Tumgik
#Uttam Singh Tej
rhymecloud · 5 years
Text
Uttam Singh Tej - Itefaq
ਇਤਫ਼ਾਕ
ਜਿਹੜਾ ਕੰਨ ਪੜਵਾਉਣ ਤੋਂ ਸ਼ਰਮ ਖਾਵੇ, ਉਹ ਫਿਰ ਹੀਰ ਸਲੇਟੀ ਦਾ ਚਾਕ ਹੀ ਨਹੀਂ। ਲੀਡਰ ਕੌਮ ਦਾ ਕਦੇ ਨਹੀਂ ਬਣ ਸਕਦਾ, ਜਿਸਦਾ ਆਪਣਾ ਉੱਚਾ ਇਖਲਾਕ ਹੀ ਨਹੀਂ। ਜਿਹੜਾ ਦਰਦ ਵੰਡਾਵੇ ਨਾ ਦੁੱਖ ਵੇਲੇ, ਸੱਜਣ ਨਹੀਂ, ਉਹ ਵੀਰ ਨਹੀਂ, ਸਾਕ ਹੀ ਨਹੀਂ। ਉਸ ਕੌਮ ਦਾ ‘ਤੇਜ’ ਫਿਰ ਰੱਬ ਰਾਖਾ, ਜਿਹੜੀ ਕੌਮ ਦੇ ਵਿਚ ਇਤਫ਼ਾਕ ਹੀ ਨਹੀਂ।
View On WordPress
0 notes
rhymecloud · 5 years
Text
Uttam Singh Tej - Jathedar
ਜਥੇਦਾਰ
ਡੌਲੇ ਫਰਕ ਉਠਣ ਜੰਗੀ ਬਿਗਲ ਸੁਣ ਕੇ, ਛਾਤੀ ਜਿਹਦੀ ਫੁਲਾਦ ਦੀ ਬਣੀ ਹੋਵੇ। ਜਿਸ ਦੇ ਬੋਲ ’ਚੋਂ ਦੀਨਾਂ ਦੀ ਆਹ ਨਿਕਲੇ, ਤਨੋਂ ਮਨੋਂ ਗਰੀਬਾਂ ਦਾ ਤਣੀ ਹੋਵੇ। ਜਿਹਨੂੰ ਵੇਖ ਕੇ ਮੌਤ ਨੂੰ ਛਿੜੇ ਕਾਂਬਾ, ਅਣਖੀ ਸੂਰਮਾ ਤੇਗ ਦਾ ਧਣੀ ਹੋਵੇ। ਕਰੇ ਸਿਰ ਸਿਰ ਵਾਰਨੇ ਕੌਮ ਉਤੋਂ, ਜਿਸ ਦੇ ਵਿਚ ਕੋਈ ਕੁਦਰਤੀ ਕਣੀ ਹੋਵੇ।
ਸਾਡੇ ਅੱਥਰੂ ਵੇਖ ਕੇ ਤੜਫ਼ ਉੱਠੇ, ਹੋਵੇ ਜਿਸ ਨੂੰ ਦਿਲੋਂ ਪਿਆਰ ਸਾਡਾ। ਜਿਹੜਾ ਪੰਥ ਦੀ ਸ਼ਮ੍ਹਾਂ ਤੋਂ ਜਾਨ ਵਾਰੇ, ਇਹੋ ਜਿਹਾ ਹੋਵੇ ‘ਜਥੇਦਾਰ’ ਸਾਡਾ।
View On WordPress
0 notes
rhymecloud · 5 years
Text
Uttam Singh Tej - Vaar Baba Deep Singh Ji
ਵਾਰ ਬਾਬਾ ਦੀਪ ਸਿੰਘ ਜੀ
ਜਦ ਸੁਣਿਆ ਬਾਬੇ ਦੀਪ ਸਿੰਘ ਦੁਸ਼ਮਣ ਦਾ ਕਾਰਾ ਉਹਨੇ ਗਲ ਦੇ ਬੀੜੇ ਖੋਲਕੇ ਛੱਡਿਆ ਜੈਕਾਰਾ ਉਹਨੇ ਹੱਥਾਂ ਉਤੇ ਤੋਲਿਆ ਖੰੜਾ ਦੋਧਾਰਾ ਉਹ ਕਹਿੰਦਾ ਸਿੰਘੋ ਕਰ ਲੌ, ਛੇਤੀ ਕੋਈ ਚਾਰਾ ਤੁਸੀਂ ਪਹੁੰਚੋ ਅੰਮ੍ਰਿਤਸਰ ਵਿਚ ਦਲ ਲੈ ਕੇ ਸਾਰਾ ਮੈਂ ਸੁਣੀ ਬੇਅਦਬੀ ਤਾਲ ਦੀ ਦਿਲ ਫਿਰ ਗਿਆ ਆਰਾ ਜੇ ਸਾਡੇ ਹੁੰਦੇ ਮਿਟ ਗਿਆ ਕੋਈ ਗੁਰਦਵਾਰਾ ਫਿਰ ਸਾਨੂੰ ਨਾ ਕੋਈ ਦਏਗਾ ਜਗ ਵਿਚ ਸਹਾਰਾ
ਹੁਣ ਚੁਕੋ ਤੇਗਾਂ ਰਲਕੇ ਤੇ ਚਾਲੇ ਪਾਉ ਸਭ ਕਠੇ ਕਰੋ ਇਰਾਕੀਏ ਜ਼ੀਨਾਂ ਕਸਵਾਉ ਹੱਥ ਪਕੜੋ ਬਰਛੇ ਲਿਸ਼ਕਦੇ…
View On WordPress
0 notes
rhymecloud · 5 years
Text
Uttam Singh Tej - Dunia vassdi ujjad di jaapdi ae
ਦੁਨੀਆਂ ਵਸਦੀ, ਉਜੜਦੀ ਜਾਪਦੀ ਏ
ਦੁਨੀਆਂ ਵਸਦੀ, ਉਜੜਦੀ ਜਾਪਦੀ ਏ, ਕਿਰ ਰਹੇ ਹੰਝੂਆਂ ਵਾਂਗ ਖਿਆਲ ਮੇਰੇ। ਜੀਵਨ ਰੁੜ੍ਹ ਰਿਹਾ ਗ਼ਮਾਂ ਦੇ ਸ਼ਹੁ ਅੰਦਰ, ਠੰਢੇ ਹੋ ਰਹੇ ਦਿਲੀ ਉਬਾਲ ਮੇਰੇ। ਓਹਲੇ ਰੋ ਰੋ ਡੁਸਕੀਆਂ ਲੈ ਰਹੇ ਨੇ, ਬਾਕੀ ਰਹਿਣ ਜੋ ਜੀਵਨ ਦੇ ਸਾਲ ਮੇਰੇ। ਡਾਕੇ ਉਨ੍ਹਾਂ ਇਕਰਾਰਾਂ ਨੂੰ ਪੈ ਰਹੇ ਨੇ, ਜੋ ਹਰਬੰਸ ਨੇ ਰੱਖੇ ਸੰਭਾਲ ਮੇਰੇ।
ਤੋੜੀ ਓਸ ਜੇ ਤੋੜ ਮੈਂ ਚਾੜ੍ਹਨੀ ਏਂ, ਕੋਈ ਨਹੀਂ ਹੋਰ ਮੇਰੇ ਵੈਣ ਪਾਣ ਵਾਲਾ। ਮੇਰੀ ਅਰਥੀ ਦੇ ਨਾਲ ਫਿਰ ਕੌਣ ਹੋਸੀ, ਦਿਲੀ ਦਰਦ ਵਿਚ ਰੋਂਦਿਆਂ ਜਾਣ ਵਾਲਾ।
View On WordPress
0 notes