iprabhgrewalz
iprabhgrewalz
GREWAL
8 posts
ਹਿਟਲਰ ਵਾਗੂ ਪਿੰਡ ਰੋਹਬ ਰੱਖਿਆ
Don't wanna be here? Send us removal request.
iprabhgrewalz · 4 years ago
Photo
Tumblr media
ਸਿੰਗਾਰ ਦੀ ਉਮਰ ਹੁੰਦੀ ਏ ਪਰ ਸਾਦਗੀ ਅਮਰ ਹੁੰਦੀ ਏ #iprabhgrewalz (Mcdonalds Gill_pind ਵਿਖੇ) https://www.instagram.com/p/CJde9I9gWae/?igshid=cwozh5pjz3zb
0 notes
iprabhgrewalz · 5 years ago
Photo
Tumblr media
ਜਦੋ ਕਾਨੂੰਨ ਵਿਕਣ ਲਗ ਜਾਣ” ,ਤਾ ਹਥਿਆਰ ਖਰੀਦ ਲੈਣੇ ਚਾਹਿਦੇ ਹਨ ! #supportfarmers (at Vip Pind Lohgarh) https://www.instagram.com/p/CIPkRN8gwt6/?igshid=h0c4mcberi6t
1 note · View note
iprabhgrewalz · 5 years ago
Text
ਪੱਤਰਕਾਰ ਵਿਜੇ ਬਰਾੜ ਕਿਸਾਨਾਂ ਨੂੰ ਪੁੱਛਦਾ ਟੀ ਵੀ ਸਕਰੀਨ ਤੇ ਕਿ ਦਿੱਲੀ ਜਾਣ ਦੀ ਕੀ ਤੇ ਕਿੰਨੀ ਕੁ ਤਿਆਰੀ ਐ??
ਮੈਨੂੰ ਪੁਛੱਦੇ ਨੇ ਬਾਈ!
ਤਿਆਰੀ ਕਿੰਨੀ ਕੁ ?
ਹੁਣ ਦੱਸ ਕੀ ਦੱਸਾਂ ਇਹਨਾਂ ਨੂੰ !
ਦੋ ਗੰਨੇ ਚੂਪ ਕੇ ਮੇਰੀ ਹਾਜ਼ਰੀ ਹੁੰਦੀ ਐ,
ਛੱਲੀਆਂ ਭੁੰਨ ਕੇ ਮੇਰਾ ਲੰਚ ,
ਹੋਲ੍ਹਾਂ ਚੱਬ ਕੇ ਲੌਢੇ ਵੇਲੇ ਪਿਕਨਿੱਕ ਹੁੰਦੀ ਐ,
ਸੱਪਾਂ ਦੀਆਂ ਸਿਰੀਆਂ ਮਿੱਧਦਾ
ਪਾਣੀ ਲਾਉਨਾ,
ਖੇਤ ਦੀ ਵੱਟ ਤੇ ਵਿਛਾਉਣਾ ,
ਸਵਾਣੀ ਮੇਰੀ
ਨਰਮਾ ਕਪਾਹ ਚੁੱਗਦੀ
ਜੰਮਣ ਪੀੜਾਂ ਦਬਾਉੰਦੀ
ਚੁੱਲ੍ਹਾ ਚੌੰਕਾ ਸਾਂਭਦੀ
ਡੂੰਘੀ ਰਾਤੇ ਪੁੱਤਰ ਜਣਦੀ
ਸਵੇਰੇ ਸਾਂਝਰੇ ਹੱਲ੍ਹਾਂ ਨੂੰ ਤੋਰਦੀ
ਮਧਾਣੀ ਪਾ ਮੱਝਾਂ ਜਾ ਧਾਪੜਦੀ
ਅੰਞਣੇ ਮੇਰੇ !
ਕੱਟਰੂਆਂ ਵੱਛਰੂਆਂ ਨਾਲ ਜ਼ੋਰ ਕਰਦੇ
ਸੁਹਾਗੇ ਝੂਟੇ ਲੈ ਅਸਮਾਨ ਤੱਕਦੇ,
ਗੁੱਡੋ ਮੇਰੀ ਹਾੜੀ ਸੌਣੀ ਮੰਗਾਂ ਟਾਲਦੀ
ਘਰ ਅੰਦਰ ਬਾਹਰ ਸਾਂਭਦੀ,
ਸਾਡੇ ਤਾਂ ਬੇਰਾਂ ਨਾਲ ਪਾਰਟੀਆਂ ਹੁੰਦੀਆਂ !
ਅਮਰੂਦਾਂ ਨਾਲ ਦਾਹਵਤਾਂ !
