Tumgik
#surjitrampuri
saaaaanjh · 3 years
Photo
Tumblr media
🌻 ਮੈਂ ਦਰਦ ਕਹਾਣੀ ਰਾਤਾਂ ਦੀ, ਮੈਨੂੰ ਕੋਈ ਸਵੇਰਾ ਕੀ ਜਾਣੇ ? ਜੋ ਰਾਤ ਪਈ ਸੌਂ ਜਾਂਦਾ ਹੈ, ਉਹ ਪੰਧ ਲੰਮੇਰਾ ਕੀ ਜਾਣੇ ? . ਪਤਝੜ ਦੀ ਹਿੱਸਦੀ ਪੀੜਾ ਹਾਂ, ਇਹਨੂੰ ਮਸਤ ਬਹਾਰਾਂ ਕੀ ਸਮਝਣ ? ਮੈਂ ਪਿਆਸ ਕਿਸੇ ਵੀਰਾਨੇ ਦੀ, ਇਹਨੂੰ ਸੌਣ - ਫੁਹਾਰਾਂ ਕੀ ਸਮਝਣ ? ਮੇਰਾ ਘਰ ਮਾਰੂ ਤੂਫ਼ਾਨਾਂ ਤੇ, ਕੰਢੜੇ ਦਾ ਬਸੇਰਾ ਕੀ ਜਾਣੇ ? . ਮੈਂ ਹਿਜਰ ਦੀ ਧੁਖਦੀ ਅਗਨੀ ਹਾਂ, ਇਹਨੂੰ ਕੋਈ ਵਿਯੋਗੀ ਹੀ ਸਮਝੇ ਸਧਰਾਂ ਦੀ ਰਾਖ ਦੀ ਢੇਰੀ ਹਾਂ, ਇਹਨੂੰ ਪਿਆਰ ਦਾ ਜੋਗੀ ਹੀ ਸਮਝੇ ਮੇਰੀ ਮੰਜ਼ਲ ਹੀਰ ਸਿਆਲਾਂ ਦੀ, ਗੋਰਖ ਦਾ ਡੇਰਾ ਕੀ ਜਾਣੇ ? . ਮੈਂ ਵਿਧਵਾ ਹੋਈ ਸੱਧਰ ਹਾਂ, ਤੇ ਭਟਕ ਰਿਹਾ ਅਰਮਾਨ ਕੋਈ ਅਰਸ਼ਾਂ ਤੋਂ ਟੁੱਟਿਆ ਤਾਰਾ ਹਾਂ, ਜੋ ਟੋਲ ਰਿਹਾ ਅਸਮਾਨ ਕੋਈ ਇਹ ਭੇਤ ਜਲਣ ਦਾ, ਬੁਝਣੇ ਦਾ, ਮੱਸਿਆ ਦਾ ਹਨੇਰਾ ਕੀ ਜਾਣੇ ? . ਮੈਂ ਦੀਪਕ ਰਾਗ ਦੀ ਲੈਅ ਕੋਈ, ਕੀ ਸਮਝੇ ਰਾਗ ਮਲ੍ਹਾਰਾਂ ਦਾ ? ਮੈਂ ਤ੍ਰੇਲ ਕਿਸੇ ਦੇ ਨੈਣਾਂ ਦੀ, ਕੀ ਸਮਝੇ ਫੁੱਲ ਬਹਾਰਾਂ ਦਾ ? ਜਿਹਨੂੰ ਹਰ ਥਾਂ ਆਪਣਾ ਰੱਬ ਦਿਸਦੈ, ਉਹ ਤੇਰਾ ਮੇਰਾ ਕੀ ਜਾਣੇ ? . ਮੈਂ ਹੰਝੂਆਂ ਦਾ ਪਾਗਲਪਨ ਹਾਂ, ਮੈਂ ਆਸ ਕਿਸੇ ਵੀਰਾਨੇ ਦੀ ਘੁੰਮਦਾ ਆਵਾਰਾ - ਬੱਦਲ ਹਾਂ, ਮੈਂ ਮਸਤੀ ਹਾਂ ਮਸਤਾਨੇ ਦੀ ਜੋ ਖੁਸ਼ੀ ਹੈ ਲੁੱਟੇ ਜਾਵਣ ਦੀ, ਉਹਨੂੰ ਕੋਈ ਲੁਟੇਰਾ ਕੀ ਜਾਣੇ ? . ਮੈਂ ਦਰਦ ਕਹਾਣੀ ਰਾਤਾਂ ਦੀ, ਮੈਨੂੰ ਕੋਈ ਸਵੇਰਾ ਕੀ ਜਾਣੇ ? ਜੋ ਰਾਤ ਪਈ ਸੌਂ ਜਾਂਦਾ ਹੈ, ਉਹ ਪੰਧ ਲੰਮੇਰਾ ਕੀ ਜਾਣੇ ? ~ ਸੁਰਜੀਤ ਰਾਮਪੁਰੀ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #SurjitRampuri (at Batala) https://www.instagram.com/p/CUth4JDIvda/?utm_medium=tumblr
0 notes