Tumgik
#ਜਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ
thebrightgroups · 1 year
Text
Tumblr media
0 notes
eawaaz-blog · 7 years
Text
ਸਿੱਖ ਨਸਲਕੁਸ਼ੀ ਨਵੰਂਬਰ 84 ਭਾਗ -ਪਹਿਲਾ
ਸਿੱਖ ਨਸਲਕੁਸ਼ੀ ਨਵੰਂਬਰ 84 ਭਾਗ -ਪਹਿਲਾ
ਸਿੱਖਾ ਦੇ ਸਿਰਾ ਦੇ ਮੁੱਲ ਪਏ—
ਰੋਸ਼ਨ ਸਿੰਂਘ ਤੇ ਭਾਗ ਸਿੰਂਘ ਕੋ ਜਿਸ ਜਿਸ ਨੇ ਮਾਰਾ ਉਸ ਕੋ ਏਕ ਏਕ ਹਜ਼ਾਰ ਰੁਪਏਆ ਔਰ ਜੋ ਔਰ ਸਿੱਖੋ ਕੋ ਕਤਲ ਕਰੇਗਾ ਉਸੇ ਪਾਚ ਪਾਚ ਸੋ ਰੁਪਏਆ ਕਾ ਇਨਾਮ ਦਿਆ ਜਾਏਗਾ,ਇਹ ਕਿਹਾ ਸੀ ਸੱਜਣ ਕੁਮਾਰ ਨੇ ਜੋ ਉਸ ਵਕਤ ਸਿੱਖਾ ਨੂੰ ਮਾਰਣ ਵਾਲੀ ਭੀੜ ਦੀ ਅਗਵਾਈ ਕਰ ਰਿਹਾ ਸੀ,ਇਹ ਮੋਤੀ ਸਿੰਘ ਜਿਸ ਦੇ ਦੋ ਪੋਤੇ ਮਾਰੇ ਗਏ ਸੀ ਉਸ ਨੇ ਨਾਨਾਵਤੀ ਕਮੀਸ਼ਨ ਨੂੰ ਆਪਣਾ ਹਲਫਨਾਂਮਾ ਦਿੱਤਾ ਸੀ,ਤੇ ਨਾਨਾਵਤੀ ਕਮੀਸ਼ਨ ਦੀ ਰਿਪੋਰਟ ਭਾਰਤੀ ਪਾਰਲੀਮੈਂਟ ਵਿੱਚ ਟੇਬਲ ਹੋਈ ਸੀ,ਇਹਨਾਂ ਲੋਕਾ ਐਚ ਐਲ ਭਗਤ ਟਾਈਟਲਰ ਵਰਗਿਆ ਨੇ ਵੀ ਉਹੀ ਕੁਜ ਕੀਤਾ ਜੋ ਕਦੇ ਜਕਰੀਆ ਖਾਨ ਤੇ ਮੀਰ ਮੰਨੂ ਵਰਗਿਆ ਕੀਤਾ ਸੀ,ਹੁਣ 33 ਸਾਲ ਹੋ ਗਏ ਇਸ ਕਤਲੇਆਮ ਨੂੰ ਤੇ ਹਾਲੇ ਤੱਕ ਸਿੱਖ ਕੌਮ ਨੂੰ ਕੋਈ ਇੰਨਸਾਫ ਨਹੀ ਮਿਲਿਆ,ਤੇ ਮਿਲਣੇ ਦੀ ਉਮੀਦ ਵੀ ਨਹੀ,ਦੋ ਵਰੇ ਪਹਿਲਾ ਸੀਨੀਅਰ ਪੱਤਰਕਾਰ ਤੇ ਸਿੱਖ ਹੱਕਾ ਲਈ ਲੜਨ ਵਾਲੇ ਸਰਦਾਰ ਗੁਰਚਰਨ ਸਿੰਂਘ ਬੱਬਰ ਹੁਣੀ ਚੋਰਾਸੀ ਵਾਰੇ ਲਿਖੀਆ ਆਪਣੀਆ ਕਿਤਾਬਾ ਤੇ ਨਵੰਂਬਰ ਚੋਰਾਸੀ ਵਾਰੇ ਬਹੁਤ ਸਾਰੇ ਕਮੀਸ਼ਨਾ ਦੀਆ ਰਿਪੋਰਟਾ ਨੂੰ ਅੱਗ ਲਾ ਕੇ ਸਾੜ ਦਿੱਤਾ,ਉਹਨਾ ਦਿੱਲੀ ਜੰਤਰ ਮੰਤਰ ਤੇ ਇਹ ਵਿਰੋਧ ਜਤਾਇਆ ਤੇ ਕਿਹਾ ਕੇ ਜਦ ਸਾਨੂੰ ਇੰਨਸਾਫ ਹੀ ਨੀ ਮਿਲਣਾ ਫਿਰ ਕੀ ਫਾਇਦਾ ਇਹਨਾਂ ਕਮੀਸ਼ਨਾ ਦੀਆ ਰਿਪੋਰਟਾ ਦਾ…
ਕਤਲੇਆਮ ਸ਼ੁਰੂ ਕਿਵੇ ਹੋਇਆ—
