hrsmrn
hrsmrn
3 posts
Don't wanna be here? Send us removal request.
hrsmrn · 3 years ago
Text
ਸੁਪਨਿਆਂ ਵਿੱਚ ਪਹੁੰਚ ਜਾਨਾ ਮੈ
ਮੁੜ ਘਿੜ ਉਹਨਾ ਰਾਹਾਂ ਤੇ
ਸੱਪ ਵਾਂਗਰ ਛਣਕ ਵੰਗਾਂ ਦੀ
ਚੜ੍ਹਦੀ ਮੇਰੇ ਸਾਹਾਂ ਤੇ
0 notes
hrsmrn · 3 years ago
Text
ਇਹਨਾਂ ਵੱਲ ਤਾਂਹਿਓਂ ਨਹੀਂ ਤੱਕਦੇ
ਕਿਤੇ ਖਬਰ ਨਾ ਲੱਗ ਜਾਵੇ
ਮੇਰੀਆਂ ਅੱਖਾਂ ਤੋਂ
ਤੇਰੀਆਂ ਅੱਖਾਂ ਨੂੰ
ਕਿਤੇ ��ਜ਼ਰ ਨਾ ਲੱਗ ਜਾਵੇ
ਇਹ ਕਿਸੇ ਰਾਜ਼ ਨਾ ਭਰੀਆਂ ਨੇ
ਮੈਂ ਬਹੁਤ ਰੱਜ ਰੱਜ ਪੜ੍ਹੀਆਂ ਨੇ
ਬੜੀ ਮਿਹਰਬਾਨੀ ਏ ਇਹਨਾਂ ਦੀ
ਜੋ ਮੇਰੇ ਤੇ ਖੜੀਆਂ ਨੇ
0 notes
hrsmrn · 3 years ago
Text
ਸਾਡੇ ਹੀ ਨੇ ਕਿਹੜਾ ਗੈਰ ਨੇ,
ਇਹ ਮਰ ਗਏ ਜੋ ਸ਼ਹਿਰ
ਜਦੋਂ ਦੇ ਪਏ ਉਸਦੇ ਪੈਰ ਨੇ
ਖੂਹਾਂ ਦੇ ਪਾਣੀ ਜ਼ਹਿਰ ਨੇ
ਬੜੇ ਚਿਰ ਮਗਰੋਂ ਫੇਰਾ ਪਾਇਆ ਸੀ
ਮੇਰੇ ਪਿੰਡ ਨੇ ਮੈਨੂੰ ਬੁਲਾਇਆ ਸੀ
ਹੁਣ ਹੱਸਣਾ ਗਾਉਣਾ ਛੱਡ ਚੁੱਕਿਆ
ਉਸ ਇਕੱਲੇ ਦਰਦ ਹੰਢਾਇਆ ਸੀ
ਕੋਈ ਜਾਦੂ ਟੂਣੇ ਵੀ ਹੋਏ ਨੇ
ਰੁੱਖਾਂ ਨਾਲ ਲਟਕਦੇ ਮੋਏ ਨੇ
ਬੜੀ ਬੇਰਹਿਮੀ ਪਈ ਝਲਕਦੀ ਏ
ਪਰ ਐਂਨੇ ਖੁਸ਼ ਕਿਉਂ ਨੇ
ਜੋ ਕਤਲ ਹੋਏ ਨੇ
1 note · View note