇਜਤ ਹੋ ਗਈ ਸੀ..ਲੋਕ ਉਸ ਨੂੰ ਰੱਬ ਵਾਂਗ ਪੂਜਦੇ ਸੀ...ਕਹਿੰਦੇ ਇਕ ਵਾਰ ਡਾਕੂਆਂ ਤੇ ਪੁਲਿਸ ਵਿਚ ਮੁਕਾਬਲਾ ਚਲ ਰਿਹਾ ਸੀ ਜਿਸ ਵਿਚ ਦੋਨੋਂ ਪਾਸਿਉਂ ਬਹੁਤ ਸਾਰੇ ਲੋਕ ਮਾਰੇ ਗਏ ਸੀ..ਤੇ ਈਦੀ ਚਲਦੀ ਗੋਲਾਬਾਰੀ ਵਿਚ ਆਪਣੀ ਐਂਬੂਲੈਂਸ ਲੈ ਕਿ ਜਖਮੀਆਂ ਤੇ ਲਾਸ਼ਾਂ ਨੂੰ ਲੈਣ ਪਹੁੰਚ ਗਿਆ ਤੇ ਦੋਨੋਂ ਪਾਸਿਉਂ ਗੋਲਾਬਰੀ ਬੰਦ ਹੋ ਗਈ ...ਤੇ ਜਦੋਂ ਈਦੀ ਜ਼ਖਮੀਆਂ ਤੇ ਲਾਸ਼ਾਂ ਨੂੰ ਵੈ ਕੇ ਚਲਾ ਗਿਆ ਤੇ ਗੋਲਾਬਾਰੀ ਫਿਰ ਸੁਰੂ ਹੋ ਗਈ. ਆਮ ਇਨਸ਼ਾਨਾਂ ਦੇ ਨਾਲ ਨਾਲ ਡਾਕੂਆਂ ਵਰਗੇ ਮਾੜੇ ਲੋਕ ਵੀ ਈਦੀ ਦੀ ਬਹੁਤ ਇੱਜਤ ਕਰਦੇ ਸੀ..ਈਦੀ ਨੂੰ ਉਹਨਾਂ ਦੀਆਂ ਸੇਵਾਵਾਂ ਕਰਕੇ #ਪਾਕਿਸਤਾਨ ਸਰਕਾਰ ਨੇ #ਨਿਸ਼ਾਨੇ_ਇਮਤਿਆਜ਼ ਦਾ ਸਨਮਾਨ ਦਿੱਤਾ..ਤੇ 1986 ਚੋਂ #ਫਿਲਪੀਨ ਸਰਕਾਰ ਨੇ #ਮੈਗਾਸਾਸੇ ਨਾਮ ਦੇ ਸਨਮਾਨ ਵੀ ਦਿਤਾ #ਸੋਵੀਅਤ_ਸੰਘ ਨੇ ਵੀ ਆਪ ਜੀ ਨੂੰ ਸ਼ਾਤੀ ਪੁਰਸਕਾਰ ਦਿਤਾ ਅਤੇ ਹੋਰ ਵੀ ਅਨੇਕਾਂ ਦੇਸਾਂ ਨੇ ਈਦੀ ਨੂੰ ਬਹੁਤ ਸਾਰੇ ਪੁਰਸਕਾਰ ਦਿਤੇ ਗਏ.. #ਅਮਰੀਕਾ ਨੇ #911ਐਮਰਜੈਂਸੀ ਲਾਈਨਾਂ ਵਾਲੀ ਟੈਲੀਫੋਨ ਐਕਸਚੇਂਜ ਮੁਹਾਈਆ ਕਾਰਵਾਈ ਗਈ ਸੀ. ਹੁਣ ਈਦੀ ਕੋਲ #1800ਐਂਬੂਲੈਂਸਾਂ, #2ਹਵਾਈ ਜਹਾਜ਼, #1ਹੈਲੀਕਾਪਟਰ ਤੇ #28_ਬਚਾਓ_ਕਿਸ਼ਤੀਆਂ ਸਨ.. ਪਾਕਿਸਤਾਨ ਦੀਆ ਬਹੁਤੀਆਂ ਤੇਲ ਕੰਪਨੀਆਂ ਨੇ ਈਦੀ ਦੇ ਜਹਾਜ਼ਾਂ ਤੇ ਐਂਬੂਲੈਂਸਾ ਲਈ ਮੁਫਤ ਤੇਲ ਦੀ ਪੇਸ਼ਕਸ਼ ਕੀਤੀ ਸੀ. ਸਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਹਾਜਾਂ ਦੇ ਟੈਕਸ ਮਾਫ ਕੀਤੇ ਸੀ. See Next Post for more Information.. @abrandgroup #abrandgroup #edhi #abdulsattaredhi #gursewaksingh https://www.instagram.com/p/B0Ppw-fFZpc/?igshid=d4i5sya10i3e
0 notes