ਸਬ ਤੋ ਪਹਿਲਾ ਹਮਲਾ ਜਿਹੜਾ ਕਿਸੇ ਸਿੱਖ ਤੇ ਹੋਇਆ ਉਹ ਵੇਲੇ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਂਘ ਸੀ,ਉਸ ਦੇ ਸੁਰੱਖਿਆ ਕਰਮੀ ਇੱਕ ਸਿੰਘ ਦੇ ਨਾਲ ਬੁਰੀ ਤਰਾ ਕੁੱਟ ਮਾਰ ਕੀਤੀ ਗਈ ਗੱਡੀਆ ਦੇ ਸ਼ੀਸ਼ੇ ਭੰਨੇ ਗਏ,ਵੇਸੈ ਤਾਂ ਭਾਰਤ ਵਿੱਚ ਸਾਰੀਆ ਤਾਕਤਾ ਪਰਧਾਨਮੰਤਰੀ ਪਾਸ ਹੁੰਦੀਆ ਨੇ ਪਰ ਫਿਰ ਵੀ ਰਾਸ਼ਟਰਪਤੀ ਵੀ ਇੱਕ ਬਹੁਤ ਉੱਚਾ ਆਹੁਦਾ ਹੁੰਦਾ ਹੈ,ਜਦੋ ਗਿਆਨੀ ਜੈਲ ਸਿੰਂਘ ਦੇ ਕਾਫਲੇ ਤੇ ਹਮਲਾ ਹੋਇਆ ਤਾਂ ਉਸ ਵਕਤ ਉਹ ਐਮਸ ਦਿੱਲੀ ਹਸਪਤਾਲ ਵਿੱਚ ਸੀ ਕਿਉਕਿ ਇੰਦਰਾ ਗਾਂਧੀ ਦੀ ਲਾਸ਼ ਉੱਥੇ ਸੀ ਇਸ ਲਈ ਕਾਗਰਸ ਦੀ ਤਕਰੀਬਨ ਸਾਰੀ ਲੀਡਰਸ਼ਿੱਪ ਉੱਥੇ ਮਜੂਦ ਸੀ ਤੇ ਰਾਜੀਵ ਗਾਂਧੀ ਖੁੱਦ ਉੱਥੇ ਮਜੂਦ ਸੀ,ਪਰ ਕਿਸੇ ਨੇ ਵੀ ਇਹਨਾਂ ਹਮਲਿਆ ਨੂੰ ਰੋਕਣ ਦੀ ਕੋਸ਼ਿਸ਼ ਨਹੀ ਕੀਤੀ,ਇਹ ਇੱਕ ਤਰਾ ਦਾ ਇਸ਼ਾਰਾ ਸੀ ਕੇ ਕੋਈ ਵੀ ਸਿੱਖ ਭਾਵੇ ਜਿੱਡੇ ਮਰਜੀ ਵੱਡੇ ਆਹੁਦੇ ਤੇ ਹੋਵੇ ਛੱਡਣਾ ਨਹੀ,ਵੇਸੈ ਵੀ ਰਾਸ਼ਟਰਪਤੀ ਤੋ ਉੱਚਾ ਆਹੰੁਦਾ ਹੋਰ ਕਿਹੜਾ ਹੁੰਦਾ ਜੇ ਉਸ ਉੱਪਰ ਹਮਲੇ ਕਰਨੇ ਦੀ ਖੁੱਲ ਹੈ ਤਾਂ ਬਾਕੀਆ ਦੀ ਤਾਂ ਗੱਲ ਕੀ,ਅਤੇ ਰਾਜੀਵ ਗਾਂਧੀ ਵੇਲੇ ਦਾ ਪਰਧਾਨਮੰਤਰੀ ਜੇ ਉਹ ਇਹਨਾਂ ਹਮਲਿਆ ਨੂੰ ਨਹੀ ਰੋਕ ਰਿਹਾ ਤੇ ਫੇਰ ਕੋਣ ਰੋਕ ਸਕਦਾ,ਪਰਧਾਨਮੰਤਰੀ ਤੋ ਵੱਡਾ ਨਾ ਕੋਈ ਪੁਲਿਸ ਅਫਸਰ ਨਾ ਕੋਈ ਹੋਰ ਮੰਤਰੀ ਸੰਤਰੀ,
ਵੇਸੈ ਇੰਨਾ ਕੁਜ ਸਾਡੇ ਨਾਲ ਹੋਣ ਤੋ ਬਾਅਦ ਵੀ ਸਾਡੀ ਕੌਮ ਦੇ ਵੱਡੇ ਹਿੱਸੇ ਨੂੰ ਹਜੇ ਸਮਜ ਨਹੀ ਆਈ,ਤੁਸੀ ਆਮ ਸੁਣਿਆ ਹੋਣਾ ਕੇ ਕਈ ਸਾਡੇ ਬੁੱਧੀਜੀਵੀ ਜਾਂ ਕੁਜ ਹੋਰ ਖਾਸ ਲੋਕ ਕਹਿਣਗੇ ਕੇ ਸਾਡੀ ਕੌਮ ਨੂੰ ਪੜਨਾ ਲਿਖਣਾ ਚਾਹੀਦਾ ਹੈ ਤਾਂ ਜੋ ਅਸੀ ਉੱਚੇ ਆਹੁਦਿਆ ਤੇ ਪਹੁੰਚ ਕੇ ਆਪਣੀ ਕੌਮ ਦਾ ਭਲਾ ਕਰ ਸਕੀਏ,ਭੋਲਿਉ ਜਦ ਦੇਸ਼ ਦਾ ਰਾਸ਼ਟਰਪਤੀ ਸਿੱਖ ਸੀ ਉਸ ਵਕਤ ਉਹਨਾਂ ਦਰਬਾਰ ਸਾਹਿਬ ਉੱਪਰ ਹਮਲਾ ਕਰ ਦਿੱਤਾ,ਜਿਵੇ ਦੁਸ਼ਮਨ ਦੇਸ਼ ਨੂੰ ਫੌਜਾ ਤਹਿਸ ਨਹਿਸ ਕਰਦੀਆ ਨੇ ਇਵੇ ਉਹਨਾਂ ਆਕਾਲ ਤਖਤ ਸਾਹਿਬ ਤੇ ਕੀਤਾ ਫਿਰ ਉਸੀ ਈ ਰਾਸ਼ਟਰਪਤੀ ਦੇ ਹੁੰਦਿਆ ਸਿੱਖ ਨਸਲਕੁਸ਼ੀ ਕੀਤੀ ਤੇ ਸਬ ਤੋ ਜਿਆਦਾ ਕਤਲੇਆਮ ਦਿੱਲੀ ਵਿੱਚ ਹੋਇਆ ਜਿੱਥੇ ਰਾਸ਼ਟਰਪਤੀ ਖੁਦ ਮੌਜੂਦ ਸੀ ਤੇ ਉਸ ਦੇ ਆਪਣੇ ਕਾਫਿਲੇ ਉੱਪਰ ਹਮਲਾ ਹੋਇਆ,ਜਿਸ ਲੈਫਟੀਨੈਂਟ ਜਰਨਲ ਜਗਜੀਤ ਸਿੰਂਘ ਅਰੋੜਾ ਨੇ 71 ਦੀ ਜੰਗ ਜਿੱਤ ਕੇ ਦਿੱਤੀ ਜਿਸ ਸਾਹਮਣੇ 91000 ਪਾਕਿਸਤਾਨੀ ਸੈਨਿਕਾ ਨੇ ਆਤਮ ਸਮਪਰਣ ਕੀਤਾ ਸੀ ਉਸ ਨੇ ਆਪਣੀ ਜਾਨ ਮਸਾ ਬਚਾਈ,ਫੇਰ ਇੱਕ ਸਿੱਖ ਪਰਧਾਨਮੰਤਰੀ ਬਣ ਗਿਆ ਸਰਦਾਰ ਮਨਮੋਹਨ ਸਿੰਂਘ ਉਹ ਕਿਸੇ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀ ਕਰਵਾ ਸਕਿਆ,ਕਾਰਵਾਈ ਤਾਂ ਦੂਰ ਦੀ ਗੱਲ ਜਿਹਨਾਂ ਕਾਗਰਸੀ ਨੇਤਾਵਾ ਤੇ ਇਹ ਆਰੋਪ ਨੇ ਕੇ ਉਹਨਾਂ ਨੇ ਖੁਦ ਕਤਲੇਆਮ ਕਰਵਾਇਆ ਸੀ ਉਹਨਾਂ ਨੂੰ 2009 ਵਿੱਚ ਕਾਂਗਰਸ ਵਲੋ ਲੜਨੇ ਲਈ ਟਿਕਟਾ ਮਿਲ ਗਈਆ ਉਹ ਵੀ ਮਨਮੋਹਨ ਸਿੰਂਘ ਨਹੀ ਕਟਵਾ ਸਕੇ,ਜਦੋ ਜਰਨੈਲ ਸਿੰਘ ਪੱਤਰਕਾਰ ਨੇ ਗ੍ਰਹਿ ਮੰਤਰੀ ਵੱਲ ਜੁੱਤੀ ਸੁੱਟੀ ਉਸ ਵਕਤ ਉਹਨਾਂ ਦੋਸ਼ੀਆ ਦੀਆ ਟਿਕਟਾ ਕੱਟੀਆ ਗਈਆ ਤੇ ਫਿਰ ਮਨਮੋਹਨ ਸਿੰਂਘ ਜੀ ਨੇ ਕਿਹਾ ਦੇਰ ਆਇਦ ਦਰੁੱਸ��� ਆਇਦ,ਇਹ ਕਹਿ ਕੇ ਇੱਕ ਤਰਾ ਉਹਨਾ ਜਰਨੈਲ ਸਿਂੰਘ ਜੀ ਨੂੰ ਸਹੀ ਤੇ ਸਾਬਿਤ ਕੀਤਾ ਈ ਤੇ ਨਾਲ ਇੰਂਝ ਵੀ ਮਹਿਸੂਸ ਹੋਇਆ ਜਿਵੇ ਉਹ ਖੁਦ ਵੀ ਚਾਹੁੰਦੇ ਹੋਣ ਪਰ ਖੁਦ ਨਾ ਕੁਜ ਕਰ ਸਕੇ ਹੋਣ,
ਹੁਣ ਕੌਣ ਸਮਝਾਵੇ ਸਾਨੂੰ ਕੇ ਰਾਸ਼ਟਰਪਤੀ ਜਾਂ ਪਰਧਾਨਮੰਤਰੀ ਤੋ ਹੋਰ ਕਿਹੜੇ ਉੱਚੇ ਆਹੁੰਦੇ ਤੇ ਪੜ ਲਿਖ ਅਸੀ ਪਹੁੰਚ ਜਾਂਵਾਗੇ ਤੇ ਆਪਣੀ ਕੌਮ ਦੀ ਹੌਂਦ ਇਸ ਸਿਸਟਮ ਅੰਦਰ ਸੁਰੱਖਿਅਤ ਕਰ ਲਵਾਂਗੇ?