ਖੰਡ-ਖੇਡਣੇ ,ਫੁੱਲੀਆਂ ਤੇ
ਮੂੰਗਫਲੀ ਨਾਲ ਤਿਉਹਾਰ ਬਣ ਜਾਂਦੈ
ਗੁੜ ਨਾਲ ਸ਼ਗਨ ਹੋ ਜਾਂਦੈ
ਤੇਲ ਨਾਲ ਮੱਠੀਆਂ ਗੁੱਲਗੁਲੇ
ਮੁਰਮੁਰੇ, ਭੂਤ ਪਿੰਨੇ, ਪਿੰਨੀਆਂ
ਕੜਾਹੀਆਂ ਖੁਰਚਣੇ ਖੜਕਦੇ
ਖੀਰ-ਕੜਾਹ ਨਾਲ ਸ਼ਰੀਕਾ ਕਬੀਲਾ
ਬਹੁਤਾ ਹੋਵੇ ਜਰਦਾ ਬਣ ਜਾਂਦੈ
ਜਵਾਈ ਭਾਈ ਆਵੇ ਕੋਈ ਜਦੋੰ
ਖੁੱਡੇ ‘ਚ ਹੱਥ ਮਾਰ ਝਟਕਾ
ਠੁੱਡਾ ਵੱਟ ਤੇ ਮਾਰ ਗੁੱਲ ਪੱਟ ਲਈਦਾ
ਹੁਣ ਤੈਨੂੰ ਕੀ ਦੱਸਾਂ ਤਿਆਰੀ ਕਿੰਨੀ ਐ !!!
ਬਾਬੇ ਨਾਨਕ ਦੀ ਕਿਰਤ ਹੱਥ ‘ਚ
ਮੋਢੇ ਪਰਨਾ ਪੈਰੀੰ ਥੌੜੀ ਦੀ ਜੁੱਤੀ ਝਾੜਾਂ
ਘਰਦੇ ਸਮਝ ਲੈੰਦੇ ਨੇ ਚੱਲਿਆ ਕਿ��ੇ
ਸੱਥ ਚੋੰ ਲੰਘਾਂ ਚੱਕਵੇੰ ਪੈਰੀਂ
ਚੋਬਰ ਮਗਰੇ ਤੁਰ ਪੈੰਦੇ ਨੇ
ਕਿ !
ਖੈਰ ਹੋਵੇ !
ਲਾਣੇਦਾਰ ਰਵਾਂ-ਰਵੀਂ ਐੰ
ਬਾਂਹ ਚੱਕ ਕਦੇ ਮਾਰਾਂ ਹੋਕਰਾ !
ਕੀ ਦੱਸਾਂ !
ਪਿੰਡ ਕੱਠਾ ਹੁੰਦੈ ਪੂਰਾ
ਤਿਆਰੀਆਂ ਅਸੀੰ ਨੀ ਕਰਦੇ
ਅਸੀੰ ਤਾਂ ਸੌਣ ਲੱਗੇ ਵੀ ਕਹਿੰਨੇ ਆਂ
ਬਾਈ ! ਵਾਜ ਮਾਰ ਲੀ !
ਤਿਆਰ ਈ ਆਂ !
ਹਾੜ ਸਿਆਲ ਹੁਨਾਲ
ਬਾਈ ! ਤਿਆਰ ਈ ਆਂ ਅਸੀੰ ਤਾਂ,
ਤੂੰ ਦੱਸ ਕੈੰਮ ਐੰ ?
ਕਮਲਪ੍ਰੀਤ ਕੌਰ ਸੰਧੂ
0 notes
iprabhgrewalz · 5 years ago
Text
Tumblr media
0 notes
iprabhgrewalz · 5 years ago
Text
Tumblr media
0 notes
iprabhgrewalz · 5 years ago
Text
ਜਬ ਸਭ ਤੇਰੀ ਮਰਜ਼ੀ ਸੇ ਹੋਤਾ ਹੈ
ਤੋ ਐ ਖੁਦਾ ਯੇ ਬੰਦਾ ਗੁਨਾਹਗਾਰ ਕੈਸੇ ਹੋ ਗਿਆ🖤
1 note · View note
iprabhgrewalz · 5 years ago
Text
Tumblr media
ਖ਼ਾਬ ,ਖਾਵਇਸ਼ ਅਤੇ ਖ਼ਾਸ ਜਿਹਨੇ ਘਟ ਹੋਣ ਓਹਨਾ ਹੀ ਚੰਗਾ ਏ
0 notes
iprabhgrewalz · 5 years ago
Text
Tumblr media
ਫੱਕਰਾਂ ਨਾਲ ਲਾਏ ਯਾਰਾਨੇ
ਨਾ ਹਾਰਨ ਦਾ ਗਮ
ਨਾ ਜਿੱਤਣ ਦੀ ਖੁਸ਼ੀ..GrewaL ♥️
0 notes