ਇਸ ਦਾ ਇਹ ਮਤਲਵ ਨਹੀ ਕੇ ਸਾਨੂੰ ਪੜਨਾ ਲਿਖਣਾ ਨਹੀ ਚਾਹੀਦਾ ਅਸੀ ਜਰੂਰ ਪੜੀਏ ਉੱਚੇ ਆਹੁਦਿਆ ਤੇ ਪਹੁੰਚਣ ਦੀ ਖਵਾਇਸ਼ ਵੀ ਰੱਖਣੀ ਚਾਹੀਦੀ ਹੈ ਪਰ ਉੱਚੇ ਆਹੁੰਦੇ ਤੇ ਕੋਈ ਸਿੱਖ ਹੋਊ ਤੇ ਉਹ ਕੌਮ ਦਾ ਭਲਾ ਕਰ ਲਊ ਜਾਂ ਸਾਡੇ ਨਾਲ ਹੋ ਰਿਹਾ ਵਿਤਕਰਾ ਰੋਕ ਲਊ ਇਹ ਵਹਿਮ ਦਿਲ ਵਿੱਚੋ ਕੱਡ ਦੇਣਾ ਚਾਹੀਦਾ ਸਾਨੂੰ,ਅਜਿਹੇ ਵਹਿਮ ਜਹੂਦੀ ਭਾਈਚਾਰੇ ਨੂੰ ਵੀ ਬਹੁਤ ਸੀ ਜਦੋ ਕੋਈ ਹੋਰ ਜਹੂਦੀ ਜਰਮਨ ਵਸਦੇ ਜਹੂਦੀ ਨੂੰ ਕਹਿੰਦਾ ਸੀ ਕੇ ਸਾਡੇ ਨਾਲ ਵਿੱਤਕਰਾ ਹੁੰਦਾ ਹੈ ਸਾਨੂੰ ਦੂਸਰੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ ਹੈ ਤਾਂ ਜਰਮਨ ਵਾਲੇ ਜਹੂਦੀ ਦੂਜਿਆ ਨੂੰ ਕਹਿੰਦੇ ਹੁੰਦੇ ਸੀ ਇਹ ਸਬ ਤੁਹਾਡੇ ਵਹਿਮ ਨੇ ਤੁਹਾਡੀਆ ਆਪਣੀਆ ਗਲਤੀਆ ਹੋਣਗੀਆ ਸਾਡੇ ਨਾਲ ਤਾਂ ਜਰਮਨ ਦੇ ਉੱਚੇ ਲੋਕ,ਮੰਤਰੀ,ਅਫਸਰ ਖੁਦ ਬੈਠਕਾ ਕਰਦੇ ਨੇ ਸਾਡੇ ਨਾਲ ਖਾਣੇ ਖਾਂਦੇ ਨੇ ਪਰ ਇਤਹਾਸ ਗਵਾਹ ਹੈ ਜੋ ਜਹੂਦੀਆ ਨਾਲ ਹੋਇਆ ਨਸਲਕੁਸ਼ੀ ਵਰਗੇ ਸ਼ਬਦਾ ਦੀ ਵਰਤੋ ਉਸ ਕਤਲੇਆਮ ਤੋ ਬਾਅਦ ਹੋਣ ਲੱਗੀ,ਸਾਨੂੰ ਵੀ ਅਕਲ ਵਰਤਣੀ ਚਾਹੀਦੀ ਹੈ ਵੇਸੈ ਅਗਲਿਆ ਤਾਂ ਸਾਨੂੰ ਅਕਲ ਦੇਣ ਵਿੱਚ ਕੋਈ ਕਮੀ ਨਹੀ ਛੱਡੀ ਜੇ ਫਿਰ ਵੀ ਅਸੀ ਨਾਂ ਸਮਝੀਏ ਤਾਂ ਸਾਡੀ ਮਰਜ਼ੀ…
ਮੀਡੀਆ ਦਾ ਰੋਲ —ਇਹ ਤਾਂ ਵਹਿਗੁਰੂ ਦਾ ਸ਼ੁਕਰ ਹੈ ਕੇ ਅੱਜ ਇੰਟਰਨੈਟ ਤੇ ਸ਼ੋਸ਼ਲ ਮੀਡੀਆ ਵਰਗੇ ਮਾਧਿਅਮ ਨੇ ਜਿਨਾ ਕਰਕੇ ਸਾਡੀ ਨਵੀ ਪੀੜੀ ਜਿਹਨਾਂ ਦਾ 84 ਦਾ ਜਾ ਉਸ ਤੋ ਬਾਅਦ ਦਾ ਜਨਮ ਹੈ ਉਹਨਾਂ ਨੂੰ ਜਾਣਕਾਰੀ ਹੈ ਨਵੰਂਬਰ ਚੋਰਾਸੀ ਸਿੱਖ ਨਸਲਕੁਸ਼ੀ ਵਾਰੇ ਨਹੀ ਤਾਂ ਮਾਰਨ ਵਾਲਿਆ ਤਾਂ ਕੋਈ ਖਬਰ ਵੀ ਨਹੀ ਲੱਗਣ ਦਿੱਤੀ ਸੀ,ਸੀਨੀਅਰ ਪੱਤਰਕਾਰ ਤੇ ਆਪ ਪਾਰਟੀ ਦੇ ਲੀਡਰ ਸਰਦਾਰ ਜਰਨੈਲ ਸਿੰਂਘ ਜੀ ਇੱਕ ਜਗਾਹ ਜਿਕਰ ਕਰਦੇ ਨੇ ਕੇ ਮੈ ਆਪਣੇ ਪੜਾਈ ਦੇ ਵਕਤ ਦਿੱਲੀ ਪਬਲਿਕ ਲਾਈਬਰੇਰੀ ਜਾਂਦਾ ਹੁੰਦਾ ਸੀ,ਮੈਨੂੰ ਪਤਾ ਲੱਗਾ ਕੇ ਇੱਥੇ ਪਿਛਲੇ ਤਿੰਨ ਚਾਰ ਦਹਾਕਿਆ ਦਾ ਪੁਰਾਣੀਆ ਅਖਬਾਰਾ ਦਾ ਰਿਕਾਰਡ ਪਿਆ ਹੋਇਆ ਹੈ ਤੇ ਮੈ(ਜਰਨੈਲ ਸਿੰਂਘ ਜੀ ਨੇ) ਸੋਚਿਆ ਕੇ ਮੈ ਪੁਰਾਣੀਆ ਅਖਬਾਰਾ ਵੇਖਦਾ ਕੇ ਚੋਰਾਸੀ ਵਕਤ ਕੀ ਛਪਿਆ ਸੀ ਕਿਉਕਿ ਨਵੰਂਬਰ ਚੋਰਾਸੀ ਵਕਤ ਉਹਨਾ ਦੀ ਉਮਰ ਛੋਟੀ ਸੀ,ਜਰਨੈਲ ਸਿੰਂਘ ਜੀ ਦਸਦੇ ਨੇ ਕੇ ਉਹ ਹੈਰਾਨ ਰਹਿ ਗਏ ਕੇ ਉਸ ਵਕਤ ਅਖਬਾਰਾ ਨੇ ਸਿੱਖ ਨਸਲਕੁਸ਼ੀ ਵਾਰੇ ਕੁਜ ਵੀ ਨਹੀ ਲਿਖਿਆ ਜਦਿਕ ਤਕਰੀਬਨ ਦਸ ਹਜ਼ਾਰ ਸਿੱਖ ਮਾਰਿਆ ਗਿਆ ਤਕਰੀਬਨ ਦੋ ਹਜਾਰ ਤੋ ਜਿਆਦਾ ਦੇ ਤਾਂ ਸਰਕਾਰੀ ਅੰਕੜੇ ਵੀ ਮੰਨਦੇ ਨੇ,ਫਿਰ ਵੀ ਕੋਈ ਖਬਰ ਨਹੀ,ਹਾਲਾਂਕਿ ਹਰੇਕ ਅਖਬਾਰ ਜਾਂ ਮੀਡੀਆ ਗਰੁੱਪ ਦਾ ਆਪਣਾ ਵੱਖਰਾ ਨਜਰੀਆ ਹੁੰਦਾ ਹੈ ਕਿਸੇ ਵੀ ਖਬਰ ਦੇ ਵਾਰੇ ਤੇ ਉਹ ਆਪਣੀ ਰਾਏ ਦੇ ਸਕਦੇ ਨੇ ਪਰ ਖਬਰ ਦੇਣਾ ਤਾੰ ਹਰ ਮੀਡੀਆ ਦਾ ਫਰਜ ਹੁੰਦਾ ਹੈ ਪਰ ਸਿੱਖਾ ਦੇ ਕਤਲੇਆਮ ਦੀਆ ਖਬਰਾ ਦਾ ਵੀ ਕਤਲ ਕਰ ਦਿੱਤਾ ਗਿਆ,ਇਸ ਕਤਲੇਆਮ ਦੀ ਖਬਰ ਤਾਂ ਨਹੀ ਦਿੱਤੀ ਪਰ ਹਾਂ ਬੜੀ ਬੇਸ਼ਰਮੀ ਨਾਲ ਕੁਜ ਮੀਡੀਆ ਗਰੁੱਪਾ ਨੇ ਸਿੱਧੇ ਅਸਿੱਧੇ ਰੂਪ ਵਿੱਚ ਇਸ ਕਤਲੇਆਮ ਨੂੰ ਜਾਇਜ ਜਰੂਰ ਠਹਿਰਾ ਦਿੱਤਾ,ਅੱਜ ਵੀ ਤੁਸੀ ਵੇਖ ਸਕਦੇ ਹੋ ਕੇ ਰਾਸ਼ਟਰੀ ਮੀਡੀਆ ਇੰਦਰਾ ਗਾਂਧੀ ਦੀ ਮੋਤ ਵਾਲੇ ਦਿਨ ਤੇ ਬਹੁਤ ਵਧ ਚੜ ਕੇ ਖਬਰਾ ਦੇਵੇਗਾ ਪਰ ਉਸ ਤੋ ਤਿੰਨ ਦਿਨ ਬਾਅਦ ਜੋ ਜੁਲਮ ਦੇ ਜੱਖੜ ਝੁੱਲੇ ਉਸ ਵਾਰੇ ਕੋਈ ਕੁਜ ਨਹੀ ਕਹੇਗਾ,ਜੇ ਕੋਈ ਦਸਤਾਵੇਜੀ ਫਿਲਮ ਜਾਂ ਕੋਈ ਰਿਪੋਰਟ ਇਸ ਵਾਰੇ ਵਿਖਾਉਣ ਵੀ ਤਾਂ ਬੜੀ ਚਲਾਕੀ ਨਾਲ ਉਸ ਨੂੰ ਜਾਇਜ ਠਹਿਰਾਉਣ ਦੀ ਕੋਸ਼ਿਸ਼ ਵਿੱਚ ਰਹਿਣਗੇ ਜਿਵੇ ਵੇਲੇ ਦੇ ਪਰਧਾਨਮੰਤਰੀ ਰਾਜੀਵ ਗਾਂਧੀ ਨੇ ਇਸ ਕਤਲੇਆਮ ਨੂੰ ਇਹ ਕਹਿ ਕੇ ਜਾਇਜ ਠਹਿਰਾਇਆ ਸੀ ਕੇ ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਤੋ ਹਿਲਤੀ ਹੀ ਹੈ..
ਮੈ ਇਨਾ ਲੋਕਾ ਦੀ ਇੱਜਤ ਤੇ ਸੁਰੱਖਿਆ ਲਈ ਹੀ ਲੜਿਆ ਸੀ
ਸੀਨੀਅਰ ਵਕੀਲ ਐਚ ਐਸ ਫੂਲਕਾ ਆਪਣੀ ਸਪੀਚ ਵਿੱਚ ਦੱਸਦੇ ਨੇ ਕੇ ਇੱਕ ਫੌਜੀ ਗਰੁੱਪ ਕੈਪਟਨ ਮੋਹਨਵੀਰ ਸਿੰਂਘ ਤਲਵਾਰ ਜਿਸ ਨੂੰ ਕੇ ਮਹਾਵੀਰ ਚੱਕਰ ਮਿਲਿਆ ਹੋਇਆ ਸੀ ਉਸ ਇਕੱਲੇ ਫੌਜੀ ਨੇ ਭਾਰਤ-ਪਾਕ ਜੰਂਗ ਵਿੱਚ ਆਗਰਾ ਦਾ ਏਅਰਫੋਰਸ ਬੈਸ ਬਚਾਇਆ ਸੀ ਤੇ ਸਰਗੋਦੇ ਬੈਸ ਤੇ ਹਮਲਾ ਵੀ ਕੀਤਾ ਸੀ ,ਤੇ ਨਵੰਬਰ 84 ਵਕਤ ਜਦ ਉਸਨੇ ਹਮਲਾ ਕਰਨ ਆਈ ਭੀੜ ਦਾ ਜਵਾਬ ਖੁਦ ਗੋਲੀ ਚਲਾ ਕੇ ਦਿੱਤਾ ਤਾਂ ਨਾਲ ਦੀ ਨਾਲ ਉੱਥੇ ਪੁਲਿਸ ਪਹੁੰਚ ਗਈ,ਤੇ ਭੀੜ ਨੂੰ ਗਿਰਫਤਾਰ ਕਰਨੇ ਦੀ ਜਗਾਹ ਕੈਪਟਨ ਤਲਵਾਰ ਨੂੰ ਗਿਰਫਤਾਰ ਕਰ ਲਿਆ,ਤੇ ਉਸ ਨਾਲ ਬਹੁਤ ਬੁਰਾ ਵਤੀਰਾ ਕੀਤਾ ਗਿਆ ਪੁਲਿਸ ਨੇ ਕੈਪਂਟਨ ਸਾਹਬ ਤੋ ਕੈਦੀਆ ਦੀਆ ਟੋਇਲਟਾ ਤੱਕ ਸਾਫ ਕਰਵਾਈਆ,ਅਜਿਹਾ ਪੁਲਿਸ ਨੇ ਹਰ ਜਗਾਹ ਕੀਤਾ ਜਿੱਥੋ ਤਾਂ ਸਿੱਖਾ ਵਲੋ ਫੋਨ ਆ ਰਹ��� ਸੀ ਕੇ ਉਹਨਾ ਨੂੰ ਮੱਦਦ ਦੀ ਲੋੜ ਹੇ ਉਸ ਕਾਲ ਨੂੰ ਤਾਂ ਸੁਣਿਆ ਹੀ ਨਹੀ ਸੀ ਜਾਂਦਾ ਨਾ ਹੀ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਸੀ ਜਿੱਥੋ ਇਹ ਖਬਰ ਮਿਲਦੀ ਸੀ ਕੇ ਸਿੱਖ ਆਪਣਾ ਬਚਾ ਕਰ ਰਹੇ ਨੇ ਉੱਥੇ ਫਟਾਫਟ ਪੁਲਿਸ ਪਹੁੰਚ ਜਾਂਦੀ ਤੇ ਜਾ ਕੇ ਸਿੱਖਾ ਨੂੰ ਗਿਰਫਤਾਰ ਕਰ ਲਿਆ ਜਾਂਦਾ,ਸ਼ਾਇਦ ਕੈਪਟਨ ਤਲਵਾਰ ਜੇਲ ਵਿੱਚ ਇਹ ਹੀ ਸੋਚਦੇ ਹੋਣ ਕੀ ਮੈ ਇਨਾ ਲੋਕਾ ਦੀ ਇੱਜਤ ਤੇ ਸੁਰੱਖਿਆ ਲਈ ਹੀ ਲੜਿਆ ਸੀ…
ਮੇਰੇ ਮੁੰਡੇ ਦਾ ਵਿਆਹ ਦੇਖਿਆ–
ਡਾਂ ਜਸਪਾਲ ਸਿੰਂਘ (ਵਾਇਸ ਚਾਂਸਲਰ ਪੰਜਾਬੀ ਯੂਨੀਵਰਸਟੀ ਪਟਿਆਲਾ) ਜਿਨਾ ਨੇ ਆਪਣੀ ਪਤਨੀ ਤੇ ਛੋਟੀ ਬੇਟੀ ਨੂੰ ਅੱਗ ਦੀਆ ਲਪਟਾ ਵਿੱਚੋ ਕੱਢ ਕੇ ਬਚਾਇਆ ਸੀ ਤੇ ਜਿਨਾ ਦੇ ਆਪਣੇ ਸਰੀਰ ਤੇ ਚੋਰਾਸੀ ਕਤਲੇਆਮ ਦੀਆ ਨਿਸ਼ਾਨੀਆ ਨੇ ਉਹਨਾਂ ਇੱਕ ਜਗਾਹ ਇੱਕ ਕਹਾਣੀ ਦਾ ਜ਼ਿਕਰ ਕੀਤਾ ਕੇ ਉਹਨਾ ਦੇ ਗੁਆਂਢ ਵਿੱਚ ਇੱਕ ਹਿੰਮਤ ਸਿੰਂਘ ਨਾਂਮ ਦਾ ਇੱਕ ਬਜੁਰਗ ਸਿੱਖ ਰਹਿੰਦਾ ਸੀ ਤੇ ਉਹਨਾਂ ਆਪਣੇ ਬੇਟੇ ਦਾ ਵਿਆਹ ਰੱਖਿਆ ਸੀ 7 ਨਵੰਂਬਰ ਚੋਰਾਸੀ ਦਾ ਤੇ ਉਹ ਡਾਂ ਸਾਹਬ ਨੂੰ ਵਿਆਹ ਤੇ ਆਉਣ ਲਈ ਕਹਿਣ ਆਏ,ਤੇ ਵਾਰ-੨ ਕਿਹਾ ਕੇ ਡਾਂ ਸਾਹਬ ਜੇ ਤੁਸੀ ਨਾ ਆਏ ਤਾਂ ਮੈ ਵਿਆਹ ਕੈਸਲ ਕਰ ਦਿਆਗਾ ਪਰ ਕਤਲੇਆਮ ਵਕਤ ਉਹ ਮੁੰਡਾ ਜਿਸ ਦਾ ਵਿਆਹ ਸੀ ਉਹ ਇੱਕ ਗੁਰੂਦੁਆਰੇ ਨੂੰ ਭੀੜ ਤੋ ਬਚਾ ਰਿਹਾ ਸੀ ਬਹੁਤ ਕੁੱਟਮਾਰ ਹੋਣ ਤੋ ਬਾਅਦ ਵੀ ਉਹ ਭੀੜ ਨੂੰ ਅੰਦਰ ਨਹੀ ਜਾਣ ਦੇ ਰਿਹਾ ਸੀ ਜਦੇ ਕਾਤਿਲਾ ਦੀ ਭੀੜ ਵਿੱਚੋ ਕੁਜ ਜਾਣਿਆ ਮਿਲ ਕੇ ਇੱਕ ਵੱਡਾ ਪੱਥਰ ਚੁੱਕ ਉਸ ਉੱਪਰ ਸੁੱਟ ਦਿੱਤਾ,ਹਿੰਂਮਤ ਸਿਂੰਘ ਦੇ ਬੇਟੇ ਦਾ ਮੂੰਹ ਸਿਰ ਫਿਸ ਗਿਆ,ਉਸ ਦੀ ਮੋਤ ਤੋ ਕੁਜ ਦਿਨ ਬਾਅਦ ਹਿੰਂਮਤ ਸਿਂੰਘ ਡਾਂ ਸਾਹਬ ਨੂੰ ਮਿਲਣ ਆਏ ਤੇ ਬਾਰ ਬਾਰ ਕਹਿ ਰਹੇ ਸੰਨ ਮੇਰੇ ਮੁੰਡੇ ਦਾ ਵਿਆਹ ਦੇਖਿਆ,ਡਾਂ ਸਾਹਬ ਨੇ ਿਹੰਮਤ ਸਿੰਂਘ ਨੂੰ ਗਲ ਨਾਲ ਲਾ ਕੇ ਕਿਹਾ ਕੇ ਸਿੰਂਘ ਸਾਹਬ ਹੋਸਲਾ ਕਰੋ ਮੈਨੂੰ ਪਤਾ ਕੇ ਉਸਦਾ ਵਿਆਹ ਸੀ ਪਰ ਉਹ ਤਾਂ ਜ਼ਾਲਿਮਾ ਨੇ ਮਾਰ ਦਿੱਤਾ ਪਰ ਹਿੰਂਮਤ ਸਿੰਂਂਘ ਨੇ ਕਿਹਾ ਕੇ ਕੀ ਗੱਲ ਕਰਦੇ ਹੋ ਡਾਂ ਸਾਹਬ ਮੇਰੇ ਪੁੱਤ ਲੜ ਕੇ ਸ਼ਹੀਦ ਹੋਇਆ,ਉਸ ਦੀ ਵਜਾਹ ਕਾਰਨ ਭੀੜ ਸ਼ੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਿੱਚ ਅਸਫਲ ਰਹੀ,ਵੇਖਿਆ ਮੇਰੇ ਮੁੰਡੇ ਦਾ ਕਿੰਨਾ ਖੂਬਸੂਰਤ ਵਿਆਹ ਹੋਇਆ…
ਇਹ ਤਾਂ ਕੁਜ ਘਟਨਾਵਾ ਨੇ ਜਿਨਾ ਦਾ ਅਸੀ ਜ਼ਿਕਰ ਕੀਤਾ ਹੈ ਐਸੀਆ ਅਣਗਿਣਤ ਘਟਨਾਵਾ ਨੇ ਜਿਨਾ ਨਾਲ ਕਿਤਾਬਾ ਭਰੀਆ ਪਈਆ ਨੇ ਤੇ ਅਣਗਿਣਤ ਅਜਿਹਿਆ ਵੀ ਨੇ ਜਿਨਾ ਦਾ ਹਜੇ ਵੀ ਕਿਤੇ ਜ਼ਿਕਰ ਨਹੀ ਹੋਇਆ ਹੋਣਾ,ਤਿੰਨ ਦਿਨ ਕੋਈ ਘੱਟ ਸਮਾਂ ਨਹੀ ਹੁੰਦਾ ਕਿਸੇ ਕੌਮ ਦਾ ਕਤਲੇਆਮ ਕਰਨੇ ਲਈ ਉਹ ਵੀ ਉਸ ਵਕਤ ਜਦ ਸਾਰਾ ਪ੍ਰਸਸ਼ਾਸ਼ਨ ਕਾਤਿਲਾ ਨਾਲ ਹੋਵੇ ਕੋਈ ਰੋਕ ਟੋਕ ਨਾ ਹੋਵੇ ਪੁਲਿਸ ਆਪ ਨਾਲ ਹੋ ਕੇ ਕਤਿਲ ਕਰਵਾ ਰਹੀ ਹੋਵੇ,ਬਹੁਤ ਅਜਿਹੀਆ ਕਹਾਣੀਆ ਹਜੇ ਵੀ ਨੇ ਜਿਹੜੀਆ ਦੁਨੀਆ ਸਾਹਮਣੇ ਨਹੀ ਆਈਆ,ਸਾਨੂੰ ਜਰੂਰਤ ਹੇ ਇਸ ਪਾਸੇ ਹੋਰ ਕੰਮ ਕਰਨੇ ਦੀ,ਇਹ ਸਬ ਅਸੀ ਦੁਨੀਆ ਨੂੰ ਦੱਸਣ ਲਈ ਕਰ ਰਹੇ ਹਾੰ ਨਾ ਕੇ ਇਹ ਲੇਖ ਲਿਖ ਕੇ ਜਾਂ ਸਾਡੇ ਵੀਰ-ਭੈਣ ਲੇਕਚਰ ਕਰ ਕੇ ਕੋਈ ਇੰਨਸਾਫ ਦੀ ਉਮੀਦ ਕਰਦੇ ਨੇ ਉਸ ਕਾਤਿਲ ਸਿਸਟਮ ਤੋ ਜਿਸਨੇ ਇਹ ਕਤਲੇਆਮ ਕਰਵਾਇਆ ਤੇ ਕਾਤਿਲਾ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਬਚਾ ਲਿਆ,ਜੇ ਅਸੀ ਕਹੀਏ ਕੇ ਸਾਨੂੰ ਇਸ ਦਾ ਹੁਣ ਕੋਈ ਇੰਨਸਾਫ ਮਿਲ ਸਕਦਾ ਇਹ ਤਾਂ ਆਪਣੇ ਆਪ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੋਊ,
ਸਾਡੀ ਕੋਸ਼ਿਸ਼ ਰਹੇਗੀ ਇਸ ਲੜੀ ਤਹਿਤ ਸਿੱਖ ਨਸਲਕੁਸ਼ੀ ਨਵੰਂਬਰ ਚੋਰਾਸੀ ਵਾਰੇ ਕੁਜ ਹੋਰ ਮਸਲੇ ਉਠਾ ਸਕੀਏ ਜਿਵੇ ਕੇ ਕਿਵੇ ਅੱਜ ਤੱਕ ਲੋਕ ਇਸ ਕਤਲੇਆਮ ਨੂੰ ਦੰਂਗੇ ਕਹੀ ਜਾਂਦੇ ਨੇ ਕੁਜ ਬੇਸਮਝੀ ਕਾਰਨ ਕੁਜ ਬੇਸ਼ਰਮੀ ਕਾਰਨ,ਹਜ਼ਾਰਾ ਸਿੱਖਾ ਦੀਆ ਲਾਸ਼ਾ ਨਾਲ ਕੀ ਹੋਇਆ ਕਿਵੇ ਦੁਬਾਰਾ ਲਾਸ਼ਾ ਦਾ ਕਤਲ ਕੀਤਾ ਗਿਆ।ਇਹ ਸਬ ਅਗਲੇ ਭਾਗ ਵਿੱਚ…..
ਭੁੱਲ ਚੁੱਕ ਲਈ ਮਾਜ਼ਰਤ
ਦਵਿੰਦਰ ਸਿੰਂਘ ਸੌਮਲ 0044-7931709701
0 notes
thebrightgroups · 1 year
Text
Tumblr media
1 note · View note
thebrightgroups · 1 year
Text
Tumblr media
0 notes
thebrightgroups · 1 year
Text
Tumblr media
0 notes
thebrightgroups · 1 year
Text
Tumblr media
0 notes
thebrightgroups · 1 year
Text
Tumblr media
1 note · View note
thebrightgroups · 1 year
Text
Tumblr media
0 notes
thebrightgroups · 2 years
Text
Tumblr media
0 notes
thebrightgroups · 2 years
Text
Tumblr media
0 notes
thebrightgroups · 2 years
Text
Tumblr media
1 note · View note
thebrightgroups · 2 years
Text
Tumblr media
0 notes
thebrightgroups · 2 years
Text
Tumblr media
0 notes
thebrightgroups · 2 years
Text
Tumblr media
0 notes
thebrightgroups · 2 years
Text
Tumblr media
0 notes
thebrightgroups · 2 years
Text
Tumblr media
0 notes